

ਪਹਿਲਾਂ 'ਜੁਧਨੀ' ਸ਼ਬਦ ਕਹਿ ਕੇ, (ਫਿਰ) 'ਅੰਤਕਨੀ' ਪਦ ਕਹੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸਮਝਦਾਰ ਲੋਕ ਜਾਣ ਲੈਣ।੬੩੦। ਪਹਿਲਾ 'ਬਰਮ' (ਕਵਚ) ਸ਼ਬਦ ਕਹਿ ਕੇ ਅੰਤ ਉਤੇ 'ਬੋਧਨਿ' ਪਦ ਕਥਨ ਕਰੋ। (ਇਸ ਤਰ੍ਹਾਂ) ‘ਬਰਮ ਬੋਧਨੀ ਨਾਮ ਤੁਪਕ ਦਾ ਬਣ ਜਾਵੇਗਾ। ਇਹ ਵਿਚਾਰ ਲਵੋ।੬੩੧।
ਪਹਿਲਾ 'ਚਰਮ' (ਢਾਲ) ਪਦ ਕਹਿ ਕੇ, ਫਿਰ 'ਘਾਇਨਿ' ਪਦ ਜੋੜ ਦਿਓ। (ਇਸ ਤਰ੍ਹਾਂ) 'ਚਰਮ ਘਾਇਨੀ ਤੁਪਕ ਦਾ ਨਾਮ ਬਣ ਜਾਏਗਾ। ਇੰਜ ਸਮਝ ਲੈਣਾ ਚਾਹੀਦਾ ਹੈ।੬੩੨। ਪਹਿਲਾਂ 'ਦ੍ਰੁਜਨ' ਸ਼ਬਦ ਕਹਿ ਕੇ, ਅੰਤ ਉਤੇ 'ਭਛਨੀ' ਪਦ ਉਚਾਰ ਲਵੋ। (ਇਸ ਤਰ੍ਹਾਂ) 'ਦ੍ਰੁਜਨ ਭਛਨੀ ਤੁਪਕ ਦਾ ਨਾਮ ਬਣ ਜਾਏਗਾ। ਪ੍ਰਬੀਨੋ ਸਮਝ ਲਵੋ।੬੩੩।
ਪਹਿਲਾਂ 'ਖਲ' ਪਦ ਦਾ ਬਖਾਨ ਕਰੋ, ਫਿਰ 'ਹਾ' ਪਦ ਜੋੜੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸਾਰੇ ਪ੍ਰਬੀਨੋ, ਸਮਝ ਲਵੋ।੬੩੪। ਪਹਿਲਾਂ 'ਦੁਸਟਨ' ਸ਼ਬਦ ਕਹਿ ਕੇ, ਅੰਤ ਉਤੇ 'ਰਿਪੁਣੀ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਵਿਚਾਰ ਕਰ ਲਵੋ । ६३५।
ਪਹਿਲਾਂ 'ਰਿਪੁਣੀ ਸ਼ਬਦ ਕਹਿ ਕੇ, ਫਿਰ 'ਖਿਪਣੀ' ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋਵੇਗਾ। ਸਿਆਣੇ ਲੋਗ ਸਮਝ ਲੈਣ।੬੩੬। ਨਾਲ, ਸੈਫਨੀ, ਤੁਪਕ, ਜਬਰ ਜੰਗ, ਹਥ ਨਾਲ, ਸ਼ੁਤਰ-ਨਾਲ, ਘੁੜ-ਨਾਲ, ਚੂਰਣਿ ਅਤੇ ਫਿਰ ਪਰ-ਜੁਆਲ ਕਹੋ। (ਇਹ ਤੁਪਕ ਦੇ ਨਾਮ ਹਨ) ।੬੩੭।
ਪਹਿਲਾਂ 'ਜੁਆਲ' ਸ਼ਬਦ ਉਚਾਰ ਕੇ, ਅੰਤ ਉਤੇ ‘ਧਰਣੀ (ਧਾਰਨ ਕਰਨ ਵਾਲੀ) ਉਚਾਰੋ। (ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁੱਧੀਮਾਨ ਸੋਚ ਲੈਣ।੬੩੮। ਪਹਿਲਾਂ 'ਅਨਲੁ' (ਅਗਨੀ) ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਛੋਡਣਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਸਮਝਦਾਰ ਵਿਚਾਰ ਲੈਣ।੬੩੯।
ਪਹਿਲਾਂ 'ਜੁਆਲਾ ਬਮਨੀ (ਅੱਗ ਉਗਲਣ ਵਾਲੀ) ਕਹਿ ਕੇ, ਮਨ ਵਿਚ ਸੁਘੜ ਜਨੋ! ਵਿਚਾਰ ਕਰ ਲਵੋ, (ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਚਿਤ ਵਿਚ ਨਿਸਚਿਤ ਕਰ ਲਵੋ।੬੪੦। ਪਹਿਲਾਂ 'ਘਨ' (ਬਦਲ) ਸ਼ਬਦ ਕਥਨ ਕਰ ਕੇ, ਫਿਰ ਅੰਤ ਤੇ ‘ਧੁਨਨੀ' ਪਦ ਉਚਾਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਬਹੁਤ ਚਤੁਰ ਸਮਝ ਲੈਣ।੬੪੧।
ਪਹਿਲਾਂ 'ਘਨ' (ਬਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਨਾਦਨਿ' ਪਦ ਉਚਾਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰ ਸਮਝ ਲੈਣ।੬੪੨। ਪਹਿਲਾਂ 'ਬਾਰਿਦ' (ਬਦਲ) ਸ਼ਬਦ ਕਥਨ ਕਰ ਕੇ, ਅੰਤ ਉਤੇ 'ਸਬਦਨਿ' ਪਦ ਉਚਾਰੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ।੬੪੩।
ਪਹਿਲਾਂ 'ਮੇਘਨ ਧ੍ਵਨਨੀ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਹੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰ ਸੋਚ ਲੈਣ।੬੪੪। 'ਮੇਘਨ ਸਬਦਨੀ ਬਕਤੁ (ਮੁਖ ਤੋਂ ਬਲਦ ਦੀ ਧੁਨੀ ਕਢਣ ਵਾਲੀ) ਪਹਿਲਾਂ ਉਚਾਰੋ। (ਇਹ) ਸ਼ਬਦ ਤੁਪਕ ਦਾ ਨਾਮ ਬਣਦਾ ਹੈ। ਚੰਗੀ ਮਤ ਵਾਲਿਓ! ਵਿਚਾਰ ਲਵੋ।੬੪੫॥
ਪਹਿਲਾਂ 'ਗੋਲਾ' ਉਚਾਰ ਕੇ (ਫਿਰ) ਅੰਤ ਉਤੇ 'ਆਲਯ (ਘਰ) ਦਾ ਕਥਨ ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰੋ! ਵਿਚਾਰ ਕਰ ਲਵੋ।੬੪੬