"ਨਹੀਂ ਕੋਈ ਦੋਸਤ ਅਪਨਾ, ਯਾਰ ਅਪਨਾ, ਮਿਹਰਥਾਂ ਅਪਨਾ
ਸੁਨਾਏਂ ਕਿਸਕੋ ਗ਼ਮ ਅਪਨਾ, ਅਲਮ ਅਪਨਾ, ਬਿਆਂ ਅਪਨਾ"
ਬੀਮਾਰ ਪਏ ਮਹਾਰਾਜਾ ਖੜਕ ਸਿੰਘ ਨੇ ਕਈ ਵਾਰ ਧਿਆਨ ਸਿੰਘ ਅੱਗੇ ਬੇਨਤੀ ਕੀਤੀ, ਕਿ ਇਕ ਵਾਰ ਕੰਵਰ ਨੌਨਿਹਾਲ ਸਿੰਘ ਨੂੰ ਮਿਲਾ ਦਿੱਤਾ ਜਾਵੇ। ਪਰ ਪੱਥਰ ਦਿਲ ਡੋਗਰੇ ਨੇ ਪਿਓ ਪੁੱਤ ਦਾ ਮੇਲ ਨਾ ਹੋਣ ਦਿੱਤਾ। ਅੰਤ ਉਹ ਸਮਾਂ ਆ ਪਹੁੰਚਾ, ਜਿਸਦੇ ਨੇੜੇ ਲਿਆਉਣ ਵਾਸਤੇ ਖੜਕ ਸਿੰਘ ਦਾ ਚਲਾਣਾ
ਖੜਕ ਸਿੰਘ ਦਾ ਚਲਾਣਾ ਧਿਆਨ ਸਿੰਘ ਉੱਦਮ ਕਰ ਰਿਹਾ ਸੀ। ਮਹਾਰਾਜਾ ਖੜਕ ਸਿੰਘ ਬੇਸੁੱਧ ਹੋ ਚੁੱਕਾ ਸੀ, ਜਦ ਕੰਵਰ ਨੂੰ ਬੁਲਾਇਆ ਗਿਆ, ਕਿ
ਆਪਣੇ ਪਿਤਾ ਦੇ ਅੰਤਮ ਦਰਸ਼ਨ ਕਰ ਲੈ। ਵੇਲਾ ਬੀਤ ਚੁੱਕਾ ਸੀ। ਅੰਮ੍ਰਿਤ ਵੇਲੇ, ਵੀਰਵਾਰ, ਪੰਜ ਨਵੰਬਰ, ੧੮੪੦ ਈ. ਨੂੰ ੧ ਸਾਲ, ੨੮ ਦਿਨ ਕੈਦ ਰਹਿਕੇ, (ਏਸੇ ਸਮੇਂ ਵਿਚੋਂ ਨੌਂ-ਦਸ ਮਹੀਨੇ ਬੀਮਾਰ ਰਹਿਕੇ) ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ।
ਬੈਠਾ ਖੜਕ ਸਿੰਘ ਬਾਪ ਦੇ ਤਖ਼ਤ ਉੱਤੇ,
ਸਮਾਂ ਤਾੜ ਕਾਨੂੰਨ ਬਦਲਾ ਦਿੱਤਾ।
ਨੀਤ ਵੇਖ ਕੇ ਡੋਗਰੇ ਧਿਆਨ ਸਿੰਘ ਦੀ
ਮਹਿਲੀਂ ਜਾਣ ਤੋਂ ਉਹਨੂੰ ਅਟਕਾ ਦਿੱਤਾ।
ਦਗੇਬਾਜ਼ ਵਜ਼ੀਰ ਨੇ ਚਾਲ ਖੇਡੀ
ਪਾਟਕ ਪਿਓ ਪੁੱਤਰ ਅੰਦਰ ਪਾ ਦਿੱਤਾ।
ਐਸੀ ਪੱਟੀ ਪੜ੍ਹਾਈ ਗੁਲਾਬ ਸਿੰਘ ਨੇ,
ਪੁੱਤਰ ਪਿਓ ਨੂੰ ਮਨੋਂ ਭੁਲਾ ਦਿੱਤਾ।
ਜਾਹਲੀ ਖ਼ਤ ਵਿਖਾਇਕੇ ਕੰਵਰ ਜੀ ਨੂੰ,
ਧਿਆਨ ਸਿੰਘ ਨੇ ਹੱਥਾਂ 'ਤੇ ਪਾ ਲਿਆ।
ਖੜਕ ਸਿੰਘ ਨੂੰ ਤਖ਼ਤ ਤੋਂ ਲਾਹੁਣ ਬਦਲੇ,
-ਮਾਂ-ਪੁੱਤ-ਦੋਹਾਂ ਨੂੰ ਮਨਾ ਲਿਆ।
ਬੀਤੀ ਅੱਠ ਅਕਤੂਬਰ ਦੀ ਰਾਤ ਅੱਧੀ,
ਮਾਇਆ ਆਪਣਾ ਜਾਲ ਵਿਛਾ ਦਿੱਤਾ।
(ਦੇਖੋ ਬਾਕੀ ਫੁਟਨੇਟ ਪੰਨਾ ੩੩ 'ਤੇ)