ਰਾਜਾ ਧਿਆਨ ਸਿੰਘ ਦੇ ਹੱਥ ਫੜਾ ਦਿੱਤੀ। ਸਭਨਾਂ ਦੇ ਸਾਮ੍ਹਣੇ ਰਾਜਾ ਧਿਆਨ ਸਿੰਘ (ਜੰਮੂ ਦਾ ਡੋਗਰਾ) ਨੂੰ ਮਹਾਰਾਜਾ ਖੜਕ ਸਿੰਘ ਦਾ 'ਵਜ਼ੀਰ' ਥਾਪਿਆ। 'ਗੀਤਾ' ਉੱਤੇ ਹੱਥ ਧਰ ਕੇ ਧਿਆਨ ਸਿੰਘ ਨੇ ਰਾਜ-ਭਗਤ ਤੇ ਮਹਾਰਾਜਾ ਖੜਕ ਸਿੰਘ ਦਾ ਵਫ਼ਾਦਾਰ ਰਹਿਣ ਦੀ ਕਸਮ ਖਾਧੀ।
(ਦੇਖੋ ਪੰਨਾ ੧੮ ਦਾ ਬਾਕੀ ਫੁਟਨੋਟ)
ਜਿਹੜਾ ਬਾਗ਼ ਸਵੇਰਾਜ ਦਾ ਲਾ ਚੱਲਿਆਂ,
ਸੁਕਣ ਦੇਈਂ ਨਾ ਸੂ, ਪਾਣੀ ਪਾਈ ਰੱਖੀ।
ਬਾਦਸ਼ਾਹੀ ਦੀ ਡੋਰ ਹੈ ਹੱਥ ਤੇਰੇ,
ਗੁੱਡੀ ਚੜ੍ਹੀ ਨੂੰ ਭੋਇੰ ਗਿਰਾ ਨਾ ਦੇਈਂ।
ਮੇਰੇ ਮਰੇ ਤੋਂ ਸਿਵੇ ਦੀ ਖ਼ਾਕ ਮੇਰੀ,
ਵੇਖੀਂ, ਧੂਲ੍ਹੜੇ ਵਾਂਗ ਉਡੱ ਨਾ ਦੇਈਂ।
ਇੱਕ ਇੱਕ ਪੰਜਾਬੀ ਵਿਚ ਜਾਨ ਮੇਰੀ,
ਮੇਰੇ ਜਿਗਰ ਨਾ ਨਸ਼ਤਰਾਂ ਲਾਈਂ, ਸਿੰਘਾ !
ਏਸ ਸੀਨੇ ਦੀ ਅੱਗ ਨਹੀਂ ਬੁੱਝਣ ਵਾਲੀ,
ਦੱਬੀ ਰਹੇ, ਨਾ ਫੋਲ ਭੜਕਾਈ, ਸਿੰਘਾ ।
ਹਰ ਇਕ ਬੀਰ ਯੋਧਾ ਮੇਰੇ ਪ੍ਰਾਣ ਸਮਝੀ,
ਇੱਜ਼ਤ ਸਿੰਘਾਂ ਦੀ ਹੱਥ ਨਾ ਪਾਈਂ, ਸਿੰਘਾ !
ਮੈਨੂੰ ਪਿਆਰੀ ਸੁਤੰਤਰਤਾ ਬੰਸ ਨਾਲੋਂ,
ਨਾ ਪੰਜਾਬ ਗੁਲਾਮ ਬਣਾਈਂ ਸਿੰਘਾ ।
ਛੇ ਸੋ ਸਾਲ ਪਿਛੋਂ ਫਿਰ ਪੰਜਾਬ ਅੰਦਰ,
ਮੈਂ ਲਿਆਂਦਾ ਹੈ ਰਾਜ ਪੰਜਾਬੀਆਂ ਦਾ।
'ਸੀਤਲ' ਕਿਸੇ ਖ਼ੁਦਗ਼ਰਜ਼ੀ ਦੇ ਵਿੱਚ ਆ ਕੇ,
ਦੇਵੀਂ ਬੰਨ੍ਹ ਨਾ ਮੁੱਢ ਖ਼ਰਾਬੀਆਂ ਦਾ।"
ਅੱਗੋਂ ਕਿਹਾ ਧਿਆਨ ਸਿੰਘ ਹੱਥ ਬੰਨ੍ਹ ਕੇ,
"ਤੁਸਾਂ ਨਾਲ ਹੀ ਸਵਾਮੀ ਜੀ, ਸੜਾਂਗਾ ਮੈਂ।
ਰਹਿਸੀ ਜੱਗ ਅੰਦਰ ਯਾਦ ਵਫ਼ਾਦਾਰੀ,
ਹੱਸ ਹੱਸ ਕੇ ਚਿਖਾ 'ਤੇ ਚੜ੍ਹਾਂਗਾ ਮੈਂ।
ਚਰਨਾਂ ਵਿਚ ਰਹਿ ਕੇ ਕੱਟੀ ਉਮਰ ਸਾਰੀ,
ਪੱਲਾ ਅੰਤ ਦੇ ਰਾਹ ਵੀ ਫੜਾਂਗਾ ਮੈਂ
(ਦੇਖੋ ਬਾਕੀ ਫੁਟਨੋਟ ਪੰਨਾ ੨੦ 'ਤੇ)