"ਦੁਸ਼ਮਣਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ। ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ। ਸਿੰਘਾਂ ਦੇ ਝੰਡੇ ਸਦਾ ਉੱਚੇ ਰਹਿਣ, ਮੇਰੀ ਅੰਤਮ ਇਛਿਆ ਹੈ। ਓਪਰੇ ਪੰਜਾਬ ਦੀ ਧਰਤੀ ਉੱਤੇ ਪੈਰ ਧਰਨਗੇ; ਤਾਂ ਮੇਰੀ ਛਾਤੀ ਉੱਤੇ ਧਰਨਗੇ। ਗ਼ੈਰਾਂ ਦੇ ਝੰਡੇ ਸਾਮ੍ਹਣੇ ਝੁਕਣਾ, ਮੇਰੀ ਅਣਖ ਨੂੰ ਵੇਚਣਾ ਹੋਵੇਗਾ। ਤੁਸੀਂ ਕਿਸੇ ਦੇ ਗੁਲਾਮ ਬਣ ਜਾਉਗੇ, ਤਾਂ ਮੇਰੀ ਰੂਹ ਕਲਪੇਗੀ।...
"ਹੁਣ ਵਧੇਰੇ ਕਹਿਣ ਦਾ ਸਮਾਂ ਨਹੀਂ। ਟਿੱਕਾ ਸਾਹਿਬ ਨੂੰ ਮੇਰੇ ਸਾਮ੍ਹਣੇ ਲਿਆਓ।"
ਖੜਕ ਸਿੰਘ ਨੂੰ ਰਾਜ ਤਿਲਕ ਟਿੱਕਾ ਖੜਕ ਸਿੰਘ ਨੂੰ ਸਾਮ੍ਹਣੇ ਲਿਆਂਦਾ ਗਿਆ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਆਪਣੇ ਹੱਥੀਂ ਰਾਜ ਤਿਲਕ ਦਿੱਤਾ ਤੇ ਉਹਦੀ ਬਾਂਹ"
*ਕਿਹਾ ਸ਼ੇਰੇ-ਪੰਜਾਬ ਨੇ ਅੰਤ ਵੇਲੇ,
"ਨੇੜੇ ਹੋਇਕੇ ਸੁਣੀ, ਧਿਆਨ ਸਿੰਘਾ।
ਮੇਰੇ ਮੁਅਤਬਰ, ਭੇਤੀਆ, ਗੂੜ੍ਹ-ਯਾਰਾ।
ਦਿਲ ਦੇ ਮਹਿਰਮਾਂ, ਮੇਰੇ ਪਰਾਨ, ਸਿੰਘਾ।
ਕੋਟ ਅਕਲ ਦੇ, ਨੀਤੀ-ਨਿਪੁੰਨ ਸ਼ੇਰਾ,
ਮੇਰੀ ਸਲਤਨਤ ਦੀ ਆਣ ਸ਼ਾਨ ਸਿੰਘਾ!
ਸੁਖ਼ਨ ਅੰਤ ਦੇ, ਗਿਆਂ ਦੀ ਯਾਦ ਵਾਂਗੂ,
ਯਾਦ ਰੱਖਣੇ ਮੇਰੇ ਫੁਰਮਾਨ ਸਿੰਘਾ !
ਮੇਰੀਆਂ ਨੇਕੀਆਂ ਵਾਂਗ ਮੁਹਾਰਨੀ ਦੇ,
ਪੱਟੀ ਯਾਦ ਦੀ ਉੱਤੇ ਦੁਹਰਾਵੰਦਾ ਰਹੀਂ।
ਜਿਹੜਾ ਮਹਿਲ ਉਸਾਰ ਕੇ ਚੱਲਿਆ ਹਾਂ,
ਡਿੱਗਣ ਦੇਈਂ ਨਾ, ਬੱਚੀਆਂ ਲਾਵੰਦਾ ਰਹੀਂ।
ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ,
ਇਹਦੇ ਹੁਕਮ ਵਿਚ ਸੀਸ ਝੁਕਾਈ ਰੱਖੀਂ।
ਇਹਨੂੰ ਮਾਲਕ ਪੰਜਾਬ ਦਾ ਥਾਪਿਆ ਮੈਂ,
ਵਫ਼ਾਦਾਰ ਬਣ, ਭਾਰ ਵੰਡਾਈ ਰੱਖੀਂ।
ਨੌ-ਨਿਹਾਲ ਹੈ ਬਾਲ, ਸਮਝਾਂ ਉਹਨੂੰ,
ਪਿਉ-ਪੁੱਤ ਦਾ ਝਗੜਾ ਮਿਟਾਈ ਰੱਖੀਂ।
(ਦੇਖੋ ਬਾਕੀ ਫੁਟਨੋਟ ਪੰਨਾ ੧੯ 'ਤੇ)