Back ArrowLogo
Info
Profile

ਸ਼ੇਰੋ-ਪੰਜਾਬ ਦੀ ਸਮਾਧ ਦੇ ਨਾਲ ਹੀ ਉਹਨਾਂ ਦੇ ਜੇਠੇ ਪੁੱਤਰ ਦੀ ਚਿਖਾ ਤਿਆਰ ਕੀਤੀ ਗਈ। ਤੀਜੇ ਪਹਿਰ ਸ਼ਾਹੀ ਠਾਠ ਨਾਲ ਮਹਾਰਾਜੇ ਦੇ

(ਦੇਖੋ ਪੰਨਾ ੩੨ ਦਾ ਬਾਕੀ ਫੁਟਨੇਟ)

ਤਿੰਨੇ ਡੋਗਰੇ, ਕੰਵਰ ਤੇ ਹੋਰ ਅੱਠ ਨੌਂ,

ਸ਼ਾਹੀ ਮਹਿਲਾਂ ਵੱਲ ਕਦਮ ਉਠਾ ਦਿੱਤਾ।

ਸ਼ਾਹੀ ਤਖ਼ਤ ਦੇ ਕੋਲ ਦੋ ਮਿਲੇ ਪਾਹਰੂ,

ਉਹਨਾਂ ਦੋਹਾਂ ਨੂੰ ਮਾਰ ਮੁਕਾ ਦਿੱਤਾ।

ਅੱਗੇ ਮਿਲਿਆ ਗੜਵਈ ਮਹਾਰਾਜ ਜੀ ਦਾ,

ਗੋਲੀ ਮਾਰ ਕੇ ਉਹਨੂੰ ਉਡਾ ਦਿੱਤਾ।

ਸੁਣ ਕੇ ਖੜਕ ਬੰਦੂਕ ਦਾ ਚੇਤ ਸਿੰਘ ਨੇ,

ਖ਼ਾਬਗਾਹ ਵਿਚ ਜਾਨ ਲੁਕਾ ਲਈ।

ਓਧਰ ਉਠਿਆ ਹੌਲ ਕੁਝ ਸੋਚ ਦਿਲ ਵਿਚ,

ਚੰਦ ਕੋਰ ਵੀ ਦੌੜ ਕੇ ਆ ਗਈ।

ਅੰਦਰ ਜਾਂਦਿਆਂ ਡੋਗਰਾ ਪਾਰਟੀ ਨੇ,

ਖੜਕ ਸਿੰਘ ਨੂੰ ਪਲੰਘ ਤੋਂ ਲਾਹ ਲਿਆ।

ਸੋਨੇ ਦੀਆਂ ਜ਼ੰਜੀਰਾਂ ਵਿਚ ਜਕੜ ਕੇ ਤੇ,

ਬਾਦਸ਼ਾਹ ਨੂੰ ਕੈਦੀ ਬਣਾ ਲਿਆ।

ਰਾਣੀ ਵਿਹੰਦਿਆਂ ਸਾਰ ਭਰ ਆਈ ਅੱਖੀਂ,

ਝੱਲ ਸੱਕੀ ਨਾ, ਮੁਖ ਛੁਪਾ ਲਿਆ।

ਓਧਰ ਲਾਲ ਸਿੰਘ ਨੇ ਖ਼ਾਬਗਾਹ ਅੰਦਰ,

ਬੈਠੇ ਚੇਤ ਸਿੰਘ ਤਾਈਂ ਤਕਾ ਲਿਆ।

ਲੈ ਕੇ ਤੇਗ਼ ਧਿਆਨ ਸਿੰਘ ਵਾਰ ਕੀਤਾ,

ਚੇਤ ਸਿੰਘ ਨੂੰ ਮਾਰ ਮੁਕਾ ਦਿੱਤਾ।

ਪਹਿਲਾ ਖੂੰਨ ਸੀ ਇਹ ਵਿਚ ਰਾਜ ਮਹਿਲਾਂ,

ਜੀਹਨੇ ਪਿਛਲਿਆਂ ਲਈ ਪਹਿਆ ਪਾ ਦਿੱਤਾ।

ਪਿਆ ਪਤੀ ਪੰਜਾਬ ਦੀ ਜੇਲ੍ਹ ਅੰਦਰ,

ਮੰਦੇ ਦਿਨਾਂ ਦਾ ਲੇਖਾ ਮੁਕਾਵਣੇ ਨੂੰ।

ਰਸ ਕਪੂਰ ਤੇ ਕਸਕਰੀ, ਜ਼ਹਿਰ ਕੋਈ,

ਖਾਣੇ ਵਿਚ ਮਿਲਦੇ ਨਿੱਤ ਖਾਵਣੇ ਨੂੰ।

(ਦੇਖੋ ਬਾਕੀ ਫੁਟਨੇਟ ਪੰਨਾ ੩੪ 'ਤੇ)

28 / 251
Previous
Next