ਅਜੇ ਵੀ ਨਾ ਪਸੀਜਿਆ। ਮ: ਖੜਕ ਸਿੰਘ ਦੀਆਂ ਦੋ ਰਾਣੀਆਂ (ਚੰਦ ਕੌਰ-ਜੋ ਕੰਵਰ ਦੀ ਮਾਤਾ ਸੀ-ਤੋਂ ਬਿਨਾਂ) ਤੇ ੧੧ ਗੋਲੀਆਂ* ਨੂੰ ਬੁਲਾ ਕੇ ਉਹ ਕਹਿਣ ਲੱਗਾ, 'ਆਪਣੇ ਪਤੀ ਨਾਲ ਸਤੀ ਹੋ ਜਾਉ, ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿੱਚ ਸੁਟ ਦਿਆਂਗਾ।' ਉਹਨਾਂ ਦੇਵੀਆਂ ਨੇ ਬੇਇੱਜ਼ਤੀ ਦੀ ਮੌਤ ਮਰਨ ਨਾਲੋਂ ਇੱਜ਼ਤ ਦੀ ਮੌਤ ਮਰਨਾ ਪਰਵਾਨ ਕੀਤਾ ਤੇ ਮਹਾਰਾਜੇ ਨਾਲ ਸਤੀ ਹੋ ਗਈਆਂ।
'ਗੋਲੀ ਤੋਂ ਮੁਰਾਦ 'ਦਾਸੀ' ਨਹੀਂ। ਇਹ ਵਿਆਹੁਤਾ ਇਸਤਰੀਆਂ ਸਨ। ਸਿੱਖ ਦਰਬਾਰ ਵਿੱਚ ਬੇ-ਔਲਾਦ ਜਾਂ ਮਾਮੂਲੀ ਘਰਾਣੇ ਦੀਆਂ ਇਸਤਰੀਆਂ ਨੂੰ 'ਗੋਲੀ' ਦਾ ਖ਼ਿਤਾਬ ਹੁੰਦਾ ਸੀ ।
(ਦੇਖੋ ਪੰਨਾ ੩੪ ਦਾ ਬਾਕੀ ਫੁਟਨੇਟ)
ਅਰਥੀ ਰੱਖ ਉੱਤੇ ਦੂਲੇ ਖੜਕ ਸਿੰਘ ਦੀ,
ਲੰਬੂ ਕੰਵਰ ਜੀ ਨੇ ਹੱਥੀਂ ਲਾ ਦਿੱਤਾ।
ਟਲਿਆ ਅਜੇ ਵੀ ਡੋਗਰਾ ਜ਼ੁਲਮ ਤੋਂ ਨਾ,
ਸਭੇ ਰਾਣੀਆਂ ਸੱਦ ਧਮਕਾਈਓਂ ਸੂ।
ਚੰਦ ਕੌਰ ਤੋਂ ਬਿਨਾਂ ਸਭ ਹੋਰ 'ਸੀਤਲ'
ਜ਼ੋਰ ਤੇਗ਼ ਦੇ ਚਿਖਾ ਵਿਚ ਪਾਈਓਂ ਸੁ।