

ਸਾਰਿਆਂ ਪਸ਼ੂਆਂ ਦਾ ਨਾਮ ਲੈ ਕੇ, ਅੰਤ ਵਿਚ 'ਸਤ੍ਰ' ਸ਼ਬਦ ਜੋੜੋ। (ਇਸ ਤਰ੍ਹਾਂ) ਸਾਰੇ ਤੁਪਕ ਦੇ ਨਾਮ ਬਣਦੇ ਚਲੇ ਜਾਣਗੇ। ੭੩੨। ਪਹਿਲਾਂ 'ਮਿਗ' (ਪਸ਼ੁ) ਸ਼ਬਦ ਕਹਿ ਕੇ ਫਿਰ 'ਪਤਿ' ਪਦ ਰਖੋ। ਫਿਰ 'ਅਰਿ' ਸ਼ਬਦ ਕਹੋ। (ਇਹ) ਨਾਮ ਤੁਫੰਗ ਦਾ ਹੈ। ਕਵੀਓ! ਵਿਚਾਰ ਲਵੋ।੭੩੩।
ਛੰਦ
ਸ਼ੁਰੂ ਵਿਚ 'ਮ੍ਰਿਗ' ਸ਼ਬਦ ਬਖਾਨ ਕਰੋ। ਉਸ ਪਿਛੋਂ 'ਪਤਿ' ਸ਼ਬਦ ਜੋੜੋ। ਫਿਰ 'ਰਿਪੁ ਸ਼ਬਦ ਉਚਾਰੋ। (ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ।੭੩੪। ਪਹਿਲਾਂ 'ਸਿੰਗੀ' ਪਦ ਕਹੋ। ਫਿਰ 'ਅਰ' ਸ਼ਬਦ ਜੋੜੋ। ਫਿਰ 'ਅਰ' ਸ਼ਬਦ ਰਖੋ। ਸਭ ਨਾਮ ਤੁਪਕ ਦੇ ਹੋ ਜਾਂਦੇ ਹਨ।੭੩੫।
ਛੰਦ ਵੱਡਾ
ਪਹਿਲਾਂ 'ਪਤਿ' ਸ਼ਬਦ ਉਚਾਰ ਕੇ ਫਿਰ 'ਮਿਗ' ਸ਼ਬਦ ਜੋੜੋ। ਫਿਰ 'ਅਰ' ਸ਼ਬਦ ਉਚਾਰ ਕੇ ਤੁਪਕ ਦਾ ਨਾਮ ਸਮਝੋ। ਇਸ ਵਿਚ ਕਿਸ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ, ਸਾਰੇ ਕਵੀ ਮਨ ਵਿਚ ਵਿਚਾਰ ਕਰ ਲੈਣ। ਜਿਥੇ ਚਾਹੋ, ਪਦ ਜਾਂ ਕਬਿੱਤ ਜਾਂ ਛੰਦ ਵਿਚ ਜੋੜ ਦਿਓ।੭੩੬।
ਚੌਪਈ
ਪਹਿਲਾਂ ‘ਹਰਣ ਸ਼ਬਦ ਦਾ ਵਰਣਨ ਕਰੋ। ਫਿਰ ਪਤਿ' ਸ਼ਬਦ ਜੋੜੋ। ਫਿਰ 'ਅਰਿ' ਸ਼ਬਦ ਦਾ ਉਚਾਰਣ ਕਰੋ। (ਇਸ ਨੂੰ) ਸਾਰੇ ਤੁਪਕ ਦਾ ਨਾਮ ਕਰ ਕੇ ਪਹਿਲਾਂ 'ਸਿੰਗੀ' ਸ਼ਬਦ ਦਾ ਉਚਾਰਨ ਕਰੋ। ਇਸ ਪਿਛੋਂ 'ਪਤਿ' ਸ਼ਬਦ ਨੂੰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ। ਸਭ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝੋ। ੭੩੭। ਲਵੋ। ਫਿਰ ਸਮਝੋ। ੭੩੮।
ਪਹਿਲਾਂ 'ਕ੍ਰਿਸਨਾਜਿਨ (ਕਾਲਾ ਚਿੱਟਾ ਹਿਰਨ) ਪਦ ਉਚਾਰੋ। ਫਿਰ 'ਪਤਿ' ਸ਼ਬਦ ਜੋੜੋ। ਇਸ ਨੂੰ ਸਾਰੇ ਤੁਪਕ ਦਾ ਨਾਮ ਸਮਝੋ। ਇਸ ਵਿਚ ਕੋਈ ਅੰਤਰ ਨ ਮੰਨੋ।੭੩੯।
ਦੋਹਰਾ
ਪਹਿਲਾਂ ਮੂੰਹ ਤੋਂ 'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਸ਼ਬਦ ਦਾ ਉਚਾਰਨ ਕਰੋ। ਫਿਰ 'ਪਤਿ' ਅਤੇ 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਯਾਦ ਰਖ ਲਵੋ।੭੪01
ਚੌਪਈ
ਪਹਿਲਾਂ 'ਸ੍ਵੈਤਾਸ੍ਵੈਤ ਤਨਿ' (ਕਾਲੋ ਚਿੱਟੇ ਰੰਗ ਵਾਲਾ, ਹਿਰਨ) ਦਾ ਉਚਾਰਨ ਕਰੋ। ਪਿਛੋਂ 'ਪਤਿ' ਸ਼ਬਦ ਜੋੜੋ। ਫਿਰ 'ਰਿਪੁ' ਪਦ ਦਾ ਉਚਾਰਨ ਕਰੋ। ਇਸ ਨੂੰ ਸਭ ਲੋਗ ਤੁਪਕ ਦਾ ਨਾਮ ਸਮਝ ਲਵੋ। ੭੪੧।
ਅੜਿਲ
'ਮ੍ਰਿਗੀ' (ਹਿਰਨੀ) ਸ਼ਬਦ ਨੂੰ ਪਹਿਲਾਂ ਉਚਾਰੋ। ਫਿਰ 'ਨਾਇਕ' ਸ਼ਬਦ ਕਹੋ। ਫਿਰ 'ਸਤ੍ਰੁ' ਸ਼ਬਦ ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਸਮਝੋ। ਜਿਥੇ ਚਿਤ ਕਰੇ, ਇਸ ਪਦ ਨੂੰ ਵਰਤ ਲਵੋ। ੭੪੨।