ਅੰਮ੍ਰਿਤਸਰ ਦੀ ਭੇਟਾ ਕਰਨ ਦੀ ਇਛਿਆ ਪ੍ਰਗਟ ਕੀਤੀ, ਪਰ ਰਾਜਾ ਧਿਆਨ ਸਿੰਘ ਤੇ ਜਮਾਂਦਾਰ ਖ਼ੁਸ਼ਹਾਲ ਸਿੰਘ ਨੇ ਰੋਕ* ਦਿੱਤਾ। ਫਿਰ ਬੀਮਾਰੀ ਦਾ ਦੌਰਾ ਪਿਆ ਤੇ ਮਹਾਰਾਜ ਬੇਸੁੱਧ ਹੋ ਗਏ। ਇਸ ਹਾਲਤ ਵਿੱਚ ਦਰਬਾਰ ਸਮਾਪਤ ਹੋਇਆ।
ਸ਼ੇਰੇ ਪੰਜਾਬ ਸੁਰਗਵਾਸ ਸ਼ੇਰੇ ਪੰਜਾਬ ਮਹਾਰਾਜ ਦੀ ਹਾਲਤ ਦਿਨੋਂ ਦਿਨ ਖ਼ਰਾਬ ਹੁੰਦੀ ਗਈ। । ਬੀਮਾਰੀ ਪੈਰੋ ਪੈਰ ਵੱਧਦੀ ਗਈ। ਵੈਦਾਂ-ਹਕੀਮਾਂ ਨੇ ਬਥੇਰਾ ਚਾਰਾ ਲਾਇਆ, ਸੁਰਗਵਾਸ ਪਰ ਬੇਹੋਸ਼ੀ ਨਾ ਟੁੱਟੀ। ਕਈ ਮਹੀਨੇ ਏਸੇ ਹਾਲਤ ਵਿੱਚ ਰਹੇ, ਅੰਤ ਉਹ ਸਮਾਂ ਆ ਗਿਆ, ਜਿਸ ਨੇ ਕਿਸੇ ਤੋਂ ਵੀ ਨਹੀਂ ਟਲਨਾ। ਪੂਰਨਮਾਸ਼ੀ, ਵੀਰਵਾਰ, ੧੫ ਹਾੜ੍ਹ, ੧੮੯੬ ਬਿ. (੨੭ ਜੂਨ ੧੮੩੯ ਈ.) ਅਜੇ ਛੇ ਘੜੀਆਂ ਸੂਰਜ ਖਲਾ ਸੀ, ਜਾਂ! ੫੮ ਸਾਲ, ੭ ਮਹੀਨੇ, ੨੬ ਦਿਨ ਦੀ ਉਮਰ ਭੋਗ ਕੇ ਸ਼ੇਰੇ-ਪੰਜਾਬ ਸੁਰਗਵਾਸ ਹੋ ਗਏ।§
*ਰਾਜ ਖਾਲਸਾ, ਉਰਦੂ, ਹਿੱਸਾ ਪਹਿਲਾ, ਪੰਨਾ ੧੮੭।
'ਸ਼ੇਰੇ-ਪੰਜਾਬ ਛੇ ਮਹੀਨੇ ਅਧਰੰਗ ਤੇ ਲਕਵੇ ਨਾਲ ਬੀਮਾਰ ਰਹੇ ਸਨ। ਸ: ਹਰੀ ਸਿੰਘ 'ਨਲੂਆ' ਦੇ 'ਸ਼ਹੀਦ' ਹੋਣ ਪਿਛੋਂ ਸਾਰਾ ਕੰਮ ਸ਼ੇਰੇ-ਪੰਜਾਬ ਦੇ ਆਪਣੇ ਸਿਰ ਆ ਪਿਆ ਸੀ। ਸੋ ਬਹੁਤੀ ਮਿਹਨਤ ਦੇ ਕਾਰਨ ਹੀ ਮਹਾਰਾਜ ਬੀਮਾਰ ਹੋ ਗਏ ਸਨ।
(M. Geregor) ਮੈਕਗ੍ਰੇਗਰ, ਪੰਨਾ ੩।
ਸ਼ੇਰੇ ਪੰਜਾਬ ਦਾ ਜਨਮ ੨ ਨਵੰਬਰ, ੧੭੮੦ ਈ. ਨੂੰ ਸਰਦਾਰ ਮਹਾਂ ਸਿੰਘ ਤੇ ਸਰਦਾਰਨੀ ਰਾਜ ਕੌਰ (ਸਪੁੱਤਰੀ ਰਾਜਾ ਗਜਪਤ ਸਿੰਘ ਵਾਲੀਏ ਜੀਂਦ) ਦੇ ਘਰ ਹੋਇਆ।
ਮੋਇਆ ਸ਼ੇਰ-ਪੰਜਾਬ ਦਾ ਜੱਗ ਪਿਆ ਕਹਾਰਾ
ਰੋਏ ਰਾਜੇ ਰਾਣੀਆਂ ਰੁੰਨਾ ਜੱਗ ਸਾਰਾ
ਰੁੰਨੀ ਧਰਤ ਪੰਜਾਬ ਦੀ ਕਹਿ 'ਹਾਏ ਸਰਦਾਰਾ'
ਸੁੰਞੇ ਮਹਿਲ ਅਟਾਰੀਆਂ ਛੱਡ ਗਿਆ ਵਣਜਾਰਾ
ਡੁੱਬਾ ਸੂਰਜ ਹਿੰਦ ਦਾ ਟੁੱਟਾ ਜਿੰਦ ਤਾਰਾ
ਪੱਛਮ ਚਾਨਣ ਹੋ ਗਿਆ, ਪੂਰਬ ਅੰਧਿਆਰਾ