ਦਿਨਾਂ ਦੇ ਅੰਦਰ ਅੰਦਰ ਕੀ ਹੁੰਦਾ ਹੈ।"* ਓਸੇ ਦਿਨ (ਮੰਗਲਵਾਰ ੮
ਡੋਗਰਾ ਪਾਰਟੀ ਕਿਲ੍ਹੇ ਨੂੰ ਅਕਤੂਬਰ, ੧੮੩੯ ਈ.) ਚੇਤ ਸਿੰਘ ਨੂੰ ਬਿਲੇ ਲਾਉਣ ਵਿੱਚ ਧਿਆਨ ਸਿੰਘ ਕਾਮਯਾਬ ਹੋ ਗਿਆ। ਤੇਰਾ-ਚੌਦਾਂ ਆਦਮੀਆਂ (ਤਿੰਨੇ
ਭਰਾ ਡੋਗਰੇ, ਕੰਵਰ ਨੌਨਿਹਾਲ ਸਿੰਘ, ਚਾਰੇ ਸਰਦਾਰ ਸੰਧਾਵਾਲੀਏ, ਗਾਰਡਨਰ, ਰਾਜਾ ਹੀਰਾ ਸਿੰਘ, ਰਾਓ ਕੇਸਰੀ ਸਿੰਘ, ਲਾਲ ਸਿੰਘ ਆਦਿ) ਦਾ ਜੱਥਾ ਅੱਧੀ ਰਾਤ ਵੇਲੇ ਸ਼ਾਹੀ ਮਹਿਲਾਂ ਨੂੰ ਤੁਰਿਆ। ਬਾਹਰਲੀ ਡਿਉਡੀ ਅੱਗੇ ਦੋ ਪੂਰਬੀਏ (ਛੱਤੇ ਭਈਏ) ਪਹਿਰੇਦਾਰ ਖਲੇ ਸਨ। ਉਹਨਾਂ ਪੁੱਛਿਆ ਤੁਸੀਂ ਐਸ ਵੇਲੇ ਕਿੱਥੇ ਜਾ ਰਹੇ ਹੋ ? ਇਸਦਾ ਉਤਰ ਤਲਵਾਰ ਵਿੱਚ ਦਿੱਤਾ ਗਿਆ, ਭਾਵ ਦੋਹਾਂ ਨੂੰ ਕਤਲ ਕਰ ਦਿੱਤਾ। ਉਹ ਅੱਗੇ ਵਧੇ, ਤਾਂ ਮਹਾਰਾਜੇ ਦਾ ਗੜਵਈ ਜਾ ਰਿਹਾ ਸੀ। ਉਹ ਇਸ ਜੱਥੇ ਨੂੰ ਵੇਖ ਕੇ ਭੱਜਿਆ, ਤਾਂ ਜੋ ਆਪਣੇ ਮਾਲਕ ਨੂੰ ਖ਼ਬਰ ਦੇਵੇ, ਪਰ ਪਹੁੰਚਣ ਤੋਂ ਪਹਿਲਾਂ ਹੀ ਧਿਆਨ ਸਿੰਘ ਦੀ ਗੋਲੀ ਦਾ ਨਸ਼ਾਨਾ ਬਣ ਗਿਆ। ਬੰਦੂਕ ਦੀ ਆਵਾਜ਼ ਸੁਣ ਕੇ ਚੇਤ ਸਿੰਘ (ਜੋ ਮ: ਖੜਕ ਸਿੰਘ ਦੇ ਲਾਗੇ ਸੁੱਤਾ ਪਿਆ ਸੀ) ਭੋਹਰੇ ਵਿੱਚ ਜਾ ਲੁਕਿਆ। ਖੜਾਕ ਸੁਣ ਕੇ ਮਹਾਰਾਣੀ ਚੰਦ ਕੌਰ ਵੀ ਮਹਾਰਾਜੇ ਦੇ ਕੋਲ ਪਹੁੰਚ ਗਈ। ਜਾਂਦਿਆਂ ਹੀ ਡੋਗਰਿਆਂ ਨੇ ਖੜਕ ਸਿੰਘ ਨੂੰ ਕੈਦ ਕਰ
ਚੇਤ ਸਿੰਘ ਕਤਲ ਲਿਆ। ਸ: ਚੇਤ ਸਿੰਘ ਨੂੰ ਖ਼ਾਬਗਾਹ (ਭੋਹਰਾ) ਵਿਚੋਂ ਲੱਭ ਕੇ ਮਹਾਰਾਜੇ ਦੇ ਸਾਮ੍ਹਣੇ ਲਿਆਂਦਾ ਗਿਆ। ਧਿਆਨ ਸਿੰਘ ਨੇ ਕਿਹਾ, "ਸ. ਚੇਤ
ਸਿੰਘ ਜੀ! ਆਪ ਜੀ ਦੇ ਕਹੇ ਹੋਏ ਅੱਠ ਦਿਨ ਤਾਂ ਅੱਜੇ ਪੂਰੇ ਨਹੀਂ ਹੋਏ, ਪਰ ਮੈਂ ਸੇਵਾ ਵਿੱਚ ਹਾਜ਼ਰ ਹੋ ਗਿਆ।" ਚੇਤ ਸਿੰਘ ਨੇ ਬਥੇਰੇ ਵਾਸਤੇ ਪਾਏ, ਮਹਾਰਾਜੇ ਨੇ ਵੀ ਉਸਦੀ ਜਾਨ-ਬਖਸ਼ੀ ਵਾਸਤੇ ਬੜਾ ਕਿਹਾ, ਪਰ ਕਿਸੇ ਮੰਨੀ ਨਾ। ਚੇਤ ਸਿੰਘ ਨੂੰ ਖੜਕ ਸਿੰਘ ਦੇ ਸਾਮ੍ਹਣੇ ਕਤਲ ਕੀਤਾ ਗਿਆ।
*(Cunningham) ਕਨਿੰਘਮ (੧੮੪੯) ਪੰਨਾ २३੭।
ਉਹੀ, ਕਨਿੰਘਮ, ਪੰਨਾ ੨੩੭।
(Smyth) ਸਮਿੱਥ, ਪੰਨਾ ੨੯।