Back ArrowLogo
Info
Profile

ਖੜਕ ਸਿੰਘ ਦੇ ਤਖ਼ਤ 'ਤੇ ਬੈਠਣ ਸਮੇਂ ਸ਼ੇਰ ਸਿੰਘ ਨੇ (ਡੋਗਰਿਆਂ ਦੇ ਸ਼ੇਰ ਸਿੰਘ ਨੇ ਬਗ਼ਾਵਤ

ਸ਼ੇਰ ਸਿੰਘ ਨੇ ਬਗ਼ਾਵਤ ਕੀਤੀ ਪਰ ਸੁਲ੍ਹਾ ਹੋ ਗਈ       ਉਭਾਰਨ 'ਤੇ) ਤਖ਼ਤ ਵਾਸਤੇ ਬਗ਼ਾਵਤ ਕੀਤੀ ਪਰ ਸੁਲ੍ਹਾ ਹੋ ਗਈ ਕੀਤੀ, ਪਰ ਕੁਝ ਸਿਰਕਰਦਾ ਸਰਦਾਰਾਂ ਨੇ ਵਿਚ ਪੈ ਕੇ, ਦੋਹਾਂ ਭਰਾਵਾਂ ਵਿਚ ਸੁਲ੍ਹਾ ਕਰਾ ਦਿੱਤੀ। ਖੜਕ ਸਿੰਘ ਨੇ ਸ਼ੇਰ ਸਿੰਘ ਦੀ 'ਜਾਗੀਰ ਵਿਚ ਇਕ ਲੱਖ ਸਾਲ ਦਾ ਵਾਧਾ ਕਰ ਦਿੱਤਾ, ਤੇ ਮਗਰਲੇ ਨੇ ਪਹਿਲੇ ਨੂੰ ਪੰਜਾਬ ਦਾ 'ਮਹਾਰਾਜਾ' ਮੰਨ ਲਿਆ। ਧਿਆਨ ਸਿੰਘ ਨੇ ਵੀ ਵੇਲਾ ਵੇਖ ਕੇ ਸ਼ੇਰ ਸਿੰਘ ਨੂੰ-ਅਜੇ ਚੁੱਪ ਰਹਿਣ ਵਾਸਤੇ-ਕਿਹਾ ਤੇ ਇਕਰਾਰ ਕੀਤਾ, ਕਿ ਛੇਤੀ ਹੀ ਉਸਨੂੰ ਰਾਜ- ਗੱਦੀ ਦੁਆ ਦੇਵੇਗਾ। ਸੋ ਸ਼ੇਰ ਸਿੰਘ ਵੀ ਹੋਰ ਕੋਈ ਚਾਰਾ ਨਾ ਵੇਖ ਕੇ ਬਟਾਲੇ ਚਲਾ ਗਿਆ।

ਛੇਤੀ ਹੀ ਪਿੱਛੋਂ ਖੜਕ ਸਿੰਘ ਤੇ ਡੋਗਰਿਆਂ ਵਿਚ ਅਣਬਣ ਹੋ ਗਈ। ਮਹਾਰਾਜਾ ਦੇ ਹੁਕਮ ਵਿਰੁੱਧ ਧਿਆਨ ਸਿੰਘ ਮਨ-ਮਰਜ਼ੀ ਕਰਨ ਲੱਗ

ਖੜਕ ਸਿੰਘ ਤੇ ਡੋਗਰਿਆਂ ਵਿਚ ਵਿਰੋਧਤਾ              ਪਿਆ। ਓਧਰ ਖੜਕ ਸਿੰਘ ਨੂੰ ਵੀ ਡੋਗਰਿਆਂ ਖੜਕ ਸਿੰਘ ਤੇ ਡੋਗਰਿਆਂ ਦੀ ਤਾਕਤ ਘਟਾਉਣ ਦੀ ਸੁੱਝੀ। ਉਹਨੇ ਹੁਕਮ ਵਿਚ ਵਿਰੋਧਤਾ ਦਿੱਤਾ, ਕਿ ਹੁਣ ਰਾਜਾ ਧਿਆਨ ਸਿੰਘ ਤੇ ਹੀਰਾ ਸਿੰਘ ਜ਼ਨਾਨਖ਼ਾਨੇ ਵਿਚ) ਨਾ ਜਾਇਆ ਕਰਨ। ਏਸ ਗੱਲ ਤੋਂ ਧਿਆਨ ਸਿੰਘ ਗੁੱਸੇ ਹੋ ਪਿਆ ਤੇ ਕਹਿਣ ਲੱਗਾ, ਇਸ ਅਧਿਕਾਰ ਬਿਨਾਂ ਮੈਂ ਵਜ਼ਾਰਤ ਦਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਾਂਗਾ। ਹੁਣ ਦੁਸ਼ਮਣੀ ਖੁੱਲ੍ਹ-ਮ-ਖੁੱਲ੍ਹੀ ਵਧ ਗਈ। ਮਹਾਰਾਜਾ ਖੜਕ ਸਿੰਘ ਨੇ ਸ. ਚੇਤ ਸਿੰਘ ਨੂੰ ਸਲਾਹਕਾਰ ਬਣਾ ਲਿਆ।

ਧਿਆਨ ਸਿੰਘ ਨੇ ਖ਼ਾਲਸਾ ਫ਼ੌਜਾਂ ਵਿਚ ਕਹਿਣਾ ਸ਼ੁਰੂ ਕਰ ਦਿੱਤਾ, ਕਿ

*ਮੈਕਗ੍ਰੇਗਰ, ਪੰਨਾ ੪। +ਇਸ ਤੋਂ ਪਹਿਲਾਂ ਧਿਆਨ ਸਿੰਘ ਤੇ ਹੀਰਾ ਸਿੰਘ ਨੂੰ ਸ਼ਾਹੀ ਜ਼ਨਾਨਖ਼ਾਨੇ ਵਿੱਚ ਜਾਣ ਦੀ ਖੁੱਲ੍ਹ ਸੀ। (ਸਮਿਥ, ਪੰਨਾ ੨੬)। ਸ: ਚੇਤ ਸਿੰਘ ਖੜਕ ਸਿੰਘ ਦਾ ਸਾਲਾ ਸੀ। (ਪ੍ਰੋ: ਰਾਮ ਸਿੰਘ)।

22 / 251
Previous
Next