Back ArrowLogo
Info
Profile

'ਤੇ ਪੁਜੀਆਂ। ਅੱਗੇ ਬੂਹਾ ਬੰਦ ਸੀ। ਉਹਨਾਂ ਹਾੜੇ ਕੱਢੇ, ਵਾਸਤੇ ਪਾਏ,

(ਦੇਖੋ ਪੰਨਾ ੪੧ ਦਾ ਬਾਕੀ ਫੁਟਨੋਟ)

ਹਾਇ, ਮੇਰੇ ਕਾਲਜੇ ਨੂੰ ਘੇਰਾਂ ਪੈਂਦੀਆਂ,

ਥਣਾਂ ਵਿਚੋਂ ਦੁੱਧ ਦੀਆਂ ਧਾਰਾਂ ਵਹਿੰਦਿਆਂ।

ਸੀਨੇ ਲੱਗੀ ਅੱਗ, ਵੈਰੀਓ । ਬੁਝਾ ਦਿਓ,

ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।

ਰਾਵੀ ਵਿਚ ਅੱਖੀਆਂ ਨੇ ਡੋਬੂ ਲੈਂਦੀਆਂ,

ਪੁੱਤ ਦੇ ਵਿਯੋਗ ਡੱਕੀਆਂ ਨਾ ਰਹਿੰਦੀਆਂ।

ਫੱਟਾਂ 'ਤੇ ਮਿਲਾਪ ਦੀ ਮਲ੍ਹਮ ਲਾ ਦਿਓ,

ਇਕ ਵੇਰਾ ਮੁੱਖ ਪੁੱਤ ਦਾ ਵਿਖਾ ਦਿਓ।

ਬੂਹਾ ਖੜਕਾਇਆ ਹੁਣ ਤਾਂ ਬਥੇਰਾ ਵੇ,

ਹੋਰ ਮੈਥੋਂ ਪਾਪੀਓ ਨਾ ਹੁੰਦਾ ਜੇਰਾ ਵੇ।

ਅੱਡ ਕੇ ਖਲੋਤੀ ਝੋਲੀ ਖ਼ੈਰ ਪਾ ਦਿਓ,

ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।

ਹੱਥ ਨਾਲ ਨਹੀਂ ਸੀ ਚੁੱਕਿਆ ਗਲਾਸ ਵੇ,

ਬੂਹਾ ਕੁੱਟਦੀ ਦਾ ਉਡ ਗਿਆ ਮਾਸ ਵੇ।  

ਵਗ ਰਿਹਾ ਖੂੰਨ ਮਲ੍ਹਮ ਲਗਾ ਦਿਓ,

ਇਕ ਵੇਰਾਂ ਮੁੱਖ ਪੁੱਤ ਦਾ ਵਿਖਾ ਦਿਓ।

ਰਾਣੀ ਆਹ ਖਲੋਤੀ ਮੇਰੇ 'ਨੌਨਿਹਾਲ' ਦੀ,

ਕੂਕ ਸੁਣ ਲਓ ਵੇ ਕੋਈ ਏਸੇ ਬਾਲ ਦੀ।

ਏਸੇ 'ਤੇ ਤਰਸ ਖਾਓ, ਬੂਹਾ ਲਾਹ ਦਿਓ,

ਪਤੀ, ਇਹਦਾ 'ਕੇਰਾਂ ਏਸ ਨੂੰ ਮਿਲਾ ਦਿਓ।

ਲਾਡਲੀ ਏ ਇਹ ਤਾਂ ਰੋਣ ਵੀ ਨਹੀਂ ਜਾਣਦੀ,

ਜਾਣੇ ਕੀ ਵਿਯੋਗ ਕੋਈ ਇਹਦੇ ਹਾਣ ਦੀ।

ਵੇਖਿਓ ਜੇ ਕਿਤੇ ਨਾ ਜੁਦਾਈ ਪਾ ਦਿਓ,

ਹਾਏ ਇਹਦਾ ਪਤੀ ਏਸ ਨੂੰ ਮਿਲਾ ਦਿਓ।

ਏਸ ਦੀਆਂ ਚੀਕਾਂ ਜਾਣ ਨਾ ਸਹਾਰੀਆਂ,

ਮੇਰੇ ਦਿਲ ਉਤੇ ਚੱਲ ਰਹੀਆਂ ਆਰੀਆਂ।

ਡਿੱਗੀ ਹੋ ਬੇਹੋਸ਼ ਮੁੱਖ ਪਾਣੀ ਪਾ ਦਿਓ,

ਹਾਏ ਇਹਦਾ ਪਤੀ ਏਸ ਨੂੰ ਮਿਲਾ ਦਿਓ।

(ਦੇਖੋ ਬਾਕੀ ਫੁਟਨੋਟ ਪੰਨਾ ੪੩ 'ਤੇ)

37 / 251
Previous
Next