Back ArrowLogo
Info
Profile

ਡੋਗਰਾ ਭਰਾਵਾਂ ਦਾ ਤਾਂ ਇਰਾਦਾ ਸੀ, ਕਿ ਖੜਕ ਸਿੰਘ ਨੂੰ ਵੀ ਓਥੇ ਹੀ ਕਤਲ ਕਰ ਦਿੱਤਾ ਜਾਵੇ, ਪਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਓਸ ਵੇਲੇ ਕੋਲ ਸਨ, ਸੋ ਖੜਕ ਸਿੰਘ ਦੀ ਜਾਨ ਬਚ ਗਈ"।

ਤਿੰਨ ਮਹੀਨੇ, ੧੧ ਦਿਨ ਰਾਜ ਕਰਨ ਪਿਛੋਂ ਮੰਗਲਵਾਰ, ੮ ਅਕਤੂਬਰ,

ਖੜਕ ਸਿੰਘ ਨੂੰ ਕੈਦ ਵਿਚ ਜ਼ਹਿਰ ਦੇਣਾ       ੧੮੩੯ ਈ. ਨੂੰ ਮਹਾਰਾਜਾ ਖੜਕ ਸਿੰਘ ਜੀ ਨਜ਼ਰਬੰਦ ਕਰ ਲਏ ਗਏ ਤੇ ਲੁਹਾਰੀ ਦਰਵਾਜ਼ਿਓਂ ਅੰਦਰਾਂ ਸ਼ਾਹੀ ਹਵੇਲੀ ਵਿੱਚ ਧਿਆਨ ਸਿੰਘ ਦੀ ਨਿਗਰਾਨੀ ਹੇਠਾਂ ਰੱਖੇ

ਗਏ। ਸ਼ਾਹੀ ਹਕੀਮ ਨਾਲ ਮਿਲ ਕੇ ਧਿਆਨ ਸਿੰਘ ਵੱਲੋਂ ਮਹਾਰਾਜੇ ਨੂੰ ਸਫੈਦ ਕਸਕਰੀ(White Lead or the Acetate of Lead) ਤੇ ‘ਰਸ ਕਪੂਰ’(Corrosive Sublimate or the Native Muriate of Mer- cury) ਜ਼ਹਿਰ ਖਾਣੇ ਵਿਚ ਮਿਲਾ ਕੇ ਦਿੱਤੇ ਜਾਣ ਲੱਗਾ। ਇਸੇ ਕਾਰਨ ਮਹਾਰਾਜਾ ਜੀ ਬੀਮਾਰ ਪੈ ਗਏ। ਆਪ ਨੌਂ ਕੁ ਮਹੀਨੇ ਬੀਮਾਰ ਰਹੇ, ਪਰ

ਖੜਕ ਸਿੰਘ ਬੀਮਾਰ                           ਦਰਬਾਰੀ ਡਾਕਟਰ ਹੌਨਿੰਗਬਰਗਰ J.M. Honinghberger ਨੂੰ ਇਕ ਵਾਰ ਵੀ ਨਹੀਂ ਬੁਲਾਇਆ ਗਿਆ। ਧਿਆਨ ਸਿੰਘ ਰੋਜ਼ ਕੰਵਰ

ਨੂੰ ਕਹਿੰਦਾ ਰਹਿੰਦਾ, ਕਿ ਆਪ ਜੀ ਦੇ ਪਿਤਾ ਆਪ ਨੂੰ ਰੋਜ਼ ਬਦ-ਦੁਆਵਾਂ ਦੇਂਦੇ ਰਹਿੰਦੇ ਹਨ ਤੇ ਉਹ ਕਿਸੇ ਨਾ ਕਿਸੇ ਬਹਾਨੇ ਨੱਸ ਕੇŞ ਅੰਗਰੇਜ਼ਾਂ ਕੋਲ ਚਲੇ ਜਾਣਾ ਚਾਹੁੰਦੇ ਹਨ। ਇਹਨਾਂ ਗੱਲਾਂ ਨੇ ਕੰਵਰ ਦਾ ਦਿਲ ਸਗੋਂ ਦੂਰ ਕਰ ਦਿੱਤਾ। ਮਹਾਰਾਜਾ ਖੜਕ ਸਿੰਘ ਕੋਲ ਇਸ ਵੇਲੇ ਦਰਦ ਵੰਡਾਉਣ ਵਾਲਾ ਕੋਈ ਨਹੀਂ ਸੀ। ਦੁਨੀਆਂ ਵਿੱਚ ਕੋਈ ਸੱਜਣ ਮਿੱਤਰ ਨਾ ਰਿਹਾ, ਜਿਸ ਕੋਲ ਉਹ ਦਿਲ ਦਾ ਦੁਖ ਫੋਲਦਾ। ਉਹ ਠੰਡਾ ਸਾਹ ਭਰ ਕੇ ਤੇ ਇਹ ਕੁਛ ਕਹਿ ਕੇ ਚੁੱਪ ਹੋ ਰਹਿੰਦਾ-

*(Smyth) ਸਮਿੱਥ, ਪੰਨਾ ੩੦। 'ਗਿਆਨੀ ਗਿਆਨ ਸਿੰਘ।

ਡਾ. ਗੰਡਾ ਸਿੰਘ। (ਸਮਿੱਥ, ਪੰਨਾ ੩੨-੩੩)।

S(Smyth) ਸਮਿੱਥ, ਪੰਨਾ ੩੧।

26 / 251
Previous
Next