Back ArrowLogo
Info
Profile

ਪਹਿਲਾਂ 'ਉਤਭੁਜ' ਪਦ ਨੂੰ ਉਚਾਰੋ। ਫਿਰ 'ਪ੍ਰਿਸਠਨਿ ਪਦ ਦਾ ਮਨ ਵਿਚ ਵਿਚਾਰ ਕਰੋ। (ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ। ਇਸ ਵਿਚ ਕੋਈ ਅੰਤਰ ਨ ਸਮਝੋ।੬੯੪। ਪਹਿਲਾਂ ‘ਤਰੁ ਸੁਤ' ਪਦ ਦਾ ਉਚਾਰਨ ਕਰੋ। ਫਿਰ 'ਪ੍ਰਿਸਠਣੀ ਸ਼ਬਦ ਦਾ ਉਚਾਰਨ ਕਰੋ। (ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ। ਇਸ ਵਿਚ ਰਤਾ ਜਿੰਨਾ ਫਰਕ ਨ ਸਮਝੇ ।੬੯੫।

'ਪ੍ਰਤੀ' ਪਦ ਨੂੰ ਪਹਿਲਾਂ ਕਥਨ ਕਰੋ। ਫਿਰ 'ਪ੍ਰਿਸਠਣਿ' ਸ਼ਬਦ ਨੂੰ ਰਖੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਕੋਈ ਭੇਦ ਨ ਸਮਝੋ।੬੯੬॥

ਅੜਿਲ

ਪਹਿਲਾਂ ‘ਧਰਾਧਾਰ' (ਧਰਤੀ ਦੇ ਆਸਰੇ ਖੜੋਤਾ ਬ੍ਰਿਛ) ਪਦ ਦਾ ਉਚਾਰਨ ਕਰੋ। ਫਿਰ 'ਪ੍ਰਿਸਠਣਿ' ਪਦ ਨੂੰ ਉਸ ਨਾਲ ਜੋੜੋ। (ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ। ਇਸ ਕਥਨ ਵਿਚ ਕੋਈ ਭੇਦ ਨ ਸਮਝੋ।੬੯੭।

ਦੋਹਰਾ

'ਧਰਾਰਾਜ' (ਧਰਤੀ ਉਤੇ ਸੁਸੋਭਿਤ ਬ੍ਰਿਛ) ਪਹਿਲਾਂ ਉਚਾਰ ਕੇ ਫਿਰ ‘ਪ੍ਰਿਸਠਨਿ' ਪਦ ਜੋੜੋ। (ਇਹ) ਨਾਮ ਤੁਪਕ ਦਾ ਬਣੇਗਾ। ਸਾਰੇ ਮਨ ਵਿਚ ਸੋਚ ਲਵੋ। ੬੯੮। ਪਹਿਲਾਂ 'ਧਰਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) ਅੰਤ ਤੇ 'ਨਾਇਕ' ਸ਼ਬਦ ਉਚਾਰੋ। (ਫਿਰ) 'ਪ੍ਰਿਸਠ' ਪਦ ਦੀ ਵਰਤੋਂ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ।੬੯੯

ਚੌਪਈ

ਪਹਿਲਾਂ 'ਧਰਾ' ਸ਼ਬਦ ਦਾ ਕਥਨ ਕਰੋ। ਫਿਰ 'ਨਾਇਕ' ਸ਼ਬਦ ਉਸ ਨਾਲ ਜੋੜੋ। ਫਿਰ 'ਪ੍ਰਿਸਠਨਿ' ਸ਼ਬਦ ਕਹੋ। ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ। ੭੦੨। ਪਹਿਲਾਂ 'ਧਰਨੀ' ਸ਼ਬਦ ਲਿਖ ਲਵੋ। ਉਸ ਦੇ ਅੰਤ ਉਤੇ 'ਰਾਵ' ਸ਼ਬਦ ਉਚਾਰਨ ਕਰੋ। ਫਿਰ 'ਪ੍ਰਿਸਠਨਿ' ਸ਼ਬਦ ਰਖੋ। (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ।੭੦੧

ਪਹਿਲਾਂ 'ਧਰਨੀ ਪਤਿ' ਪਦ ਉਚਾਰੋ। ਫਿਰ 'ਪ੍ਰਿਸਠਨਿ ਸ਼ਬਦ ਜੋੜੋ। (ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ। ਇਸ ਵਿਚ (ਕਿਸੇ ਕਿਸਮ ਦਾ) ਕੋਈ ਭੇਦ ਨ ਮਨੋ।੭੦੨। 'ਧਰਾਰਾਟ' (ਬ੍ਰਿਛ) ਪਦ ਪਹਿਲਾਂ ਉਚਾਰਨ ਕਰੋ। ਫਿਰ 'ਪ੍ਰਿਸਠਣਿ' ਸ਼ਬਦ ਜੋੜੋ। (ਇਸ ਨੂੰ) ਮਨ ਵਿਚ ਤੁਪਕ ਦਾ ਨਾਮ ਸਮਝੋ। ਇਸ ਵਿਚ ਕੋਈ ਭੇਦ ਨਹੀਂ ਹੈ ।੭੦੩।

'ਧਰਾਰਾਜ' (ਬ੍ਰਿਛ) ਫਿਰ ਸ਼ੁਰੂ ਵਿਚ ਉਚਾਰੋ। ਫਿਰ ਉਸ ਨਾਲ 'ਪ੍ਰਿਸਠਣੀ' ਜੋੜੋ। ਇਹ ਸਭ ਨਾਮ 'ਤੁਪਕ' ਦਾ ਹੋਵੇਗਾ। ਇਸ ਨੂੰ ਸਾਰੇ ਬੁੱਧੀਮਾਨ ਸਮਝ ਲੈਣ ੭੪। ਪਹਿਲਾਂ 'ਧਰਾ' ਸ਼ਬਦ ਨੂੰ ਉਚਾਰੋ। (ਫਿਰ) ਅੰਤ ਵਿਚ 'ਪ੍ਰਿਸਠਨਿ ਸ਼ਬਦ ਰਖੋ। ਸਭ ਇਸ ਨੂੰ ਤੁਪਕ ਦਾ ਨਾਮ ਸਮਝੋ। ਇਸ ਵਿਚ ਕਿਸੇ ਕਿਸਮ ਦਾ ਭੇਦ ਨ ਮਨੋ।੭੦੫।

ਪਹਿਲਾਂ 'ਧਰਾ' ਸ਼ਬਦ ਨੂੰ ਕਹੋ। ਉਸ ਤੋਂ ਬਾਦ 'ਇੰਦੁ (ਬਿਛ) ਸ਼ਬਦ ਜੋੜੋ। ਫਿਰ 'ਪ੍ਰਿਸਠਨਿ' ਸ਼ਬਦ ਉਚਾਰੋ। (ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ। ੭੦੬। 'ਧਰਾ' ਸ਼ਬਦ ਨੂੰ ਪਹਿਲਾਂ ਉਚਾਰੋ। 'ਪਾਲਕ' ਸ਼ਬਦ ਨੂੰ ਅੰਤ ਵਿਚ ਵਿਚਾਰੋ। ਇਸ ਪਿਛੋ 'ਪ੍ਰਿਸਠਨਿ ਪਦ ਦਾ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ੭੦੭।

92 / 100
Previous
Next