Back ArrowLogo
Info
Profile

ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਦੁਸ਼ਮਣਾਂ ਘਰੀਂ ਉਸ ਦਿਨ ਘਿਓ ਦੇ ਦੀਵੇ ਬਲੇ। ਜਦ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਸੀ, ਉਦੋਂ ਵਿਰੋਧੀ ਖੁਸ਼ੀਆਂ ਮਨਾ ਰਹੇ ਹੋਣਗੇ। ਇਹ ਜ਼ਮਾਨੇ ਦੀ ਚਾਲ ਹੀ ਹੈ :

ਹੰਸਤਾ ਹੈ ਗੁਲ ਚਮਨ ਮੇਂ ਤੋਂ ਨਾਲਾਂ ਹੈ "ਅੰਦਲੀਬ

ਦੋ ਦਿਲ ਖ਼ੁਸ਼ੀ ਕਾ ਦੇਖੇ ਕਭੀ ਇਸ ਜਹਾਂ ਕੇ ਬੀਚ

ਗੁਰਦੁਆਰਾ ਡੇਹਰਾ ਸਾਹਿਬ ਦੇ ਲਾਗੇ ਹੀ ਚੰਨਣ ਦੀ ਚਿਖਾ ਤਿਆਰ ਕੀਤੀ ਗਈ। ਕਿਲ੍ਹੇ ਵਿਚੋਂ ਸ਼ੇਰ ਦਾ ਅੰਤਮ ਜਲੂਸ ਨਿਕਲਿਆ। ਮਾਤਮ ਦਾ ਵਾਜਾ ਵੱਜਿਆ ਤੇ ਤੋਪਾਂ ਅਖੀਰੀ ਸਲਾਮੀ ਵਾਸਤੇ ਦਗੀਆਂ। ਮਰਦਿ- ਮੈਦਾਨ ਨੂੰ ਅੰਤਮ ਸੇਜਾ 'ਤੇ ਲਿਟਾ ਦਿੱਤਾ ਗਿਆ। ਜਦ ਮਹਾਰਾਜ ਤਖ਼ਤ 'ਤੇ ਬੈਠਿਆ ਕਰਦੇ ਸਨ, ਲੋਕ ਮੋਤੀਆਂ ਦੀ ਭੇਟਾ ਧਰਿਆ ਕਰਦੇ ਸਨ, ਜੇ ਅੱਜ ਚਿਖਾ ਚੜ੍ਹੇ, ਤਾਂ ਅੱਖੀਆਂ ਨੇ ਹੰਝੂਆਂ ਦੇ ਢੋਏ ਤਾਰੇ।

ਚਾਰ ਰਾਣੀਆਂ ਤੇ ਸੱਤ ਗੋਲੀਆਂ ਨਾਲ ਸਤੀ ਹੋਣ ਵਾਸਤੇ ਤਿਆਰ

11 ਇਸਤਰੀਆਂ ਸਤੀ ਹੋਈਆਂ                 ਖਲੀਆਂ ਸਨ। ਰਾਣੀ ਪਹਾੜਨ ਨੇ ਧਿਆਨ ਸਿੰਘ ਨੂੰ ਬੁਲਾਇਆ ਤੇ ਸ਼ੇਰੇ ਪੰਜਾਬ ਦੇ ਪਵਿੱਤਰ ਜਿਸਮ 'ਗੀਤਾ' ਉੱਤੇ ਹੱਥ ਰੱਖ ਧਰਾ ਕੇ ਰਾਜ-ਭਗਤ ਰਹਿਣ ਦੀ ਕਸਮ ਕਰਾਈ। ਰਾਣੀਆਂ ਮਹਾਰਾਜ ਦੀ ਅਰਥੀ ਦੇ ਉਦਾਲੇ ਚਿਖਾ 'ਤੇ ਬੈਠ ਗਈਆਂ। ਮਹਾਰਾਜਾ ਖੜਕ ਸਿੰਘ ਨੇ ਆਪਣੇ ਹੱਥੀਂ ਪਿਤਾ ਦੇ ਸਰੀਰ ਨੂੰ ਲੰਬੂ ਲਾਇਆ। ਅੱਗ ਦੀ ਲਾਟ ਦੇ ਨਾਲ ਹੀ ਪੰਜਾਬ ਦੀ ਧਰਤੀ ਨੇ ਇਕ ਧਾਹ ਮਾਰੀ, ਜੋ ਲੱਖਾਂ ਦਿਲਾਂ ਨੂੰ ਚੀਰਦੀ ਹੋਈ ਨਿਕਲ ਗਈ ।

*ਅੰਦਲੀਬ-ਬੁਲਬੁਲ।

ਸਤੀ ਦੀ ਰਸਮ-ਹਿੰਦੂਆਂ ਵਿਚੋਂ ਵੇਖੋ ਵੇਖੀ ਸਿੱਖ ਦਰਬਾਰ ਵਿੱਚ ਆਈ ਹੈ, ਨਹੀਂ ਤਾਂ ਸਿੱਖ ਧਰਮ ਇਸ ਦੇ ਉਲਟ ਹੈ।

"ਸਤੀਆ ਏਹਿ ਨ ਆਖੀਅਨਿ ਜੋ ਮੜੀਆਂ ਲਗਿ ਜਲੰਨਿ।

ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ।"

(ਮ: ੩, ਵਾਰ ਸੂਹੀ)

ਮੋਇਆ ਰਣਜੀਤ ਸਿੰਘ ਪੈ ਗਿਆ ਹਨ੍ਹੇਰ ਸਾਰੇ,

ਲੁੱਟਿਆ ਸੁਹਾਗ ਤੇ ਪੰਜਾਬ ਧਾਹੀਂ ਮਾਰੀਆਂ।

(ਦੇਖੋ ਬਾਕੀ ਫੁਟਨੋਟ ਪੰਨਾ ੨੩ 'ਤੇ)

17 / 251
Previous
Next