ਮਹਾਰਾਜਾ ਖੜਕ ਸਿੰਘ
ਸੱਭ ਤੋਂ ਵੱਡੀ-ਸਮਝਣ ਵਾਲੀ-ਗੱਲ, ਰਾਜਾ ਧਿਆਨ ਸਿੰਘ ਦੇ
ਡੋਗਰਿਆਂ ਦੀਆਂ ਤਜਵੀਜ਼ਾਂ ਮਨਸੂਬੇ ਹਨ। ਉਹ ਦੋਵੇਂ ਭਰਾ (ਗੁਲਾਬ ਸਿੰਘ ਤੇ ਧਿਆਨ ਸਿੰਘ) ਦੌਲਤ ਤੇ ਤਾਕਤ ਇਕੱਠੀ ਕਰਨ ਵਿਚ ਲੱਗੇ ਹੋਏ ਸਨ ਤੇ ਉਹਨਾਂ ਦੀ ਪਾਲਿਸੀ (ਚਾਲ) ਖ਼ੁਦ-ਮੁਖ਼ਤਿਆਰ ਹੋਣ ਦੀ ਸੀ"। ਆਪਸ ਵਿੱਚ ਦੋਹਾਂ ਨੇ
ਸਿੱਖ ਰਾਜ ਦੀਆਂ ਵੰਡੀਆਂ ਪਾਈਆਂ ਹੋਈਆਂ ਸਨ। ਤਜਵੀਜ਼ ਇਹ ਸੀ, ਕਿ ਗੁਲਾਬ ਸਿੰਘ ਤਾਂ ਜੰਮੂ ਕਸ਼ਮੀਰ ਤੇ ਉੱਤਰ ਪੂਰਬੀ ਹਿੱਸੇ ਸੰਭਾਲ ਲਵੇ, ਤੇ ਧਿਆਨ ਸਿੰਘ ਲਾਹੌਰ ਦਾ ਬਾਦਸ਼ਾਹ ਬਣ ਕੇ ਬਾਕੀ ਪੰਜਾਬ ਉੱਤੇ ਰਾਜ ਕਰੇ। ਪਰ ਏਸ ਕੰਮ ਦੇ ਸਿਰੇ ਚਾੜ੍ਹਨ ਵਾਸਤੇ ਜ਼ਰੂਰੀ ਸੀ, ਕਿ ਸ਼ੇਰੇ-ਪੰਜਾਬ ਦੇ ਘਰਾਣੇ ਦੇ ਚੰਗੇ ਚੰਗੇ ਬੰਦਿਆਂ ਨੂੰ ਖ਼ਤਮ ਕੀਤਾ ਜਾਵੇ। ਏਸ ਉਸਾਰੀ
ਖੜਕ ਸਿੰਘ ਨੂੰ ਬਦਨਾਮ ਕਰਨ ਦੇ ਢੰਗ ਵਾਸਤੇ ਧਿਆਨ ਸਿੰਘ ਨੇ ਬੜੀਆਂ ਡੂੰਘੀਆਂ ਨੀਂਹਾਂ ਰੱਖੀਆਂ ਸਨ। ਉਹ ਟਿੱਕਾ ਖੜਕ ਸਿੰਘ ਨੂੰ 'ਸਰਕਾਰ' ਦੀਆਂ ਨਜ਼ਰਾਂ ਵਿਚੋਂ ਗਿਰਾਉਣ ਦੇ ਉਪਰਾਲੇ ਸਦਾ ਕਰਦਾ ਰਹਿੰਦਾ। ਉਹਨੂੰ ਕਿਸੇ ਨਾ ਕਿਸੇ ਬਹਾਨੇ ਲਾਹੌਰ ਤੋਂ
ਦੂਰ ਹੀ ਰੱਖਦਾ। ਜਿਹੜੀ ਮੁਹਿੰਮ 'ਤੇ ਉਹਨੂੰ ਭੇਜਦਾ-ਮਗਰੋਂ ਫ਼ੌਜ, ਰਸਦ ਤੇ ਜੰਗੀ ਸਾਮਾਨ ਨਾ ਭੇਜ ਕੇ—ਉਹ ਸਿਰੇ ਨਾ ਚੜ੍ਹਨ ਦੇਂਦਾ। 'ਸਰਕਾਰ' ਨੂੰ ਕਹਿ ਛੱਡਦਾ, ਕਿ ਇਹ ਸ਼ਹਿਜ਼ਾਦਾ ਗੱਦੀ ਦੇ ਲਾਇਕ ਨਹੀਂ। ਵਜ਼ੀਰ ਦੀ ਤਾਕਤ ਏਨੀ ਵੱਧ ਗਈ ਸੀ, ਕਿ ਸ਼ਹਿਜ਼ਾਦੇ (ਖ਼ਾਸ ਕਰ ਖੜਕ ਸਿੰਘ ਤੇ ਸ਼ੇਰ ਸਿੰਘ) ਕਈ ਕਈ ਘੜੀਆਂ ਬੂਹੇ ਅੱਗੇ, ਬਾਹਰ ਖਲੇ ਰਹਿੰਦੇ, ਪਰ ਉਹ
*Gordon ਗਾਰਡਨ, ਪੰਨਾ ੧੨੧।
†Sikh Wars ਸਿੱਖ ਯੁੱਧ, ਪੰਨਾ५०।