ਨੌਨਿਹਾਲ ਸਿੰਘ ਨੇ ਛੇਤੀ ਹੀ ਤਾੜ ਲਿਆ, ਕਿ ਡੋਗਰਾ ਤਾਕਤ ਪੰਜਾਬ ਵਾਸਤੇ ਹਾਨੀਕਾਰਕ ਹੈ, ਸੋ ਜਿਵੇਂ ਹੋਵੇ, ਡੋਗਰਿਆਂ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਓਸਨੇ ਫ਼ੌਜੀ ਪੰਚਾਂ ਤੇ ਸਰਦਾਰਾਂ ਨਾਲ ਰਸੂਖ਼ ਵਧਾਇਆ। ਫ਼ੌਜ ਦੀ ਕਵਾਇਦ ਉਹ ਹਮੇਸ਼ਾਂ ਆਪ ਵੇਖਦਾ ਸੀ। ਖ਼ਾਸ-ਖ਼ਾਸ ਮੁਕੱਦਮੇ ਉਹ ਆਪ ਕਰਦਾ ਸੀ। ਉਹਨੇ ਕੁਛ ਚਲਦੇ-ਚਲਦੇ ਆਦਮੀਆਂ (ਲਹਿਣਾ ਸਿੰਘ ਮਜੀਠਾ, ਅਜੀਤ ਸਿੰਘ ਸੰਧਾਵਾਲੀਆ, ਭਾਈ ਰਾਮ ਸਿੰਘ, ਰਾਜਾ ਧਿਆਨ ਸਿੰਘ, ਜਮਾਂਦਾਰ ਖ਼ੁਸ਼ਹਾਲ ਸਿੰਘ, ਫ਼ਕੀਰ ਅਜ਼ੀਜੁੱਦੀਨ ਆਦਿ) ਦੀ ਇਕ ਸਭਾ (ਕੌਂਸਲ) ਬਣਾ ਲਈ, ਜਿਸ ਦੀ ਸਲਾਹ ਨਾਲ ਰਾਜ ਪਰਬੰਧ ਚੱਲਣ ਲੱਗਾ। ਏਸ ਤਰ੍ਹਾਂ ਵਜ਼ੀਰ ਦੀ ਤਾਕਤ ਘੱਟਦੀ ਸੀ। ਸੋ ਧਿਆਨ ਸਿੰਘ ਵੀ ਤਾੜ ਗਿਆ, ਕਿ ਇਸ ਜੁਆਨ ਦੇ ਸਾਮ੍ਹਣੇ ਮੇਰੀ ਔਖੀ ਹੀ ਗਲੇਗੀ।
ਗੁਲਾਬ ਸਿੰਘ-ਆਪਣੇ ਆਪ ਵਿੱਚ-ਜੰਮੂ ਦਾ ਖ਼ੁਦ-ਮੁਖ਼ਤਿਆਰ ਰਾਜਾ
ਗੁਲਾਬ ਸਿੰਘ ਤੋਂ ਮਾਮਲਾ ਉਗਰਾਹਿਆ ਬਣਿਆ ਬੈਠਾ ਸੀ। ਓਥੇ ਫ਼ੌਜਾਂ ਭੇਜ ਕੇ ਨੌਨਿਹਾਲ ਸਿੰਘ ਨੇ ਖ਼ਰਾਜ ਵਸੂਲ ਕੀਤਾ। ਬਹਾਨੇ ਨਾਲ ਅਦਲ ਬਦਲ ਕਰਕੇ ਜੰਮੂ ਦੇ ਉਦਾਲੇ ਪੁਦਾਲੇ (ਸਿਆਲਕੋਟ, ਪੁਨਛ,
ਕਾਂਗੜਾ, ਮੰਡੀ ਆਦਿ ਥਾਂਵਾਂ 'ਤੇ) ਬਹੁਤ ਸਾਰੀ ਖ਼ਾਲਸਾ ਫ਼ੌਜ ਕੱਠੀ ਕੀਤੀ ਤੇ ਉਸਦੇ ਅਫ਼ਸਰ ਵੀ ਡੋਗਰਿਆਂ ਦੇ ਦੁਸ਼ਮਣ ਜਰਨੈਲ ਵੈਂਤੂਰਾ (Ventura) ਤੇ ਸ. ਅਜੀਤ ਸਿੰਘ ਸੰਧਾਵਾਲੀਆ ਥਾਪੇ। ਏਸ ਗੱਲ ਤੋਂ ਡੋਗਰਿਆਂ ਨੂੰ ਅੱਗ ਲੱਗ ਉੱਠੀ।
ਨੋਨਿਹਾਲ ਸਿੰਘ ਵਿਰੁੱਧ ਸਾਜ਼ਸ਼ ਡੋਗਰਾ ਭਰਾਵਾਂ ਨੇ ਇਕ ਨਵੀਂ ਸਾਜ਼ਸ਼ ਨੌਨਿਹਾਲ ਸਿੰਘ ਦੇ ਵਿਰੁੱਧ ਖੜੀ ਕਰ ਦਿੱਤੀ। ਇਹ ਅਫ਼ਵਾਹ ਸਾਰੇ ਫੈਲ ਗਈ, ਕਿ ਅੰਗਰੇਜ਼ਾਂ ਦੇ ਬਣਾਏ ਕਾਬਲ ਦੇ ਬਾਦਸ਼ਾਹ ਸ਼ਾਹ ਸ਼ੁਜਾਹ ਦੇ ਵਿਰੁੱਧ ਨੌਨਿਹਾਲ
'ਮਹਾਰਾਜਾ ਨੌਨਿਹਾਲ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ, ਪੰਨੇ ੧੧੦ ਤੇ ੧੫੦। ਇਲਨ, ਪੰਨਾ ੨੧੫।