ਪਹਿਲਾ ਕਾਂਡ
ਇੱਕ, ਹਾਂ, ਪੂਰੀ ਇੱਕ ਸਦੀ ਪਹਿਲਾਂ ਦਾ ਪੰਜਾਬ ਇਹਨਾਂ ਪਤੱਰਿਆਂ ਵਿਚ ਲੁਕਿਆ ਹੋਇਆ ਹੈ। ਉਹ ਪੰਜਾਬ ਅੱਜ ਦੇ ਪੰਜਾਬ ਵਰਗਾ ਨਹੀਂ ਸੀ। ਓਦੋਂ ਏਥੇ ਓਪਰਿਆਂ ਦਾ ਨਹੀਂ, ਸਗੋਂ ਪੰਜਾਬੀ ਸਿੱਖ ਦਾ ਰਾਜ ਸੀ"। ਸਿੱਖਾਂ ਨੇ ਆਪਣਾ ਲਹੂ ਡੋਲ੍ਹ ਕੇ ਓਸ ਰਾਜ ਨੂੰ ਕਾਇਮ ਕੀਤਾ ਸੀ ਤੇ ਸਾਰੇ ਪੰਜਾਬੀਆਂ-ਹਿੰਦੂ ਅਤੇ ਮੁਸਲਮਾਨਾਂ-ਨੂੰ ਉਸ ਦੇ ਸਾਂਝੀਵਾਲ
*ਕੋਈ ਦੂਰ ਦੀ ਗੱਲ ਨਹੀਂ, ਦੇਸ ਅੰਦਰ,
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।
ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ,
ਤਾਜ ਤਖ਼ਤ ਵਾਲੇ, ਅਣਖ-ਆਣ ਵਾਲੇ।
ਸਾਡੇ ਸਿਰਾਂ 'ਤੇ ਕਲਗੀਆਂ ਸੁਹੰਦੀਆਂ ਸਨ,
ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ।
ਸਾਡੇ ਖ਼ਾਲਸਈ ਕੌਮੀ ਨਸ਼ਾਨ ਅੱਗੇ,
ਪਾਣੀ ਭਰਦੇ ਸਨ ਕਈ ਨਸ਼ਾਨ ਵਾਲੇ।
ਸਾਡੀ ਚਮਕਦੀ ਤੇਗ਼ ਦੀ ਧਾਰ ਅੱਗੇ,
ਭੇਟਾ ਧਰਦੇ ਸਨ ਕਾਬਲ, ਈਰਾਨ ਵਾਲੇ।
ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ,
ਸਾਡੇ ਸਿਰਾਂ 'ਤੇ ਹੁਕਮ ਚਲਾਨ ਵਾਲੇ।
ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ,
ਆਪਣੇ ਤਾਜ ਵਿਚ ਹੀਰੇ ਹੰਡਾਨ ਵਾਲੇ।
'ਸੀਤਲ' ਹਾਲ ਫਕੀਰਾਂ ਦੇ ਨਜ਼ਰ ਆਉਂਦੇ,
ਤਾਜ, ਤਖ਼ਤ, ਨਸ਼ਾਨ, ਕਿਰਪਾਨ ਵਾਲੇ।