ਉਹਨੂੰ ਨੂੰ ਮਹਾਰਾਜਾ ਦੀ ਹਜ਼ੂਰੀ ਤੱਕ ਨਾ ਪਹੁੰਚਣ ਦੇਂਦਾ*। ਇਸਦੇ ਉਲਟ ਉਹ ਆਪਣੇ ਪੁੱਤਰ ਹੀਰਾ ਸਿੰਘ ਨੂੰ ਹਰ ਵੇਲੇ ਮਹਾਰਾਜਾ ਸਾਹਿਬ ਕੋਲ
ਹੀਰਾ ਸਿੰਘ ਰੱਖਦਾ। ਸ਼ੇਰੇ-ਪੰਜਾਬ ਵੀ ਡੋਗਰਿਆਂ 'ਤੇ ਏਨੇ ਵਿਕੇ ਹੋਏ
ਸਨ, ਕਿ ਹੀਰਾ ਸਿੰਘ ਨੂੰ 'ਬਚੜੀ' ਕਹਿ ਕੇ ਗੋਦ ਵਿਚੋਂ ਬਾਹਰ ਨਾ ਕੱਢਦੇ, ਉਹਦੋ ਬਿਨਾਂ ਪਾਲਕੀ ਵਿਚ ਨਾ ਬਹਿੰਦੇ, ਰੋਜ਼ ਪੰਜ ਸੌ ਦੀ ਥੈਲੀ ਉਹਦੇ ਸਰ੍ਹਾਣੇ ਖੈਰਾਤ
(ਪੁੰਨ-ਦਾਨ) ਵਾਸਤੇ ਰੱਖਦੇ। ਡੋਗਰੇ ਉਹ ਰੁਪੈ-ਕੁਛ ਗ਼ਰੀਬਾਂ ਨੂੰ ਦੇ ਕੇ- ਬਾਕੀ ਆਪ ਹਜ਼ਮ ਕਰ ਜਾਂਦੇ ਸਨ।
ਖੜਕ ਸਿੰਘ ਦੀ ਥਾਂ ਨੋਨਿਹਾਲ ਸਿੰਘ ਨੂੰ ਤਖ਼ਤ ਮਿਲੇ ਰਾਜਾ ਧਿਆਨ ਸਿੰਘ ਦੀ ਪਹਿਲੀ ਚਾਲ ਇਹ ਸੀ, ਕਿ ਖੜਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ 'ਤੇ ਬਿਠਾਇਆ ਜਾਵੇ। ਇਸ
ਦਾ ਸਿੱਟਾ ਇਹ ਨਿਕੇਲਗਾ, ਕਿ ਦੋਵੇਂ ਪਿਓ ਪੁੱਤਰ ਆਪਸ ਵਿੱਚ ਲੜ ਪੈਣਗੇ। ਮੁਗ਼ਲਾਂ ਵਾਲੀ ਖ਼ਾਨਾ-ਜੰਗੀ ਸਿੱਖ ਘਰਾਣੇ ਵਿੱਚ ਆ ਜਾਵੇਗੀ, ਆਪਸ ਵਿਚ ਕੱਟ ਮਰਨਗੇ ਤੇ ਡੋਗਰਿਆਂ ਵਾਸਤੇ ਰਾਹ ਸਾਫ਼ ਹੋ ਜਾਵੇਗਾ। ਉਹਨੇ ਅੰਦਰੇ ਅੰਦਰ ਖੜਕ ਸਿੰਘ, ਨੋਨਿਹਾਲ ਸਿੰਘ ਤੇ ਸ਼ੇਰ ਸਿੰਘ ਨੂੰ ਆਪਸ ਵਿਚ ਪਾੜਿਆ ਹੋਇਆ ਸੀ, ਤੇ ਮਗਰਲਿਆਂ ਦੋਹਾਂ ਨਾਲ-ਤਖ਼ਤ
ਖੜਕ ਸਿੰਘ ਮਹਾਰਾਜਾ ਬਣਿਆ 'ਤੇ ਬਿਠਾਉਣ ਦਾ—ਇਕਰਾਰ ਕੀਤਾ ਹੋਇਆ ਸੀ। ਕੰਵਰ ਨੂੰ ਤਖ਼ਤ ਦੇਣ ਬਦਲੇ ਉਸਨੇ ਸਾਰਾ ਜ਼ੋਰ ਲਾਇਆ, ਪਰ ਸ਼ੇਰੇ-ਪੰਜਾਬ ਦੇ ਸਾਮ੍ਹਣੇ ਪੇਸ਼ ਕੋਈ ਨਾ ਗਈ।
ਮਹਾਰਾਜਾ ਨੇ-ਵੱਡੇ ਪੁੱਤਰ-ਖਿੜਕ ਸਿੰਘ ਨੂੰ ਆਪਣੇ ਹੱਥੀਂ ਰਾਜ ਤਿਲਕ ਦੇ ਕੇ ਪੰਜਾਬ ਦਾ 'ਮਹਾਰਾਜਾ' ਪਰਗਟ ਕੀਤਾ, ਤੇ ਰਾਜਾ ਧਿਆਨ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ।
*Smyth ਸਮਿੱਥ, ਪੰਨਾ ੨੪।
ਖੜਕ ਸਿੰਘ ਦਾ ਜਨਮ ਫੱਗਣ ਸੁਦੀ ਸੱਤਮੀ, ੧੮੫੯ ਬਿ: (੧੮੦੨ ਈ:) ਨੂੰ ਰਾਣੀ ਦਾਤਾਰ ਕੌਰ ਦੀ ਕੁਖੋਂ ਹੋਇਆ।