Back ArrowLogo
Info
Profile

ਪਹਿਲਾਂ 'ਜੁਆਲਾ' ਸ਼ਬਦ ਕਹਿ ਕੇ (ਫਿਰ) ਮੁਖ ਤੋਂ 'ਛਾਡਣਿ ਪਦ ਦਾ ਉਚਾਰਨ ਕਰੋ। (ਇਹ) ਨਾਮ ਤੁਪਕ ਦਾ ਹੈ। ਸੂਝਵਾਨੋ! ਵਿਚਾਰ ਲਵੋ।੬੬੪। ਪਹਿਲਾਂ 'ਜੁਆਲਾ' (ਸ਼ਬਦ) ਕਹਿ ਕੇ ਫਿਰ ਮੂੰਹ ਤੋਂ 'ਦਾਇਨਿ' (ਦੇਣ ਵਾਲੀ) ਕਥਨ ਕਰੋ। (ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਸੁਘੜੋ! ਵਿਚਾਰ ਕਰ ਲਵੋ।੬੬੫॥

ਪਹਿਲਾਂ 'ਜੁਆਲਾ' ਅਤੇ ਫਿਰ 'ਬਕਤ੍ਰਣਿ' (ਮੂੰਹ ਵਾਲੀ) ਸ਼ਬਦ ਕਹੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੁਘੜ ਜਨੋ! ਵਿਚਾਰ ਲਵੋ।੬੬੬। ਪਹਿਲਾਂ 'ਜੁਆਲਾ' ਸ਼ਬਦ ਦਾ ਉਚਾਰਨ ਕਰ ਕੋ, (ਫਿਰ) 'ਪ੍ਰਗਟਾਇਨਿ' (ਪ੍ਰਗਟ ਕਰਨ ਵਾਲੀ) ਪਦ ਜੋੜੋ। (ਇਹ) ਨਾਮ ਤੁਪਕ ਦਾ ਹੈ। ਸੂਝਵਾਨੋ! ਵਿਚਾਰ ਕਰ ਲਵੋ।੬੬੭।

ਪਹਿਲਾਂ 'ਜੁਆਲਾ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਧਰਣੀ' (ਧਾਰਨ ਕਰਨ ਵਾਲੀ) ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਸੂਝਵਾਨੋ, ਵਿਚਾਰ ਲਵੋ।੬੬੮। ਪਹਿਲਾਂ 'ਦੁਰਜਨ' ਸ਼ਬਦ ਦਾ ਉਚਾਰਨ ਕਰ ਕੇ, ਫਿਰ 'ਦਾਹਨਿ' (ਸਾੜਨ ਵਾਲੀ) ਪਦ ਜੋੜੋ। (ਇਹ) ਨਾਮ ਤੁਪਕ ਦਾ ਬਣੇਗਾ। ਵਿਚਾਰਵਾਨੋ! ਸੋਚ ਲਵੋ।੬੬੯।

ਪਹਿਲਾਂ 'ਦ੍ਰੁਜਨ' ਸ਼ਬਦ ਉਚਾਰ ਕੇ (ਫਿਰ) ਅੰਤ ਉਤੇ 'ਦਰਰਨਿ (ਦਲ ਦੇਣ ਵਾਲੀ) ਪਦ ਕਥਨ ਕਰੋ। (ਇਹ) ਨਾਮ ਤੁਪਕ ਦਾ ਬਣੇਗਾ। ਸਮਝਦਾਰੋ ਸੋਚ ਲਵੋ।੬੭)। ਪਹਿਲਾਂ 'ਗੋਲੀ' ਸ਼ਬਦ ਕਹਿ ਕੇ, ਫਿਰ ਧਰਣੀ' (ਧਾਰਨ ਕਰਨ ਵਾਲੀ) ਪਦ ਕਹੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਵਿਦਵਾਨੋ!! ਚੇਤੇ ਰਖੋ।੬੭੧

ਪਹਿਲਾਂ 'ਦੁਸਟ' ਸ਼ਬਦ ਉਚਾਰ ਕੇ ਫਿਰ 'ਦਾਹਨਿ' (ਸਾੜਨ ਵਾਲੀ) ਕਥਨ ਕਰੋ। (ਇਹ) ਤੁਪਕ ਦਾ ਨਾਮ ਹੈ। ਸੂਝਵਾਨ ਵਿਚਾਰ ਕਰ ਲੈਣ।੬੭੨।

ਚੌਪਈ

ਪਹਿਲਾਂ 'ਕਾਸਟ ਪ੍ਰਿਸਠਣੀ (ਕਾਠ ਦੀ ਪਿਠ ਵਾਲੀ) ਸ਼ਬਦ ਉਚਾਰੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਫਿਰ 'ਭੂਮਿਜ'(ਭੂਮੀ ਤੋਂ ਪੈਦਾ ਹੋਏ ਬ੍ਰਿਛ) ਪ੍ਰਿਸਠਨਿ ਪਦ ਕਹੋ। ਇਹ ਨਾਮ ਤੁਪਕ ਦੇ ਸਮਝ ਲਵੋ।੬੭੩।

ਪਹਿਲਾਂ 'ਕਾਸਠਿ ਪ੍ਰਿਸਠਣ ਉਚਾਰੋ। ਇਹ ਸਾਰੇ ਤੁਪਕ ਦੇ ਨਾਮ ਸਮਝੋ। ਫਿਰ 'ਦੁਮਜ ਬਾਸਨੀ' (ਬ੍ਰਿਛ ਦੇ ਪੁੱਤਰ ਲਕੜ ਨਾਲ ਵਸਣ ਵਾਲੀ) ਸ਼ਬਦ ਕਹੋ। ਇਹ ਨਾਲੀ (ਤੁਪਕ) ਦਾ ਨਾਮ ਹੈ।੬੭੪।

ਦੋਹਰਾ

ਪਹਿਲਾਂ ਮੂੰਹ ਤੋਂ 'ਕਾਸਠਿ ਪ੍ਰਿਸਠਣੀ' ਉਚਾਰਨ ਕਰੋ। (ਇਹ) ਤੁਪਕ ਦੇ ਨਾਮ ਹਨ, ਸਜਨੋ! ਵਿਚਾਰ ਕਰ ਲਵੋ।੬੭੫। ਪਹਿਲਾਂ 'ਜਲਜ ਪ੍ਰਿਸਠਣੀ (ਜਲ ਤੋਂ ਪੈਦਾ ਹੋਏ ਬਿਛ ਤੋਂ ਬਣੇ ਕਾਠ ਦੀ ਪਿਠ ਵਾਲੀ) ਕਹੋ। ਸੁਘੜੋ! ਇਹ ਨਾਮ ਤੁਪਕ ਦਾ ਵਿਚਾਰ ਲਵੋ । ६०६।

ਪਹਿਲਾਂ ਮੂੰਹ ਤੋਂ 'ਬਾਰਜ' (ਪਾਣੀ ਤੋਂ ਜਨਮੇ ਬ੍ਰਿਛ) ਕਹੋ ਅਤੇ ਫਿਰ ਪ੍ਰਿਸਠਣ ਸ਼ਬਦ ਜੋੜੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ।੬੭੭। ਪਹਿਲਾਂ 'ਨੀਰਜਾਲਯਣਿ (ਜਲ ਤੋਂ ਪੈਦਾ ਹੋਏ ਬ੍ਰਿਛ ਵਿਚ ਘਰ ਬਣਾਉਣ ਵਾਲੀ) ਮੂੰਹ ਤੋਂ ਉਚਾਰਨ ਕਰੋ। ਇਹ ਤੁਪਕ ਦਾ ਨਾਮ ਹੁੰਦਾ ਹੈ। ਸਮਝਦਾਰੋ! ਵਿਚਾਰ ਲਵੋ।੬੭੮।

88 / 100
Previous
Next