Back ArrowLogo
Info
Profile

ਸੋਲ੍ਹਵੀਂ ਹਾੜ ਦਾ ਸੂਰਜ ਪੈਰੋ ਪੈਰ ਉਤਾਂਹ ਚੜ੍ਹਦਾ ਆ ਰਿਹਾ ਸੀ। ਉਹਦੇ ਨਾਲ ਨਾਲ ਅੱਗ ਦੇ ਲੰਬੂ ਵੀ ਅਕਾਸ਼ ਨਾਲ ਗੱਲਾਂ ਕਰਨ ਲੱਗੇ। ਮੱਚਦੀ ਅੱਗ ਵਿਚ ਇਕ ਕਬੂਤਰਾਂ ਦਾ ਜੋੜਾ ਆ ਪਿਆ ਤੇ ਨਾਲ ਹੀ ਆਪਣੀ ਆਹੂਤੀ ਪਾ ਗਿਆ।

ਧਿਆਨ ਸਿੰਘ ਸਤੀ ਹੋਣ ਵਾਸਤੇ ਦੌੜਦਾ ਤੇ ਗੁਲਾਬ ਸਿੰਘ ਰੋਕ ਲੈਂਦਾ      ਰਾਜਾ ਧਿਆਨ ਸਿੰਘ 'ਵਜ਼ੀਰ' ਚਿਖਾ ਵਿਚ ਛਾਲ ਮਾਰਨ ਵਾਸਤੇ ਦੌੜਦਾ ਤੇ ਉਹਦਾ ਵੱਡਾ ਭਰਾ ਰਾਜਾ ਗੁਲਾਬ ਸਿੰਘ ਉਹਨੂੰ ਫੜ ਲੈਂਦਾ। ਏਸੇ ਤਰ੍ਹਾਂ ਤਿੰਨ ਵਾਰ ਹੋਇਆ। ਧਿਆਨ ਸਿੰਘ ਕਹਿੰਦਾ ਸੀ, "ਮੈਂ ਇਹ ਵਿਛੋੜਾ ਨਹੀਂ ਸਹਾਰ ਸਕਦਾ। ਮੈਂ ਆਪਣੇ ਮਾਲਕ ਨਾਲ ਸਤੀ ਹੋ ਜਾਣਾ ਹੈ।"

ਗੁਲਾਬ ਸਿੰਘ ਉਸਨੂੰ ਫੜ ਕੇ ਕਹਿੰਦਾ, "ਧਿਆਨ ਸਿੰਘਾ ! ਜੇ ਤੂੰ ਸੜ ਮਰਿਓਂ, ਤਾਂ-ਤੇਰੇ ਬਿਨਾਂ-ਪੰਜਾਬ ਦਾ ਰਾਜ ਸੰਭਾਲਣਾ ਕਿਸੇ ਨਹੀਂ।" ਮਗਰ ਉਸਦਾ ਅਸਲੀ ਭਾਵ ਸੀ, "ਧਿਆਨ ਸਿੰਘਾ ! ਜੇ ਤੂੰ ਸੜ ਮਰਿਓਂ, ਤਾਂ-ਤੇਰੇ ਬਿਨਾਂ-ਪੰਜਾਬ ਦਾ ਰਾਜ ਬਰਬਾਦ ਕਿਸੇ ਨਹੀਂ ਕਰਨਾ।"

ਪੰਜਾਬ ਦਾ ਸੁਹਾਗ-ਸ਼ੇਰੇ ਪੰਜਾਬ ਦੇ ਨਾਲ ਹੀ-ਚਿਖਾ ਦੀ ਭੇਟ ਹੋ ਗਿਆ। ਪੰਜਾਂ ਦਰਿਆਵਾਂ ਦੀ ਧਰਤੀ ਥਰ ਥਰ ਕੰਬ ਉੱਠੀ ਤੇ ਅਸਮਾਨ ਨੇ ਆਪਣੀ ਚਾਲ ਬਦਲ ਲਈ। ਉਸ ਵੇਲੇ ਕੌਣ ਕੌਣ ਰੋਏ ਤੇ ਕਿੰਨਾਂ ਕਿੰਨ੍ਹਾਂ ਦੇ ਘਰੀਂ ਘਿਓ ਦੀਆਂ ਜੋਤਾਂ ਜਗੀਆਂ, ਕਿਹਾ ਨਹੀਂ ਜਾ ਸਕਦਾ।

(ਦੇਖੋ ਪੰਨਾ ੨੨ ਦਾ ਬਾਕੀ ਫੁਟਨੇਟ)

ਡੋਬੂ ਲੈਣ ਅੱਖੀਆਂ ਤੇ ਦਿਲਾਂ ਵਿਚ ਸੁੰਞ ਹੋ ਗਈ,

ਲੁਛ ਲੁਛ ਰੌਣ ਜਿੰਦਾਂ ਸੈਂਕੜੇ ਵਿਚਾਰੀਆਂ।

ਦਲਾਂ ਵਿਚ ਮੱਚ ਗਈ ਦੁਹਾਈ ਤੇ ਲੁਕਾਈ ਰੋਵੇ,

ਦਿਲਾਂ ਉਤੇ ਗ਼ਮਾਂ ਦੀਆਂ ਚੱਲ ਰਹੀਆਂ ਆਰੀਆਂ।

ਅੰਤ ਦਾ ਨਿਭਾਇਆ ਸਾਥ ਲੋਥ ਨਾਲ ਸਤੀ ਹੋ ਕੇ,

'ਸੀਤਲ' ਵਿਯੋਗ ਝੱਲ ਸੱਕੀਆਂ ਨਾ ਨਾਰੀਆਂ।

18 / 251
Previous
Next