ਬਣਾਇਆ ਸੀ। ਪੰਜਾਂ ਦਰਿਆਵਾਂ ਦੀ ਇਸ ਰਿਸ਼ੀਆਂ ਦੀ ਧਰਤੀ ਉੱਤੇ ਸਿੰਘਾਂ ਦਿਆਂ ਘੋੜਿਆਂ ਦੀਆਂ ਟਾਪਾਂ ਸੁਣਾਈ ਦੇਂਦੀਆਂ ਸਨ। ਆਪਣੀ ਮਾਤ ਭੂਮੀ ਉੱਤੇ ਅਸੀਂ ਧੌਣਾਂ ਅਕੜਾ ਕੇ ਚਲਦੇ ਸਾਂ।
ਅੱਜ ਉਹ ਦਿਨ ਕਿੱਧਰ ਚਲੇ ਗਏ ? ਪੰਜਾਬ ਦੀ ਆਜ਼ਾਦੀ ਬਰਬਾਦੀ ਵਿਚ ਕਿਵੇਂ ਬਦਲ ਗਈ ? ਅਸੀਂ ਬਾਦਸ਼ਾਹਾਂ ਤੋਂ ਗੁਲਾਮ ਕਿਵੇਂ ਹੋ ਗਏ ? ਸਰਦਾਰਾਂ ਤੋਂ ਧੂੰਏਂ ਦੇ ਫ਼ਕੀਰ ਕਿਵੇਂ ਬਣ ਗਏ ? ਭਾਵ, ਸਿੱਖ-ਰਾਜ ਕਿਵੇਂ ਗਿਆ ? ਅਗਲਿਆਂ ਪੱਤਰਿਆਂ ਵਿੱਚ ਇਸਦਾ ਉੱਤਰ ਦੇਣ ਦਾ ਯਤਨ ਕੀਤਾ ਗਿਆ ਹੈ।
ਪੰਜਾਬ ਦੇ ਮੰਦੇ ਭਾਗਾਂ ਨੂੰ ਉਹ ਸਮਾਂ ਨੇੜੇ ਆ ਰਿਹਾ ਸੀ, ਜਿਸਨੇ ਹਰ ਇਕ 'ਤੇ ਆਉਣਾ ਹੈ। ਪੰਜਾਬ ਦਾ ਸ਼ੇਰ- ਸ਼ੇਰੇ-ਪੰਜਾਬ ਜਿਸਦਾ ਨਾਮ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਬੀਮਾਰ ਕੰਬਦੀਆਂ ਸਨ, ਜਿਸਦੀ ਭਬਕ ਅੱਗੇ ਵਿਰੋਧੀਆਂ ਦਾ ਲਹੂ ਸੁਕਦਾ ਸੀ, ਜੀਹਦੇ ਤੇਜ ਅੱਗੇ ਦੁਸ਼ਮਣ ਦੀ ਬਹਾਦਰੀ ਹਨੇਰੇ ਵਾਂਗ ਉਡ ਜਾਂਦੀ ਸੀ, ਜੀਹਦੇ ਜਭੇ ਸਾਮ੍ਹਣੇ ਵੈਰੀ ਦੀ ਤਲਵਾਰ ਮਿਆਨੋਂ ਬਾਹਰ ਨਹੀਂ ਸੀ ਨਿਕਲਦੀ, ਜਿਸਦੀ ਰਵਾਨੀ ਅੱਗੇ 'ਅਟਕ' ਜਿਹੇ ਅਟਕ ਜਾਂਦੇ ਸਨ, ਜਿਸਦੇ ਨਾਅਰੇ ਅਜੇ ਤੀਕ ਖ਼ੈਬਰ ਦੀਆਂ ਪਹਾੜੀਆਂ ਦੁਹਰਾਉਂਦੀਆਂ ਹਨ-ਬੀਮਾਰ ਪਿਆ ਸੀ। ਰੋਗ ਦਿਨੋ ਦਿਨ ਵੱਧ ਰਿਹਾ ਸੀ। ਆਪ ਨੇ ਆਪਣੇ ਸਭ ਸੰਬੰਧੀਆਂ, ਸਰਦਾਰਾਂ, ਵਜ਼ੀਰਾਂ, ਜਰਨੈਲਾਂ, ਯੋਧਿਆਂ ਨੂੰ ਬੁਲਾ ਕੇ, ਹਜ਼ੂਰੀ ਬਾਗ਼ ਵਿਚ ਅੰਤਮ ਦਰਬਾਰ ਕੀਤਾ ਤੇ ਬੀਮਾਰੀ ਦੀ ਹਾਲਤ ਵਿੱਚ ਪਾਲਕੀ ਵਿਚ ਬਹਿ ਕੇ ਦਰਬਾਰ ਵਿੱਚ ਆਏ। ਸਭ ਨੂੰ ਸੰਬੋਧਨ ਕਰ ਕੇ ਆਪ ਨੇ ਇਉਂ ਕਹਿਣਾ ਆਰੰਭ ਕੀਤਾ :
"ਖ਼ਾਲਸਾ ਜੀ ! ਹੁਣ ਕੁਝ-ਕੁ ਹੀ ਦਿਨਾਂ ਦਾ ਮੇਲਾ ਹੈ। ਥੋੜ੍ਹੇ ਸਮੇਂ ਤੱਕ ਮੈਂ ਆਪ ਤੋਂ ਸਦਾ ਵਾਸਤੇ ਵਿਦਿਆ ਹੋ ਜਾਵਾਂਗਾ। ਇਸ
ਆਖ਼ਰੀ ਤਕਰੀਰ ਗੱਲ ਦਾ ਅਫ਼ਸੋਸ ਨਹੀਂ ਹੈ, ਜੋ ਆਇਆ, ਸੋ ਚੱਲਸੀ, ਜੋ ਘੜਿਆ, ਸੋ ਭੱਜਸੀ, 'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।