Back ArrowLogo
Info
Profile

ਆਦਿ ਜੁਧਨੀ ਭਾਖੀਐ ਅੰਤਕਨੀ ਪਦ ਭਾਖੁ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ॥ ੬੩)।

ਬਰਮ ਆਦਿ ਸਬਦ ਉਚਰਿ ਕੈ ਬੇਧਨਿ ਅੰਤਿ ਉਚਾਰ।

ਬਰਮ ਬੇਧਨਿ ਤੁਪਕ ਕੋ ਲੀਜਹੁ ਨਾਮ ਸੁਧਾਰ। ੬੩੧॥

 

ਚਰਮ ਆਦਿ ਪਦ ਭਾਖਿ ਕੋ ਘਾਇਨਿ ਪਦ ਕੈ ਦੀਨ।

ਚਰਮ ਘਾਇਨੀ ਤੁਪਕ ਕੇ ਨਾਮ ਲੀਜੀਅਹੁ ਚੀਨ। ੬੩੨।

ਦੂਜਨ ਆਦਿ ਸਬਦ ਉਚਰਿ ਕੈ ਭਛਨੀ ਅੰਤਿ ਉਚਾਰ।

ਦੂਜਨ ਭਛਨੀ ਤੁਪਕ ਕੋ ਲੀਜਹੁ ਨਾਮ ਸੁ ਧਾਰ। ੬੩੩।

 

ਖਲ ਪਦ ਆਦਿ ਬਖਾਨਿ ਕੈ ਹਾ ਪਦ ਪੁਨਿ ਕੈ ਦੀਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੩੪।

ਦੁਸਟਨ ਆਦਿ ਉਚਾਰਿ ਕੈ ਰਿਪੁਣੀ ਅੰਤਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਲੇਹੁ ਪ੍ਰਬੀਨ ਪਛਾਨ। ੬੩੫।

 

ਰਿਪੁਣੀ ਆਦਿ ਉਚਾਰਿ ਕੈ ਖਿਪਣੀ ਬਹੁਰਿ ਬਖਾਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸਯਾਨ। ੬੩੬।

ਨਾਲ ਸੈਫਨੀ ਤੁਪਕ ਭਨਿ ਜਬਰਜੰਗ ਹਥ ਨਾਲ।

ਸੁਤਰ ਨਾਲ ਘੁੜ ਨਾਲ ਭਨਿ ਚੂਰਣਿ ਪੁਨਿ ਪਰ ਜੁਆਲ। ੬੩੭।

 

ਜੁਆਲ ਆਦਿ ਸਬਦੁਚਰਿ ਕੈ ਧਰਣੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁਧਾਰ॥ ੬੩੮॥

ਅਨਲੁ ਆਦਿ ਸਬਦੁਚਰਿ ਕੈ ਛੋਡਣਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ। ੬੩੯।

 

ਜੁਆਲਾ ਬਮਨੀ ਆਦਿ ਕਹਿ ਮਨ ਮੈ ਸੁਘਰ ਬਿਚਾਰ।

ਨਾਮ ਤੁਪਕ ਕੇ ਹੋਤ ਹੈ ਜਾਨਿ ਚਤੁਰ ਨਿਰਧਾਰ॥ ੬੪੦॥

ਘਨ ਪਦ ਆਦਿ ਬਖਾਨਿ ਕੈ ਧ੍ਵਨਨੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੬੪੧॥

 

ਘਨ ਪਦ ਆਦਿ ਉਚਾਰਿ ਕੈ ਨਾਦਨਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੪੨।

ਬਾਰਿਦ ਆਦਿ ਬਖਾਨਿ ਕੈ ਸਬਦਨਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੪੩।

 

ਮੇਘਨ ਧ੍ਵਨਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ। ੬੪੪॥

ਮੇਘਨ ਸਬਦਨੀ ਬਕਤ੍ਰ ਤੇ ਪ੍ਰਥਮੇ ਸਬਦ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੪੫॥

 

ਗੋਲਾ ਆਦਿ ਉਚਾਰਿ ਕੇ ਆਲਯ ਅੰਤ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੪੬॥

83 / 100
Previous
Next