ਸਿੱਟਾ ਕੱਢਿਆ ਜੋ ਆਪ ਦੇ ਸਾਹਮਣੇ ਹੈ ।
ਇਸ ਪੁਕਾਰ ਆਪਣੀ ਵਲੋਂ ਇਕ ਮਹਾਂ ਪੁਰਖ ਦਾ ਜੀਵਨ-ਜੋ ਹੁਣ ਜਗਤ ਪਰ ਨਹੀਂ ਤੇ ਜਿਹੜਾ ਉਠ ਕੇ ਕਿਸੇ ਇਤਿਹਾਸਕਾਰ ਦੀ ਕਾਨੀ ਨਹੀਂ ਫੜ ਸਕਦਾ ਅਤੇ ਨਾ ਹੀ ਕਿਸੇ ਬੋਲਣ ਵਾਲੇ ਦੇ ਮੂੰਹ ਤੇ ਹੱਥ ਰੱਖ ਸਕਦਾ ਹੈ-ਮੈਨੂੰ ਅਸਲੀ ਯਾ ਅਸਲੀਅਤ ਦੇ ਨੇੜੇ ਤੋਂ ਨੇੜਿਓਂ ਜੋ ਕੁਝ ਲੱਭ ਸਕਿਆ ਹੈ । ਮੈਂ ਸਿੱਖ ਹਾਂ ਤੇ ਪੰਜਾਬੀ ਅਸਲੇ ਦਾ ਹਾਂ ਪਰ ਮੈਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮਹਾਰਾਜੇ ਦੀ ਝੂਠੀ ਵਡਿਆਈ ਕਰਾਂ ਤੇ ਸੱਚ ਨੂੰ ਹੱਥੋਂ ਛੱਲਾਂ । ਪੰਜਾਬੀ ਤੇ ਸਿੱਖ ਹੋਣ ਦੇ ਕਾਰਣ ਇਤਿਹਾਸ ਦੀ ਕਲਮ ਫੜ ਕੇ ਇਹ ਵੀ ਨਹੀਂ ਸਹਾਰ ਸਕਿਆ ਕਿ ਇਸ ਵੇਲੇ ਆਪਣੀ ਰੱਖਿਆ ਨਾ ਕਰ ਸਕਣ ਦੀ ਹਾਲਤ ਵਿਚ ਪੁੱਜ ਚੁੱਕੇ, ਪੰਜਾਬ, ਹਿੰਦ ਅਰ ਸੰਸਾਰ ਦੇ ਇਕ ਮਹਾਂ ਪੁਰਖ (Great Man) ਦੇ ਨਾਮ ਨਾਲ ਉਹ ਅਯੋਗ ਤੁਹਮਤਾਂ ਅਤੇ ਉਲਾਂਭੇ ਲੱਗੇ ਰਹਿਣ ਜੋ ਅਸਲ ਵਿਚ ਨਿਰੋਲ ਝੂਠੇ, ਨਿਰਮੂਲ ਤੇ ਮਨੇ ਕਲਪਤ ਹਨ ਅਤੇ ਬਿਰਥਾ ਉਨ੍ਹਾਂ ਨਾਲ ਜੋੜੇ ਜਾਂਦੇ ਹਨ। ਇਹ ਮੈਨੂੰ ਇਤਿਹਾਸਾਂ ਦੇ ਮੁਕਾਬਲੇ ਤੋਂ ਆਪਣੀ ਖੋਜ ਯਕੀਨੀ ਦਰਜੇ ਤੇ ਜਾ ਕੇ ਬਿਲਕੁਲ ਗਲਤ ਸਾਬਤ ਹੋਏ ਹਨ, ਯਾ ਉਨ੍ਹਾਂ ਭੁੱਲਾ ਕਰਕੇ ਜੋ ਆਦਮੀ ਹੋਣ ਕਰਕੇ ਹੁੰਦੀਆਂ ਹਨ, ਇਕ ਮਹਾਂ ਪੁਰਸ਼ ਦਾ ਅਸਲੀ ਆਚਰਨ (ਕਰੈਕਟਰ) ਤੇ ਉਸ ਦੇ ਵੱਡੇ ਹੋਣ ਦਾ ਗੁਣ ਛਿਪ ਜਾਏ ਤੇ ਨਿਰੀਆਂ ਨਿੱਕੀਆਂ ਨਿੱਕੀਆਂ ਉਕਾਈਆਂ ਤੇ ਕੁੱਲਾਂ, ਜੋ ਜੀਵ ਦਾ ਖਾਸਾ ਹੈ ਵੱਡੇ ਅਵਗੁਣ ਹੋ ਕੇ ਦਿਸ ਪੈਣ । ਮੁੱਕਦੀ ਗੱਲ ਇਹ ਹੈ ਕਿ ਮੈਂ ਮਹਾਰਾਜਾ ਨੂੰ, ਜੋ ਜਗਤ ਦਾ ਇਕ ਮਹਾਂ ਪੁਰਖ ਸੀ, ਉਸ ਦੇ ਹਾਲਾਤ ਤੇ ਕਾਰਨਾਮੇ ਸੱਚ ਦੀ ਰੌਸ਼ਨੀ ਵਿਚ-ਜਿੰਨੀ ਸਾਈਂ ਨੇ ਬਖਸ਼ੀ ਹੈ-ਲੱਭੇ ਹਨ ਤੇ ਇੱਥੇ ਦਰਸਾਨ ਦਾ ਯਤਨ ਕੀਤਾ ਹੈ ।
ਸਿੱਖਾਂ ਵਿਚ ਇਕ ਵੱਡੀ ਕਮੀ ਇਹ ਭੀ ਹੈ ਕਿ ਗੁਰਮੁਖੀ ਮਾਦਰੀ ਬੋਲੀ ਵਿਚ ਲਿਖੋ ਪੁਸਤਕ, ਪੜ੍ਹਿਆਂ ਵਿਚ ਪੜ੍ਹੇ ਤੇ ਵਿਚਾਰੇ ਨਹੀਂ ਜਾਂਦੇ ਤੇ ਜੇ ਅੰਗਰੇਜ਼ੀ ਵਿਚ ਲਿਖੋ ਜਾਣ ਤਾਂ ਪੰਥ ਦਾ ਬਹੁਤਾ ਹਿੱਸਾ ਲਾਭ ਨਹੀਂ ਉਠਾ ਸਕਦਾ, ਇਸ ਕਰਕੇ ਮੈਂ ਗੁਰਮੁਖੀ ਤੇ ਪੰਜਾਬੀ ਵਿਚ ਹੀ ਏਹ ਸੰਚਾ ਤਿਆਰ ਕੀਤਾ ਹੈ ਤਾਂ ਜੋ ਸਭ ਸਿੱਖ ਪੜ੍ਹ ਸਕਣ ਤੇ ਸਾਡੀ ਪਿਆਰੀ ਮਾਤ ਭਾਸ਼ਾ ਵਿਚ ਇਕ ਲੋੜੀਂਦੀ ਪੁਸਤਕ ਵਧੇ, ਅਰ ਸਮੇਂ ਵਿਚ ਮਾਦਰੀ ਭਾਸ਼ਾ ਦੀ ਉਨਤੀ ਦਾ ਵਧ ਰਿਹਾ ਪ੍ਰਚਾਰ ਵਿਦਵਾਨਾਂ ਨੂੰ ਇਸਦੇ ਪੜ੍ਹਨ ਲਈ ਪਰੇਰ ਲਏ ਤਾਂ ਅਸਚਰਜ ਨਹੀਂ । ਸਿੱਖ ਮਹਾਂ ਪੁਰਖਾਂ ਵਿਚੋਂ ਅਕਾਲੀ ਫੂਲਾ ਸਿੰਘ ਦੇ ਜੀਵਨ ਬ੍ਰਿਤਾਂਤ ਪਿੱਛੋਂ ਇਹ ਦੂਸਰਾ ਪ੍ਰਯਤਨ ਦਾਸ ਨੇ ਕੀਤਾ ਹੈ । ਜੋ ਜ਼ਿੰਦਗੀ ਰਹੀ ਤੇ ਅਕਾਲ ਪੁਰਖ ਨੇ ਮਿਹਰ ਕੀਤੀ ਤਾਂ ਸੰਕਲਪ ਹੈ ਕਿ ਬਾਕੀ ਸਿੱਖ ਮੰਹਾਂ ਸੂਰਬੀਰਾਂ ਦੀ ਲੜੀ ਭੀ ਪੂਰਨ ਹੋ ਜਾਏ ।" ਮੈਂ ਉਨ੍ਹਾਂ ਸਾਰੇ ਕਿਰਪਾਲੂਆਂ ਦਾ ਜਿਨ੍ਹਾਂ ਨੇ ਇਸ ਮਹਾਨ ਕਾਰਜ ਵਿਚ ਮੇਰੀ ਸਹਾਇਤਾ ਕੀਤੀ ਹੈ, ਦਿਲੋਂ ਧੰਨਵਾਦੀ ਹਾਂ।
ਹੋਤੀ-ਮਾਰਚ 1918 ਦਾਸ- ਬਾਬਾ ਪ੍ਰੇਮ ਸਿੰਘ
1. ਹੁਣ ਜੀਵਨ ਬਿਤਾਤ ਕੰਵਰ ਨੌਨਿਹਾਲ ਸਿੰਘ, ਹਰੀ ਸਿੰਘ ਨਲੂਆ, ਖਾਲਸਾ ਰਾਜ ਦੇ ਉਸਰਈਏ ਅਤੇ ਖਾਲਸਾ ਰਾਜ ਦੇ ਬਦੇਸ਼ੀ ਕਰਿੰਦੇ ਵਪ ਕੇ ਤਿਆਰ ਹੋ ਚੁੱਕੇ ਹਨ।