

ਪਹਿਲਾਂ 'ਭੂਮਿ ਸ਼ਬਦ ਕਹੋ। ਫਿਰ 'ਜਾ' ਪਦ ਬਾਦ ਵਿਚ ਜੋੜੋ। (ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਮਨ ਵਿਚ ਵਸਾਓ। ਇਸ ਵਿਚ ਰਤਾ ਜਿੰਨਾ ਭੇਦ ਨ ਸਮਝੋ।੭੨01
ਪਹਿਲਾਂ 'ਪ੍ਰਿਥੀ' ਸ਼ਬਦ ਦਾ ਉਚਾਰਨ ਕਰੋ। ਇਸ ਪਿਛੋਂ 'ਜਾ' ਪਦ ਜੋੜੋ। (ਇਹ) ਨਾਮ ਤੁਫੰਗ ਦਾ ਮਨ ਵਿਚ ਧਾਰਨ ਕਰੋ। ਜਿਥੇ ਚਾਹੋ, ਉਥੇ ਵਰਤ ਲਵੋ।੭੨੧। ‘ਬਸੁਧਾ' (ਧਰਤੀ) ਸ਼ਬਦ ਸ਼ੁਰੂ ਵਿਚ ਰਖੋ। ਇਸ ਪਿਛੇ 'ਜਾ' ਪਦ ਜੋੜੋ। (ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ। ਇਸ ਵਿਚ ਰਤਾ ਜਿੰਨਾ ਭੇਦ ਨ ਸਮਝੋ।੭੨੨।
ਪਹਿਲਾਂ ‘ਬਸੁੰਧ੍ਰਾ (ਧਰਤੀ) ਸ਼ਬਦ ਉਚਾਰੋ। ਇਸ ਪਿਛੋਂ 'ਜਾ' ਪਦ ਜੋੜੋ। ਸਭ ਇਸ ਨੂੰ ਮਨ ਵਿਚ ਤੁਪਕ ਦਾ ਨਾਮ ਸਮਝੋ। ਜਿਥੇ ਚਾਹੋ, ਉਥੇ ਵਰਤ ਲਵੋ।੭੨੩। ਪਹਿਲਾਂ 'ਤਰਨੀਂ' (ਨਦੀ) ਸ਼ਬਦ ਨੂੰ ਵਰਤੋ। ਫਿਰ 'ਜਾ' ਪਦ ਨੂੰ ਜੋੜੋ। ਸਭ ਇਸ ਨੂੰ ਤੁਪਕ ਦਾ ਨਾਮ ਸਮਝੋ। ਜਿਥੇ ਚਾਹੋ, ਇਸ ਦੀ ਵਰਤੋਂ ਕਰੋ। ੭੨੪।
ਛੰਦ
ਪਹਿਲਾਂ ‘ਬਲੀਸ' (ਬੇਲਾਂ ਦਾ ਸੁਆਮੀ) ਬਖਾਨ ਕਰੋ। ਫਿਰ ‘ਬਾਸਨੀ' ਸ਼ਬਦ ਜੋੜੋ। ਇਹ ਤੁਪਕ ਦਾ ਨਾਮ ਹੋਵੇਗਾ। ਇਸ ਵਿਚ ਕੋਈ ਸੰਦੇਹ ਵਾਲੀ ਗੱਲ ਨਹੀਂ। ੭੨੫।
ਚੌਪਈ
ਪਹਿਲਾਂ 'ਸਿੰਘ' ਸ਼ਬਦ ਕਹੋ। ਫਿਰ 'ਅਰਿ ਸ਼ਬਦ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਕੋਈ ਸੰਸਾ ਨ ਰਖੋ।੭੨੬। ਪਹਿਲਾਂ 'ਪੁੰਡਰੀਕ' (ਸ਼ੇਰ) ਪਦ ਉਚਾਰੋ। ਇਸ ਪਿਛੋਂ 'ਅਰਿ' ਸ਼ਬਦ ਰਖੋ। (ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਲਵੋ। ਇਸ ਵਿਚ ਕੋਈ ਭੇਦ ਨ ਸਮਝੋ। ੭੨੭।
ਪਹਿਲਾਂ 'ਹਰ ਜਛ' (ਪੀਲੀਆਂ ਅੱਖਾਂ ਵਾਲਾ ਸ਼ੇਰ) ਸ਼ਬਦ ਉਚਾਰੋ। ਇਸ ਪਿਛੋਂ 'ਅਰਿ' ਸ਼ਬਦ ਜੋੜੋ। (ਇਸ ਨੂੰ) ਸਾਰੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ। ਜਿਥੇ ਚਾਹੋ, ਇਸ ਦੀ ਵਰਤੋਂ ਕਰੋ। ੭੨੮।
ਛੰਦ
ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ। ਫਿਰ 'ਅਰਿ' ਸ਼ਬਦ ਕਥਨ ਕਰੋ। (ਇਸ ਨੂੰ) ਤੁਫੰਗ ਦਾ ਨਾਮ ਵਿਚਾਰੋ। ਇਸ ਵਿਚ ਕੋਈ ਭੇਦ ਨ ਸਮਝੋ। ੭੨੯।
ਚੌਪਈ
ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ। ਇਸ ਪਿਤੋਂ 'ਰਿਪੁ' ਪਦ ਜੋੜੋ। ਸਾਰੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਸਮਝੋ। ਇਸ ਵਿਚ ਕੋਈ ਭੇਦ ਨ ਸਮਝੋ। ੭੩। ਪਹਿਲਾਂ 'ਪਸੁ ਪਤੇਸ' (ਹਾਥੀਆਂ ਦਾ ਰਾਜਾ, ਸ਼ੇਰ) ਸ਼ਬਦ ਕਹੋ। ਫਿਰ 'ਅਰਿ' ਪਦ ਨੂੰ ਜੋੜੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ਇਸ ਵਿਚ ਕੋਈ ਫਰਕ ਨ ਸਮਝੋ।੭੩੧।