Back ArrowLogo
Info
Profile

ਸੇਤ ਅਸਿਤ ਅਜਿਨਾ ਕੇ ਆਦਿ ਉਚਾਰੀਐ।

ਤਾ ਪਾਛੇ ਪਤਿ ਸਬਦ ਸੁ ਬਹੁਰਿ ਸੁਧਾਰੀਐ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ।

ਹੋ ਸਕਲ ਤੁਪਕ ਕੇ ਨਾਮ ਸੁ ਹੀਯ ਮੈ ਜਾਨੀਐ। ੭੪੩।

ਉਦਰ ਸੇਤ ਚਰਮਾਦਿ ਉਚਾਰਨ ਕੀਜੀਐ।

ਤਾ ਕੇ ਪਾਛੇ ਬਹੁਰਿ ਨਾਥ ਪਦ ਦੀਜੀਐ।

ਤਾ ਕੇ ਪਾਛੇ ਰਿਪੁ ਪਦ ਬਹੁਰਿ ਉਚਾਰੀਐ।

ਹੋ ਨਾਮ ਤੁਪਕ ਕੋ ਸਭ ਹੀ ਚਤੁਰ ਬਿਚਾਰੀਐ। ੭੪੪।

ਚੌਪਈ

ਕਿਸਨ ਪਿਸਠ ਚਰਮਾਦਿ ਉਚਾਰੋ। ਤਾ ਪਾਛੋ ਨਾਇਕ ਪਦ ਡਾਰੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਕਲ ਪਛਾਨੋ। ੭੪੫।

ਚਾਰੁ ਨੇਤੁ ਸਬਦਾਦਿ ਉਚਾਰੋ। ਤਾ ਪਾਛੇ ਪਤਿ ਸਬਦ ਬਿਚਾਰੋ।

ਸਤ੍ਰੁ ਸਬਦ ਕਹੁ ਬਹੁਰੋ ਦੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। ੭੪੬।

 

ਨੈਨੋਤਮ ਪਦ ਆਦਿ ਉਚਾਰੋ। ਨਾਇਕ ਪਦ ਪਾਛੇ ਦੇ ਡਾਰੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਜੀਅ ਜਾਨੋ। ੭੪੭।

ਦਿੱਗੀ ਸਬਦ ਕੋ ਆਦਿ ਬਖਾਨੋ। ਤਾ ਪਾਛੇ ਨਾਇਕ ਪਦ ਠਾਨੋ।

ਸਤ੍ਰੁ ਸਬਦ ਕਹੁ ਬਹੁਰੋ ਦੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। ੭੪੮।

 

ਚਖੀ ਸਬਦ ਕੋ ਆਦਿ ਉਚਾਰੋ। ਤਾ ਪਾਛੇ ਪਤਿ ਪਦ ਦੇ ਡਾਰੋ।

ਸਤ੍ਰ ਸਬਦ ਕੋ ਬਹੁਰਿ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ। ੭੪੯।

ਮ੍ਰਿਗੀ ਅਧਿਪ ਕੋ ਆਦਿ ਉਚਾਰੋ। ਤਾ ਪਾਛੇ ਪਤਿ ਪਦ ਦੇ ਡਾਰੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ। ਨਾਮ ਤੁਪਕ ਕੇ ਸਭ ਪਹਿਚਾਨੋ। ੭੫੦

 

ਮਿਗੀਰਾਟ ਸਬਦਾਦਿ ਭਨਿਜੈ। ਤਾ ਪਾਛੇ ਪਤਿ ਪਦ ਕਹੁ ਦਿਜੈ।

ਸਤ੍ਰ ਸਬਦ ਕੋ ਅੰਤਿ ਉਚਾਰੋ। ਨਾਮ ਤੁਪਕ ਕੇ ਸਭ ਜੀਅ ਧਾਰੋ। ੭੫੧।

ਮਿਗੀ ਇੰਦੁ ਸਬਦਾਦਿ ਬਖਾਨੋ। ਤਾ ਪਾਛੇ ਨਾਇਕ ਪਦ ਠਾਨੋ।

ਤਾ ਪਾਛੇ ਰਿਪੁ ਸਬਦ ਭਨੀਜੈ। ਨਾਮ ਤੁਫੰਗ ਚੀਨ ਚਿਤਿ ਲੀਜੈ। ੭੫੨।

 

ਮਿਗੀ ਏਸਰ ਕੋ ਆਦਿ ਉਚਰੀਐ। ਤਾ ਪਾਛੇ ਪਤਿ ਪਦ ਦੇ ਡਰੀਐ।

ਸਤ੍ਰ ਸਬਦ ਕੋ ਅੰਤਿ ਬਖਾਨੋ। ਨਾਮ ਤੁਫੰਗ ਸਕਲ ਪਹਿਚਾਨੋ। ੭੫੩।

ਅੜਿਲ

ਮ੍ਰਿਗੀਰਾਜ ਕੋ ਆਦਿ ਉਚਾਰਨ ਕੀਜੀਐ।

ਤਾ ਕੇ ਪਾਛੇ ਨਾਇਕ ਪਦ ਕਹਿ ਦੀਜੀਐ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਯੋ।

ਹੋ ਨਾਮ ਤੁਪਕ ਕੈ ਸਕਲ ਚਤੁਰ ਪਹਿਚਾਨੀਯੋ। ੭੫੪।

 

ਮ੍ਰਿਗਿਜ ਸਬਦ ਕੋ ਮੁਖ ਤੇ ਆਦਿ ਬਖਾਨੀਐ।

ਤਾ ਕੇ ਪਾਛੇ ਨਾਇਕ ਪਦ ਕੋ ਠਾਨੀਐ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ।

ਹੋ ਨਾਮ ਤੁਪਕ ਕੇ ਸਭ ਹੀ ਚਤੁਰ ਬਿਚਾਰੀਐ। ੭੫੫॥

99 / 100
Previous
Next