

ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ (ਫਿਰ) ਅੰਤ ਤੇ 'ਧਰਣੀ' (ਧਾਰਨ ਕਰਨ ਵਾਲੀ) ਕਥਨ ਕਰੋ। (ਇਹ ਸ਼ਬਦ) ਤੁਪਕ ਦਾ ਨਾਮ ਹੋਵੇਗਾ। ਸਮਝਦਾਰੋ! ਸਮਝ ਲਵੋ।੬੪੭। ਪਹਿਲਾਂ 'ਗੋਲਾ' ਪਦ ਉਚਾਰ ਕੇ, ਫਿਰ 'ਅਸਤ੍ਰਣਿ' (ਸੁਟਣ ਵਾਲੀ) ਸ਼ਬਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਸੂਝਵਾਨ ਚਿਤ ਵਿਚ ਵਿਚਾਰ ਕਰਨ।੬੪੮॥
ਪਹਿਲਾਂ 'ਗੋਲਾਲਯਣੀ' (ਗੋਲੇ ਦੇ ਘਰ ਰੂਪ) ਕਹਿ ਕੇ ਮੁਖ ਤੋਂ ਸ਼ਬਦ ਉਚਾਰੋ। (ਇਹ) ਤੁਪਕ ਦਾ ਨਾਮ ਹੈ। ਸਿਅਣਿਓ! ਵਿਚਾਰ ਲਵੋ।੬੪੯। ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, ਫਿਰ 'ਆਲਯਣੀ' (ਗੋਲੇ ਦਾ ਘਰ ਰੂਪ) ਦਾ ਕਥਨ ਕਰੋ। (ਇਹ) ਨਾਮ ਤੁਪਕ ਦਾ ਬਣੇਗਾ। ਸੋਚਵਾਨੋ! ਜਾਣ ਲਵੋ।੬੫੦।
ਪਹਿਲਾਂ 'ਗੋਲਾ' ਸ਼ਬਦ ਕਹਿ ਕੇ ਅੰਤ ਉਤੇ 'ਸਦਨਨਿ ('ਸਦਨ'-ਘਰ ਰੂਪ ਵਾਲੀ) ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਕਵੀਜਨੋ! ਵਿਚਾਰ ਲਵੋ।੬੫੧। ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਕੇਤਨਿ (ਘਰ ਰੂਪ ਵਾਲੀ) ਪਦ ਦਾ ਕਥਨ ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। (ਇਸ ਤਰ੍ਹਾਂ ਦੇ) ਹੋਰ ਨਾਮ ਬਣਦੇ ਹਨ।੬੫੨।
ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ, (ਫਿਰ) ਕੇਤਨਿ ਪਦ ਕਹਿ ਦਿਓ। (ਇਹ) ਨਾਮ ਤੁਪਕ ਦਾ ਬਣਦਾ ਹੈ। ਪੁਬੀਨੋ! ਸਮਝ ਲਵੋ।੬੫੩। ਪਹਿਲਾਂ 'ਗੋਲਾ' ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਸਦਨੀ' (ਸਦਨ] ਘਰ ਰੂਪ) ਕਹੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸਮਝ ਲੈਣ।੬੫੪। ਪਹਿਲਾਂ 'ਗੋਲਾ' ਪਦ ਉਚਾਰੋ, (ਫਿਰ) ਅੰਤ ਉਤੇ 'ਧਾਮਿਨ' (ਧਾਮ ਰੂਪ) ਪਦ ਉਚਾਰੋ। (ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨ ਵਿਚਾਰ ਕਰ ਲੈਣ।੬੫੫।
ਪਹਿਲਾ 'ਗੋਲਾ' ਪਦ ਉਚਾਰ ਕੇ (ਫਿਰ) 'ਨਈਵਾਸਨ' (ਨਿਵਾਸ-ਰੂਪ) ਅੰਤ ਉਤੇ ਕਰੋ। (ਇਹ) ਨਾਮ ਤੁਪਕ ਦਾ ਬਣ ਜਾਏਗਾ, ਅਤੇ ਹੋਰ ਬੇਅੰਤ ਬਣਦੇ ਜਾਣਗੇ।੬੫੬। ਪਹਿਲਾਂ 'ਗੋਲਾ' ਸ਼ਬਦ ਉਚਾਰ ਕੇ ਫਿਰ ਅੰਤ ਉਤੇ 'ਲਿਆਲੀ' (ਨਿਗਲਣ ਵਾਲੀ) ਕਹੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਸੂਝਵਾਨੋ! ਸੰਵਾਰ ਲਵੋ। ੬੫੭। ਪਹਿਲਾਂ 'ਗੋਲਾ' ਸ਼ਬਦ ਉਚਾਰੋ, ਅੰਤ ਉਤੇ 'ਮੁਕਤਨਿ' (ਮੁਕਤ ਕਰਨ ਵਾਲੀ, ਛਡਣ ਵਾਲੀ) ਕਥਨ ਕਰੋ। (ਇਸ) ਨੂੰ ਤੁਪਕ ਦਾ ਨਾਂਮ ਕਹਿ ਕੇ ਕਵੀ ਜਨੋ! ਮਨ ਵਿਚ ਵਿਚਾਰ ਲਵੋ।੬੫੮।
'ਗੋਲਾ' ਸ਼ਬਦ ਪਹਿਲਾਂ ਉਚਾਰ ਕੇ ਅੰਤ ਉਤੇ ਦਾਤੀ' (ਦੋਣ ਵਾਲੀ) ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਬੁੱਧੀਮਾਨੋ! ਵਿਚਾਰ ਲਵੋ।੬੫੯। ਪਹਿਲਾਂ 'ਗੋਲਾ' (ਸ਼ਬਦ) ਉਚਾਰ ਕੇ ਫਿਰ 'ਤਜਨੀ' (ਛਡਣ ਵਾਲੀ) ਕਥਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨ ਮਨ ਵਿਚ ਵਿਚਾਰ ਲੈਣ।੬੬)।
ਪਹਿਲਾਂ 'ਜੁਆਲਾ' (ਸ਼ਬਦ) ਉਚਾਰ ਕੇ (ਫਿਰ) ਅੰਤ ਉਤੇ 'ਛਡਨਿ' ਸ਼ਬਦ ਜੋੜੋ। (ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸੂਝ ਵਾਲਿਓ! ਵਿਚਾਰ ਕਰ ਲਵੋ।੬੬੧। ਪਹਿਲਾਂ 'ਜੁਆਲਾ' ਕਥਨ ਕਰ ਕੇ, (ਫਿਰ) ਮੂੰਹ ਤੋਂ 'ਸਕਤਨੀ' (ਸ਼ਕਤੀ ਵਾਲੀ) ਉਚਾਰਨ ਕਰੋ। ਇਹ ਨਾਮ ਤੁਪਕ ਦਾ ਬਣ ਜਾਏਗਾ। ਸੂਝਵਾਨ ਵਿਚਾਰ ਕਰ ਲੈਣ।੬੬੨।
ਪਹਿਲਾਂ ਮੂੰਹ ਤੋਂ 'ਜੁਆਲਾ' ਕਹਿ ਉਚਾਰੋ। (ਇਹ) ਨਾਮ ਤੁਪਕ ਦਾ ਹੋ ਕੇ ਫਿਰ 'ਤਜਣੀ' (ਤਿਆਗਣ ਵਾਲੀ) ਸ਼ਬਦ ਜਾਵੇਗਾ। ਸਮਝਦਾਰੋ! ਵਿਚਾਰ ਲਵੋ।੬੬੩