ਸਸਕਾਰ ਦੀ ਤਿਆਰੀ ਹੋਈ। ਅਰਥੀ ਚਿਖਾ 'ਤੇ ਧਰੀ ਗਈ ਸੀ, ਤੇ ਕੰਵਰ ਜੀ ਲੰਬੂ ਲਾਉਣ ਨੂੰ ਤਿਆਰ ਖਲੇ ਸਨ। ਡੋਗਰੇ ਧਿਆਨ ਸਿੰਘ ਦਾ ਦਿਲ
(ਦੇਖੋ ਪੰਨਾ ੩੩ ਦਾ ਬਾਕੀ ਫੁਟਨੋਟ)
ਪਿਆ ਸਖ਼ਤ ਬੀਮਾਰ, ਇਲਾਜ ਕੋਈ ਨਹੀਂ,
ਜੋ ਕੁਛ ਹੁੰਦਾ, ਹੋ ਰਿਹਾ ਮਰਵਾਵਣੇ ਨੂੰ।
ਮੰਨੀ ਕਿਸੇ ਨਾ ਕਈ ਵਾਰ ਅਰਜ਼ ਕੀਤੀ,
ਦਰਸ਼ਨ ਪੁੱਤ ਪਿਆਰੇ ਦੇ ਪਾਵਣੇ ਨੂੰ।
ਹੋ ਬੇ-ਵੱਸ ਇਹ ਮੂੰਹੋਂ ਫ਼ਰਿਆਦ ਨਿਕਲੀ,
"ਮਿਲਦੈਂ ਆਣ ਕੇਰਾਂ ਨੋਨਿਹਾਲ ਸਿੰਘਾ !
ਕਾਰੋ ਦੱਸ ਜਾਂਦਾ ਤੇਰੇ ਮਿੱਤਰਾਂ ਦੇ,
ਜੋ ਜੋ ਬੀਤਦੀ ਰਹੀ ਮੇਰੇ ਨਾਲ ਸਿੰਘਾ !"
ਖਿੱਚੀ ਆਹ ਮਹਾਰਾਜ ਬੇਹੋਸ਼ ਹੋ ਗਏ,
ਸਮਾਂ ਅੰਤ ਵਾਲਾ ਨੇੜੇ ਆਇਆ ਜੀ।
ਪਈ ਮਿਹਰ ਮਨ, ਡੋਗਰੇ ਓਸ ਵੇਲੇ,
ਨੋਨਿਹਾਲ ਨੂੰ ਕੋਲ ਬੁਲਾਇਆ ਜੀ।
ਮਾਰੀ ਧਾਹ ਸਰ੍ਹਾਣੇ ਆ ਚੰਦ ਕੌਰਾਂ,
ਝੁਰਮਟ ਰਾਣੀਆਂ ਨੇ ਦੁਆਲੇ ਪਾਇਆ ਜੀ।
ਪੰਜ, ਯਾਰਾਂ, ਅਠਾਰਾਂ ਸੌ ਹੋਰ ਚਾਲੀ,
ਲਿਖਿਆ ਈਸਵੀ ਸਾਲ ਵਿਹਾਇਆ ਜੀ।
ਬੋਲੇ ਮਰਦਿਆਂ ਵੀ ਮਹਾਰਾਜ ਮੂੰਹੋਂ
"ਨੌਨਿਹਾਲ ਮੇਰੇ, ਨੌਨਿਹਾਲ ਮੇਰੇ।
ਜਿਹੜੀ ਬਣੀ ਸਿਰ 'ਤੇ ਮੈਂ ਤਾਂ ਕੱਟ ਲਈ ਏ,
ਬੱਚਾ । ਵਧੇ ਤੇ ਵਧਣ ਇਕਬਾਲ ਤੇਰੇ।”
ਪੂਰੇ ਹੋਏ ਸਵਾਸ ਮਹਾਰਾਜ ਜੀ ਦੇ,
ਰੂਹ ਬੁੱਤ ਦਾ ਸਾਥ ਮੁਕਾ ਦਿੱਤਾ।
ਦਗੇਬਾਜ਼ ਵਜ਼ੀਰ ਨੇ ਧਾਹ ਮਾਰੀ,
ਰੋਇ ਰੋਇ ਕੇ ਮਹੱਲ ਕੰਬਾ ਦਿੱਤਾ।
ਅੰਤ ਚੰਨਣ ਦੀ ਚਿਖਾ ਤਿਆਰ ਕੀਤੀ,
ਪਿਓ ਪੁੱਤ ਦਾ ਮੇਲ ਕਰਾ ਦਿੱਤਾ।
(ਦੇਖੋ ਬਾਕੀ ਫੁਟਨੋਟ ਪੰਨਾ ੩੫ 'ਤੇ)