Back ArrowLogo
Info
Profile

ਕੁਝ ਚਿਰ ਸਾਰੇ: ਚੁੱਪ ਵਰਤੀ ਰਹੀ। ਅੰਦਰ ਬਾਹਰ ਉਦਾਸੀ ਛਾ ਕੋਹਿਨੂਰ ਗਈ। ਬੀਮਾਰੀ ਨੇ ਦੌਰਾ ਕੀਤਾ, ਤੇ ਮਹਾਰਾਜ  ਬੇਹੋਸ਼ ਹੋ ਗਏ। ਕੁਝ ਸਮੇਂ ਪਿੱਛੋਂ ਫੇਰ ਹੋਸ਼ ਆਈ, ਤਾਂ ਆਪ ਨੇ ਕੋਹਿਨੂਰ* ਹੀਰਾ ਤੇ ਕੁਝ ਹੋਰ ਜਵਾਹਰਾਤ ਸ੍ਰੀ ਹਰਿਮੰਦਰ ਸਾਹਿਬ

"ਇਹ ਓਹਾ ਜਗਤ ਪਰਸਿਧ 'ਪਾਂਡਵਾਂ' ਵਾਲਾ ਹੀਰਾ ਹੈ, ਜੋ ਪਿੱਛੋਂ ਹਿੰਦੂ ਰਾਜਿਆਂ ਦੇ ਹਾਰਨ 'ਤੇ ਮੁਗ਼ਲਾਂ ਹੱਥ ਆਇਆ। ਦਿੱਲੀ ਦੀ (੧੭੩੯ ਈ.) ਲੁੱਟ ਵਿੱਚ ਨਾਦਰਸ਼ਾਹ ਲੈ ਗਿਆ ਤੇ ਉਸ ਤੋਂ ਸ਼ਾਹ ਸੁਜਾਹ ਕੋਲ ਆਇਆ। ਸ਼ਾਹ ਬੁਜਾਹ ਤੋਂ ਸ਼ੇਰੇ-ਪੰਜਾਬ ਨੂੰ ਮਿਲਿਆ ਤੇ ਦਲੀਪ ਸਿੰਘ ਨੂੰ ਤਖ਼ਤੋਂ ਲਾਹੇ ਜਾਣ 'ਤੇ ਅੰਗਰੇਜ਼ਾਂ ਹੱਥ ਲੱਗਾ। ਅੱਜ ਕੱਲ੍ਹ ਅੰਗਰੇਜ਼ ਬਾਦਸ਼ਾਹ ਦੇ ਤਾਜ ਵਿੱਚ ਸ਼ੋਭਨੀਕ ਹੈ।

(ਦੇਖੋ ਪੰਨਾ ੧੯ ਦਾ ਬਾਕੀ ਫੁਟਨੋਟ)

ਪਿੱਛੋਂ ਦੁੱਖ ਵਿਛੋੜੇ ਦੇ ਸਹਿਣ ਨਾਲੋਂ,

ਖੁੱਲ੍ਹੇ ਬੂਹੀਂ ਸਵਰਗਾਂ 'ਚ ਵੜਾਂਗਾ ਮੈਂ।

ਤੇ ਜੇ ਬਿਰਹੋਂ ਹੀ ਲਿਖਿਆ ਏ ਵਿੱਚ ਲੇਖਾਂ,

ਮੈਨੂੰ ਸੜਨ ਤੋਂ ਡਾਢਿਆਂ ਹੋੜ ਲਿਆ।

ਮੈਨੂੰ ਦੁੱਖੀ ਨੂੰ ਮੌਤ ਕਬੂਲਿਆ ਨਾ,

ਸਮੇਂ ਆਪ ਨੂੰ ਮੈਥੋਂ ਵਿਛੋੜ ਲਿਆ।

ਤਾਂ ਮੈਂ ਆਪ ਦੀ ਯਾਦ ਵਿੱਚ ਉਮਰ ਬਾਕੀ,

ਪਤੀ-ਬਤਾ ਦੇ ਵਾਂਗ ਬਿਤਾ ਦਿਆਂਗਾ।

ਕਰਜ਼ ਆਪ ਦੀਆਂ ਮਿਹਰਬਾਨੀਆਂ ਦਾ,

ਜਿੰਨਾ ਚੁਕੇਗਾ, ਸਿਰੋਂ ਚੁਕਾ ਦਿਆਂਗਾ।

ਜਿੱਥੇ ਮੁੜ੍ਹਕਾ ਹਜ਼ੂਰ ਦਾ ਡੁੱਲਿਆ ਏ,

ਲੋੜ ਪਈ, ਤਾਂ ਖੂਨ ਵਹਾ ਦਿਆਂਗਾ।

ਡਿਗਦੇ ਮਹਿਲ ਨੂੰ ਬੱਚੀਆਂ ਲਾਉਣ ਬਦਲੇ,

ਥਾਂ ਇੱਟਾਂ ਦੀ, ਸਿਰਾਂ ਤਕ ਲਾ ਦਿਆਂਗਾ।

'ਕੰਵਰ' ਅਤੇ 'ਸਰਕਾਰ' ਵਿਚ ਫ਼ਰਕ ਕੋਈ ਨਹੀਂ

'ਟਿੱਕਾ ਸਾਹਿਬ' ਨੂੰ ਨੈਣਾਂ ਦਾ ਤਾਰਾ ਸਮਝਾਂ।

ਜਿਸ ਨੂੰ ਉਂਗਲ ਹਜ਼ੂਰ ਦੀ ਤਿਲਕ ਦੇਵੇ,

ਜਿੰਦ ਜਾਨ ਦਾ ਉਹਨੂੰ ਸਹਾਰਾ ਸਮਝਾਂ।"

15 / 251
Previous
Next