ੴ ਸਤਿਗੁਰ ਪ੍ਰਸਾਦਿ ॥
ਜੀਵਨ ਬਿਤਾਂਤ
ਸ਼ੇਰਿ ਪੰਜਾਬ
ਮਹਾਰਾਜਾ ਰਣਜੀਤ ਸਿੰਘ
ਮਹਾਰਾਜੇ ਦਾ ਘਾਣਾ
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਾਣੇ ਵਿਚੋਂ ਸਰਦਾਰ ਬੁੱਧ ਸਿੰਘ ਉਸ ਮਾਨਯੋਗ ਹਸਤੀ ਦਾ ਨਾਂ ਹੈ ਜਿਸ ਨੂੰ ਇਸ ਗੱਲ ਦੀ ਵਡਿਆਈ ਪ੍ਰਾਪਤ ਸੀ ਕਿ ਇਸਨੇ ਕਲਗੀਧਰ ਜੀ ਦੇ ਕਰ-ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸਜਿਆ।"
ਇਹ ਧਰਮੀ ਜੋਧਾ ਜਿਥੇ ਆਪਣੇ ਉਚ ਆਚਰਨ ਲਈ ਜਗਤ ਪ੍ਰਸਿੱਧ ਸੀ ਉਥੇ ਇਹ ਨਿਰਭੈ ਸੂਰਮਾ ਆਪਣੇ ਬਾਹੂਬਲ ਲਈ ਵੀ ਅਤੁਲ ਸੀ । ਇਹ ਮਸਤ ਹਾਥੀ ਦੀ ਤਰ੍ਹਾਂ ਮੈਦਾਨਿ-ਜੰਗ ਵਿਚ ਵੈਰੀਆਂ ਸਾਹਮਣੇ ਝੁਮਦਾ ਹੁੰਦਾ ਸੀ, ਇਸ ਦੇ ਸਰੀਰ ਤੇ ਚਾਲੀ ਫੱਟ ਤਲਵਾਰਾਂ, ਨੇਜ਼ਿਆਂ ਅਤੇ ਗੋਲੀਆਂ ਦੇ ਸਨ। ਇਸ ਦੀ 'ਦੇਸਾਂ' ਨਾਮੀ ਅਬਲਕ ਘੋੜੀ ਇਤਿਹਾਸ ਵਿਚ ਇੰਨੀ ਹੀ ਪ੍ਰਸਿੱਧਤਾ ਰੱਖਦੀ ਹੈ ਜਿੰਨੀ ਕਿ ਉਸਦਾ ਨਿਡਰ ਸਵਾਰ। ਇਸ ਦਾ ਨਾਂ ਆਪਣੇ ਮਾਲਕ ਦੇ ਨਾਂ ਨਾਲ ਐਸਾ ਇਕਮਿਕ ਹੋ ਗਿਆ ਸੀ ਕਿ ਇਨ੍ਹਾਂ ਦੋਵਾਂ ਨਾਵਾਂ ਤੋਂ ਇਕ ਨਾਂ ਬਣ ਕੇ ਸਰਦਾਰ ਬੁਧ ਸਿੰਘ ਦਾ ਨਾਂ 'ਦੇਸਾ ਬੁਧ ਸਿੰਘ' ਪ੍ਰਸਿੱਧ ਹੋਇਆ। ਇਸ ਬਾਕੀ ਘੋੜੀ ਦੀ ਪਿੱਠ ਤੇ ਸਰਦਾਰ ਬੁਧ ਸਿੰਘ ਪੰਜਾਹ ਵਾਰੀ ਦਰਿਆ ਰਾਵੀ, ਚਨਾ ਅਤੇ
1. ਇਸ ਦਾ ਅੰਮ੍ਰਿਤ ਛਕਣ ਤੋਂ ਪਹਿਲਾ ਨਾਮ ਸੁੱਦਾ ਮਲ ਸੀ । ਮੁਨਸ਼ੀ ਸੋਹਨ ਲਾਲ ਦਾ 'ਰੋਜਨਾਮਚਾ ਮਹਾਰਾਜਾ ਰਣਜੀਤ ਸਿੰਘ ਵਿਚ ਇਹ ਲਿਖਣਾ ਕਿ ਬੁਧ ਸਿੰਘ ਗੁਰੂ ਹਰਿਰਾਇ ਦੇ ਸਮੇਂ ਸਿੰਘ ਸਜਿਆ, ਠੀਕ ਨਹੀਂ । ਸਿੰਘ ਨਾਂ ਤੇ ਅੰਮ੍ਰਿਤ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਪ੍ਰਚਲਤ ਹੋਇਆ।
2. ਲੈਪਲ ਗ੍ਰਿਫਨ ਦੀ ਪੰਜਾਬ ਚੀਫਸ ਜਿ. ਸਫਾ 220।