ਲਿਖਿਆ ਹੋਇਆ ਸੀ। ਇਹਨਾਂ ਵਿਚ ਦਰਜ ਸੀ, "ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਜਾਏ, ਰਾਜ ਤੇ ਕਾਨੂੰਨ ਅੰਗਰੇਜ਼ੀ ਹੋਣ, ਸਿੱਖ ਫ਼ੌਜਾਂ ਤੇ ਸਰਦਾਰਾਂ ਦੀ ਥਾਂ ਅੰਗਰੇਜ਼ੀ ਫੌਜਾਂ ਤੇ ਅਫ਼ਸਰ ਹੋਣ, ਖੜਕ ਸਿੰਘ ਨਾਮ ਮਾਤਰ ਬਾਦਸ਼ਾਹ ਰਹੇ, ਰੁਪੈ ਪਿੱਛੇ ਛੇ ਆਨੇ ਅੰਗਰੇਜ਼ ਆਪਣੇ ਖ਼ਰਚਾਂ ਵਾਸਤੇ ਰੱਖ ਲੈਣ ਤੇ ਦਸ ਆਨੇ ਖੜਕ ਸਿੰਘ ਨੂੰ ਪੈਨਸ਼ਨ ਵਜੋਂ ਦਿੱਤੇ ਜਾਣ।" ਇਹ ਖ਼ਤ ਵੇਖ ਕੇ ਸਾਰੇ ਭੜਕ ਉਠੇ, ਏਥੋਂ ਤੱਕ, ਕਿ ਚੰਦ ਕੌਰ ਤੇ ਨੌਨਿਹਾਲ ਸਿੰਘ ਵੀ ਖੜਕ ਸਿੰਘ ਦੇ ਵਿਰੁੱਧ ਹੋ ਗਏ। ਧਿਆਨ ਸਿੰਘ ਨੇ ਉਪਰੋਂ ਕਿਹਾ, "ਖ਼ਾਲਸੇ ਦੀ ਇੱਜ਼ਤ ਤੇ ਪੰਜਾਬ ਦੀ ਆਜ਼ਾਦੀ ਏਸੇ ਢੰਗ ਨਾਲ ਬਚ ਸਕਦੀ ਹੈ, ਕਿ ਸੁਚੇਤ ਸਿੰਘ (ਜਿਸਦੀ ਸਲਾਹ ਨਾਲ ਇਹ ਸਭ ਕੁਝ ਹੋਣ ਲੱਗਾ ਹੈ) ਨੂੰ ਦੇਸ ਦੀ ਸੁਤੰਤਰਤਾ ਤੋਂ ਕੁਰਬਾਨ ਕਰ ਦਿੱਤਾ ਜਾਵੇ, ਤੇ ਮਹਾਰਾਜਾ ਖੜਕ ਸਿੰਘ ਨੂੰ ਤਖ਼ਤ ਤੋਂ ਉਤਾਰ ਕੇ ਉਸਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਗੱਦੀ 'ਤੇ ਬਿਠਾਇਆ ਜਾਵੇ।"
ਸੰਧਾਵਾਲੀਆਂ ਨੇ ਏਸ ਗੱਲ ਦੀ ਵਿਰੋਧਤਾ ਕੀਤੀ। ਧਿਆਨ ਸਿੰਘ ਨੇ ਕਿਹਾ, "ਜੇ ਮੇਰੇ ਦਿਲ ਵਿੱਚ ਕੋਈ ਬੇਈਮਾਨੀ ਹੋਵੇ, ਤਾਂ ਮੈਂ ਕੰਵਰ ਨੂੰ ਰਾਜ ਦੇਣ ਦੇ ਹੱਕ ਵਿੱਚ ਕਿਉਂ ਹੋਵਾਂ ?" ਏਨੀ ਸੁਣ ਕੇ ਉਹ ਵੀ ਕਾਬੂ ਵਿਚ ਆ ਗਏ।
ਖੜਕ ਸਿੰਘ ਕੈਦ, ਚੇਤ ਸਿੰਘ ਕਤਲ, ਨੌਨਿਹਾਲ ਸਿੰਘ ਤਖ਼ਤ 'ਤੇ ਬੈਠੇ ਡੋਗਰਿਆਂ ਦਾ ਮੋਹਣੀ-ਮੰਤਰ ਸਭਨਾਂ ਉੱਤੇ ਤਖ਼ਤ 'ਤੇ ਬੈਠਾ ਚੱਲ ਗਿਆ। ਅੰਤ ਫੈਸਲਾ ਹੋਇਆ-ਸ: ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਵੇ, ਖੜਕ
ਸਿੰਘ ਨੂੰ ਤਖ਼ਤੋਂ ਲਾਹ ਕੇ ਨਜ਼ਰਬੰਦ ਕਰ ਲਿਆ ਜਾਵੇ, ਕੰਵਰ ਨੌਨਿਹਾਲ ਸਿੰਘ ਤਖ਼ਤ 'ਤੇ ਬੈਠੇ ਤੇ ਧਿਆਨ ਸਿੰਘ ਉਸਦਾ ਵਜ਼ੀਰ ਬਣੇ।
ਦੂਜੇ ਪਾਸੇ ਸ: ਚੇਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਵੀ ਸੋਚ ਰਹੇ ਸਨ, ਕਿ ਸਿੱਖ ਰਾਜ ਨੂੰ ਸਲਾਮਤ ਰੱਖਣ ਵਾਸਤੇ, ਡੋਗਰਾ ਜੁਡੀ ਨੂੰ ਇਕਦਮ ਖ਼ਤਮ ਕਰ ਦੇਣਾ ਚਾਹੀਦਾ ਹੈ। ਇਕ ਦਿਨ ਸ: ਚੇਤ ਸਿੰਘ ਨੇ ਕਾਹਲੇ ਪੈ ਕੇ ਦਰਬਾਰ ਵਿੱਚ ਕਹਿ ਦਿੱਤਾ, "ਧਿਆਨ ਸਿੰਘਾ ! ਵੇਖੀਂ, ਅੱਠ
ਕਰਮ ਸਿੰਘ ਹਿਸਟੋਰੀਅਨ।