Back ArrowLogo
Info
Profile

ਦੋਹਰਾ

ਸਕਲ ਪਸੁਨ ਕੇ ਨਾਮ ਲੈ ਸਤ੍ਰੁ ਸਬਦ ਕਹਿ ਅੰਤਿ।

ਸਭ ਹੀ ਨਾਮ ਤੁਫੰਗ ਕੇ ਨਿਕਸਤ੍ਰੁ ਚਲਤ ਅਨੰਤ। ੭੩੨।

ਮ੍ਰਿਗ ਪਦ ਆਦਿ ਬਖਾਨਿ ਕੈ ਪਤਿ ਪਦ ਬਹੁਰਿ ਉਚਾਰ।

ਅਰਿ ਕਹਿ ਨਾਮ ਤੁਫੰਗ ਕੇ ਲੀਜੈ ਸੁ ਕਬਿ ਸੁ ਧਾਰ। ੭੩੩।

ਛੰਦ

ਮ੍ਰਿਗ ਸਬਦ ਆਦਿ ਬਖਾਨ। ਪਾਛੈ ਸੁ ਪਤਿ ਪਦ ਠਾਨ।

ਰਿਪੁ ਸਬਦ ਬਹੁਰਿ ਉਚਾਰ। ਸਭ ਨਾਮ ਤੁਪਕ ਬਿਚਾਰ। ੭੩੪।

ਸਿੰਗੀ ਪ੍ਰਿਥਮ ਪਦ ਭਾਖੁ। ਅਰਿ ਸਬਦ ਕਹਿ ਲਖਿ ਰਾਖੁ।

ਅਰਿ ਸਬਦ ਬਹੁਰਿ ਬਖਾਨ। ਸਭ ਨਾਮ ਤੁਪਕ ਪਛਾਨ। ੭੩੫।

ਛੰਦ ਵਡਾ

ਪਤਿ ਸਬਦ ਆਦਿ ਉਚਾਰਿ ਕੈ ਮ੍ਰਿਗ ਸਬਦ ਬਹੁਰਿ ਬਖਾਨੀਐ।

ਅਰਿ ਸਬਦ ਬਹੁਰਿ ਉਚਾਰ ਕੇ ਨਾਮ ਤੁਪਕ ਪਹਿਚਾਨੀਐ।

ਨਹੀ ਭੇਦ ਯਾ ਮੈ ਨੈਕੁ ਹੈ ਸਭ ਸੁ ਕਬਿ ਮਾਨਹੁ ਚਿਤ ਮੈ।

ਜਹ ਜਾਨੀਐ ਤਹ ਦੀਜੀਐ ਪਦ ਅਉਰ ਛੰਦ ਕਬਿਤ ਮੈਂ। ੭੩੬।

ਚੌਪਈ

ਹਰਣ ਸਬਦ ਕੋ ਆਦਿ ਭਣਿਜੈ। ਤਾ ਪਾਛੇ ਪਤਿ ਪਦ ਕੋ ਦਿਜੈ।

ਤਾ ਪਾਛੇ ਅਰਿ ਸਬਦ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੩੭।

ਸਿੰਗੀ ਆਦਿ ਉਚਾਰਨ ਕੀਜੈ। ਤਾ ਪਾਛੇ ਪਤਿ ਪਦ ਕਹੁ ਦੀਜੈ।

ਸਤ੍ਰੁ ਸਬਦ ਕਹੁ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੭੩੮।

 

ਕ੍ਰਿਸਨਾਜਿਨ ਪਦ ਆਦਿ ਉਚਾਰੋ। ਤਾ ਪਾਛੇ ਪਤਿ ਪਦ ਦੈ ਡਾਰੋ।

ਨਾਮ ਤੁਪਕ ਕੋ ਸਭ ਪਹਿਚਾਨੋ। ਯਾ ਮੈ ਭੇਦ ਨ ਕੋਊ ਜਾਨੋ। ੭੩੯।

ਦੋਹਰਾ

ਨੈਨੋਤਮ ਪਦ ਬਕਤੂ ਤੇ ਪ੍ਰਥਮੈ ਕਰੋ ਉਚਾਰ।

ਪਤਿ ਅਰਿ ਕਹਿ ਕਰ ਤੁਪਕ ਕੇ ਲੀਜੋ ਨਾਮ ਸੁ ਧਾਰ। ੭੪0।

ਚੋਪਈ

ਸ੍ਵੈਤਾਸ੍ਵੈਤ ਤਨਿ ਆਦਿ ਉਚਾਰੋ। ਤਾ ਪਾਛੇ ਪਤਿ ਸਬਦ ਸਵਾਰੋ।

ਰਿਪੁ ਪਦ ਬਹੁਰਿ ਉਚਾਰਨ ਕੀਜੈ। ਨਾਮ ਤੁਪਕ ਕੋ ਸਭ ਲਖਿ ਲੀਜੈ। ੭੪੧।

ਅੜਿਲ

ਮ੍ਰਿਗੀ ਸਬਦ ਕੋ ਆਦਿ ਉਚਾਰਨ ਕੀਜੀਐ।

ਤਾ ਪਾਛੇ ਨਾਇਕ ਸੁ ਸਬਦ ਕਹੁ ਦੀਜੀਐ।

ਸਤ੍ਰੁ ਸਬਦ ਕਹਿ ਨਾਮ ਤੁਪਕ ਕੇ ਜਾਨੀਐ।

ਹੋ ਜਉਨ ਠਉਰ ਪਦ ਰੁਚੈ ਸੁ ਤਹੀ ਬਖਾਨੀਐ। ੭੪੨।

97 / 100
Previous
Next