Back ArrowLogo
Info
Profile

ਚੌਪਈ

ਭੂਮਿ ਸਬਦ ਕੋ ਆਦਿ ਉਚਾਰੋ। ਜਾ ਪਦ ਤਿਹ ਪਾਛੇ ਦੇ ਡਾਰੋ।

ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੭੨01

 

ਪ੍ਰਿਥੀ ਸਬਦ ਕੋ ਆਦਿ ਉਚਾਰੋ। ਤਾ ਪਾਛੇ ਜਾ ਪਦ ਦੇ ਡਾਰੋ।

ਨਾਮ ਤੁਫੰਗ ਜਾਨ ਜੀਯ ਲੀਜੈ। ਚਹੀਐ ਜਹਾ ਤਹੀ ਪਦ ਦੀਜੈ। ੭੨੧।

ਬਸੁਧਾ ਸਬਦ ਸੁ ਆਦਿ ਬਖਾਨਹੁ। ਤਾ ਪਾਛੇ ਜਾ ਪਦ ਕਹੁ ਠਾਨਹੁ॥

ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੭੨੨।

 

ਪ੍ਰਥਮ ਬਸੁਧਾ ਸਬਦ ਉਚਰੀਐ। ਤਾ ਪਾਛੇ ਜਾ ਪਦ ਦੇ ਡਰੀਐ।

ਨਾਮ ਤੁਪਕ ਕੇ ਸਭਿ ਜੀਅ ਲਹੀਐ। ਚਹੀਐ ਜਹਾ ਤਹੀ ਪਦ ਕਹੀਐ।

੭੨੩। ਤਰਨੀ ਪਦ ਕੋ ਆਦਿ ਬਖਾਨੋ। ਤਾ ਪਾਛੇ ਜਾ ਪਦ ਕੋ ਠਾਨੋ।

ਨਾਮ ਤੁਪਕ ਕੇ ਸਭ ਹੀ ਲਹੀਐ। ਚਹੀਐ ਜਹਾ ਤਹੀ ਪਦ ਕਹੀਐ। ੭੨੪।

ਛੰਦ

ਬਲੀਸ ਆਦਿ ਬਖਾਨ। ਬਾਸਨੀ ਪੁਨਿ ਪਦ ਠਾਨ।

ਨਾਮੈ ਤੁਪਕ ਸਭ ਹੋਇ। ਨਹੀ ਭੇਦ ਯਾ ਮਹਿ ਕੋਇ। ੭੨੫।

ਚੌਪਈ

ਸਿੰਘ ਸਬਦ ਕੋ ਆਦਿ ਬਖਾਨ। ਤਾ ਪਾਛੇ ਅਰਿ ਸਬਦ ਸੁ ਠਾਨ।

ਨਾਮ ਤੁਪਕ ਕੇ ਸਕਲ ਪਛਾਨਹੁ। ਯਾ ਮੈ ਕਛੂ ਭੇਦ ਨਹੀ ਮਾਨਹੁ। ੭੨੬।

ਪੁੰਡਰੀਕ ਪਦ ਆਦਿ ਉਚਾਰੋ। ਤਾ ਪਾਛੇ ਅਰਿ ਪਦ ਦੇ ਡਾਰੋ।

ਨਾਮ ਤੁਪਕ ਕੇ ਸਭ ਲਹਿ ਲੀਜੈ। ਯਾ ਮੈ ਕਛੂ ਭੇਦ ਨਹੀ ਕੀਜੈ। ੭੨੭।

 

ਆਦਿ ਸਬਦ ਹਰ ਜਛ ਉਚਾਰੋ। ਤਾ ਪਾਛੇ ਅਰਿ ਪਦ ਦੇ ਡਾਰੋ।

ਨਾਮ ਤੁਪਕ ਕੇ ਸਭ ਜੀਅ ਲਹੀਯੋ। ਚਹੀਐ ਨਾਮ ਜਹਾ ਤਹ ਕਹੀਯੋ। ੭੨੮।

ਛੰਦ

ਮ੍ਰਿਗਰਾਜ ਆਦਿ ਉਚਾਰ। ਅਰਿ ਸਬਦ ਬਹੁਰਿ ਸੁ ਧਾਰ।

ਤਊਫੰਗ ਨਾਮ ਪਛਾਨ। ਨਹੀ ਭੇਦ ਯਾ ਮਹਿ ਮਾਨ। ੭੨੯।

ਚੌਪਈ

ਆਦਿ ਸਬਦ ਮ੍ਰਿਗਰਾਜ ਉਚਾਰੋ। ਤਾ ਪਾਛੇ ਰਿਪੁ ਪਦ ਦੇ ਡਾਰੋ।

ਨਾਮ ਤੁਪਕ ਕੇ ਸਕਲ ਪਛਾਨੋ। ਯਾ ਮੈ ਕਛੁ ਭੇਦ ਨਹੀ ਜਾਨੋ। ੭੩੦॥

ਪਸੁ ਪਤੇਸ ਪਦ ਪ੍ਰਥਮ ਭਨਿਜੈ। ਤਾ ਪਾਛੈ ਅਰਿ ਪਦ ਕੋ ਦਿਜੈ।

ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੭੩੧।

95 / 100
Previous
Next