Back ArrowLogo
Info
Profile

ਗੋਲਾ ਆਦਿ ਉਚਾਰਿ ਕੈ ਧਰਨੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੪੭॥

ਗੋਲਾ ਆਦਿ ਉਚਾਰਿ ਕੈ ਅਸਤ੍ਰਣਿ ਪੁਨਿ ਪਦ ਦੋਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੁ। ੬੪੮।

 

ਗੋਲਾਲਯਣੀ ਆਦਿ ਕਹਿ ਮੁਖ ਤੇ ਸਬਦ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੪੯॥

ਗੋਲਾ ਆਦਿ ਉਚਾਰਿ ਕੈ ਆਲਯਣੀ ਪੁਨਿ ਭਾਖੁ॥

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ॥ ੬੫੦॥

 

ਗੋਲਾ ਆਦਿ ਬਖਾਨਿ ਕੈ ਸਦਨਨਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁ ਕਬਿ ਬਿਚਾਰ। ੬੫੧॥

ਗੋਲਾ ਪਦ ਪ੍ਰਥਮੈ ਉਚਰਿ ਕੈ ਕੇਤਨਿ ਪਦ ਕਹੁ ਅੰਤਿ।

ਨਾਮ ਸਕਲ ਸ੍ਰੀ ਤੁਪਕ ਕੇ ਨਿਕਸਤ੍ਰੁ ਚਲਤ ਅਨੰਤ। ੬੫੨।

 

ਗੋਲਾ ਆਦਿ ਉਚਾਰਿ ਕੈ ਕੇਤਨਿ ਪਦ ਕੇ ਦੀਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੬੫੩।

ਗੋਲਾ ਆਦਿ ਉਚਾਰਿ ਕੈ ਸਦਨੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੫੪॥

 

ਗੋਲਾ ਆਦਿ ਉਚਾਰੀਐ ਧਾਮਿਨ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤ ਸਵਾਰ। ੬੫੫॥

ਗੋਲਾ ਆਦਿ ਉਚਾਰਿ ਕੈ ਨਈਵਾਸਨ ਕਹਿ ਅੰਤਿ।

ਨਾਮ ਤੁਪਕ ਕੇ ਹੋਤ ਹੈ ਨਿਕਸਤ੍ਰੁ ਚਲਤ ਬਿਅੰਤ। ੬੫੬॥

 

ਗੋਲਾ ਆਦਿ ਉਚਾਰਿ ਕੈ ਲਿਆਲੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ। ੬੫੭।

ਗੋਲਾ ਆਦਿ ਉਚਾਰਿ ਕੈ ਮੁਕਤਨਿ ਅੰਤਿ ਉਚਾਰ।

ਨਾਮ ਤੁਪਕ ਕੇ ਕਹਿ ਕਬੋ ਲੀਜਹੁ ਸਕਲ ਬੀਚਾਰ। ੬੫੮।

 

ਗੋਲਾ ਆਦਿ ਉਚਾਰਿ ਕੈ ਦਾਤੀ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੬੫੯॥

ਗੋਲਾ ਆਦਿ ਉਚਾਰਿ ਕੈ ਤਜਨੀ ਪੁਨਿ ਪਦ ਦੇਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੬੦।

 

ਜੁਆਲਾ ਆਦਿ ਉਚਾਰਿ ਕੈ ਛਡਨਿ ਅੰਤਿ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੬੧॥

ਜੁਆਲਾ ਸਕਤਨੀ ਬਕਤ੍ਰ ਤੇ ਪ੍ਰਥਮੇ ਕਰੋ ਬਖਿਆਨ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਪਛਾਨ। ੬੬੨।

 

ਜੁਆਲਾ ਤਜਣੀ ਬਕਤ੍ਰ ਤੇ ਪ੍ਰਥਮੋ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਬਿਚਾਰ॥ ੬੬੩॥

85 / 100
Previous
Next