ਜੇਹਲਮ ਤੋਂ ਪਾਰ ਉਤਾਰ ਗਿਆ ਆਇਆ ਸੀ। ਛੇਕੜ ਸੰਮਤ 1775 (ਸੰਨ 1718) ਵਿਚ 'ਦੇਸਾ ਬੁਧ ਸਿੰਘ' ਆਪਣੇ ਪਿੱਛੇ ਦੇ ਪੁੱਤਰ, ਚੰਦਾ ਸਿੰਘ ਤੇ ਨੌਧ ਸਿੰਘ ਛੱਡ ਕੇ ਪਰਲੋਕ ਸਿਧਾਰ ਗਿਆ।
ਨੌਧ ਸਿੰਘ ਦਾ ਵਿਆਹ, ਮਜੀਠੇ ਦੇ ਇਕ ਧਨਾਢ ਜਿਮੀਂਦਾਰ ਗੁਲਾਬ ਸਿੰਘ ਦੀ ਕੰਨਿਆ ਨਾਲ ਹੋਇਆ।
ਸੰਮਤ 1787 (ਸੰਨ 1730) ਵਿਚ ਇਸ ਨੇ ਗੁਜਰਾਵਾਲਾ ਦੇ ਲਾਗੇ ਸੁਕੁਚਕ ਦੀ ਉਜੜੀ ਪਈ ਬੇਹ ਨੂੰ ਮੁੜ ਵਸਾ ਕੇ ਆਪਣੇ ਵਸੇਬੇ ਲਈ ਇਕ ਗੜ੍ਹੀ ਵਰਗਾ ਵੱਡਾ ਘਰ ਬਣਵਾਇਆ ਜੇ ਛੋਟੇ ਮੋਟੇ ਟਾਕਰਿਆਂ ਦੇ ਸਮੇਂ ਕਿਲ੍ਹੇ ਦਾ ਕੰਮ ਦਿੰਦਾ ਸੀ । ਇਸ ਗੜ੍ਹੀ ਦੀ ਉਸਾਰੀ ਤੋਂ ਵਿਹਲੇ ਹੁੰਦੇ ਹੀ ਸਰਦਾਰ ਨੌਧ ਸਿੰਘ ਦੇ ਮਨ ਵਿਚ ਇਕ ਫੁਰਨਾ ਫੁਰਿਆ ਕਿ ਹੁਣ ਜਦ ਐਡਾ ਵੱਡਾ ਘਰ ਵਸਾਇਆ ਹੈ ਤਾਂ ਇਸ ਦੀ ਰਾਖੀ ਲਈ ਕੁਝ ਸਾਥੀ ਆਪਣੇ ਨਾਲ ਹਲਾਣੇ ਚਾਹੀਦੇ ਹਨ ਤਾਂ ਜੋ ਜਦ ਲੋੜ ਆ ਪਏ ਤਾਂ ਆਪਣੇ ਆਪ ਨੂੰ ਬਚਾਇਆ ਜਾ ਸਕੇ । ਇਸ ਸੋਚ ਨੂੰ ਵਰਤੋਂ ਵਿਚ ਲਿਆਣ ਲਈ ਪਹਿਲੇ ਪਹਿਲ ਇਸ ਨੇ 30 ਸਿੰਘ ਸਵਾਰ ਆਪਣੇ ਨਾਲ ਮਿਲਾ ਲਏ ਜਿਨ੍ਹਾਂ ਨੂੰ ਨ੍ਹਾਂ ਨੂੰ 'ਸੁਕੁਚਕੀਆ ਮਿਸਲ' ਦਾ 'ਮੂਲ' ਅਤੇ ਖਾਲਸਾ ਸਲਤਨਤ ਦੀ 'ਨੀਂਹ' ਕਹਿਣਾ ਯੋਗ ਹੈ।
ਸਰਦਾਰ ਨੋਧ ਸਿੰਘ ਨੇ ਆਪਣੇ ਇਸ ਨਿੱਕੇ ਜਿਹੇ ਜੱਥੇ ਨਾਲ ਸਮੇਂ ਦੀ ਲੋੜ ਅਨੁਸਾਰ ਉਹ ਨਿਰਭੈਤਾ ਦੇ ਕਾਰਨਾਮੇ ਕੀਤੇ ਜਿਨ੍ਹਾਂ ਦੇ ਕਾਰਨ ਇਸ ਦਾ ਦਬਦਬਾ ਰਾਵਲਪਿੰਡੀ ਤੋਂ ਸਤਲੁਜ ਦੇ ਕੰਢਿਆਂ ਤਕ ਮੰਨਿਆ ਜਾਂਦਾ ਸੀ । ਇਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਪੁਰ ਪਹਿਲੇ ਹੱਲੇ ਸਮੇਂ ਨਵਾਬ ਕਪੂਰ ਸਿੰਘ ਨਾਲ ਰਲ ਕੇ ਉਸ ਨੂੰ ਕਰਾਰੇ ਹੱਥ ਦੱਸੇ ਤੇ ਉਸਦੀ ਵਾਪਸੀ ਸਮੇਂ ਉਸਦਾ ਬਹੁਤ ਸਾਰਾ ਸਾਮਾਨ ਖੋਹ ਲਿਆ। ਇਸ ਕਾਰਨ ਇਸ ਦੀ ਪਤ ਤੇ ਮਾਨ ਪੰਜਾਬ ਦੇ ਸਾਰੇ ਸਰਦਾਰਾਂ ਵਿਚ ਬਹੁਤ ਵਧ ਗਿਆ। ਛੇਕੜ ਸੰਮਤ 1809 ਬਿ: ਵਿਚ ਮਜੀਠੇ ਦੇ ਲਾਗੇ ਅਫਗਾਨਾਂ ਨਾਲ ਲੜਦਾ ਹੋਇਆ ਇਕ ਗੋਲੀ ਨਾਲ ਪ੍ਰਾਣ ਤਿਆਗ ਗਿਆ । ਇਸ ਦੇ ਘਰ ਚਾਰ ਪੁਤ੍ਰ ਹੋਏ-ਚੜ੍ਹਤ ਸਿੰਘ, ਦਲ ਸਿੰਘ, ਚੇਤ ਸਿੰਘ ਅਤੇ ਮਾਘੀ ਸਿੰਘ । ਇਨ੍ਹਾਂ ਵਿਚੋਂ ਸਾਰਿਆ ਤੋਂ ਨਿੱਕੇ ਮਾਘੀ ਸਿੰਘ ਨੇ ਤਾਂ ਆਪਣੇ ਜੀਵਨ ਨੂੰ ਗੁਰਸਿੱਖੀ ਦੇ ਪ੍ਰਚਾਰ ਲਈ ਸਮਰਪਨ ਕਰ ਦਿੱਤਾ, ਇਹ ਆਪਣੇ ਸਮੇਂ ਦਾ ਬੜਾ ਭਜਨੀਕ ਤੇ ਪਰਉਪਕਾਰੀ ਮਹਾਤਮਾ ਹੋ ਬੀਤਿਆ ਹੈ, ਇਹ ਬੇਸੰਤਾਨ ਸੀ। ਵੱਡਾ ਭਰਾ ਚੜ੍ਹਤ ਸਿੰਘ ਆਪਣੇ ਦੋ ਨਿੱਕੇ ਭਾਈਆਂ ਨਾਲ ਮਿਲ ਆਪਣੀ ਜਮੀਨ ਆਦਿ ਦਾ ਪ੍ਰਬੰਧ ਕਰਦਾ ਰਿਹਾ ।
ਸਰਦਾਰ ਚੜ੍ਹਤ ਸਿੰਘ
ਸਰਦਾਰ ਚੜ੍ਹਤ ਸਿੰਘ ਨੇ ਆਪਣੇ ਪਿਤਾ ਦੇ ਚਲਾਣੇ ਦੇ ਉਪਰੰਤ ਆਪਣੇ ਜੱਥੇ ਵਿਚ ਬਹੁਤ ਸਾਰੇ ਹੋਰ ਸਵਾਰ ਵਧਾ ਲਏ, ਜਿਸ ਕਰਕੇ ਇਸ ਦੀ ਸ਼ਕਤੀ ਹੁਣ ਬਹੁਤ ਵਧ ਗਈ। ਠੀਕ ਇਨ੍ਹਾਂ ਦਿਨਾਂ ਵਿਚ ਹੀ ਇਸ ਦੇ ਜੱਥੇ ਵਿਚ ਇਕ ਬ੍ਰਿਧ, ਪਰ ਜਵਾਨਾਂ ਤੋਂ ਵੱਧ ਬਹਾਦਰ ਜੋਧਾ ਆ ਰਲਿਆ, ਜਿਸ ਦੇ ਨਾਂ ਦੀ ਧਾਂਕ ਸਾਰੇ ਪੰਜਾਬ ਵਿਚ ਪਈ ਹੋਈ ਸੀ, ਇਸ ਸੂਰਮੇ ਦਾ
1. ਸਬਦ ਮੁਹੰਮਦ ਲਤੀਫ, ਹਿਸਟਰੀ ਐਫ ਦੀ ਪੰਜਾਬ ਸਫਾ 337 ।
2. ਇਹ ਸੰਧਾਵਾਲੀਆ ਘਰਾਣੇ ਦਾ ਮੋਢੀ ਹੋਇਆ ਹੈ।