Back ArrowLogo
Info
Profile

"ਤਪੀਦਨਹਾ ਚਿ ਮੇ ਦਾਨਦ ਦਿਲੇ ਅਫ਼ਸੁਰਦਾ ਇ ਜ਼ਾਹਿਦ।

ਅਦਾਇ ਕਾਵਸ਼ਿ ਨਸ਼ਤਰ ਰਗੇ ਬੇਖੂੰ ਚਿ ਮੇ ਦਾਨਦ।"

"ਵੁਹੀ ਸਮਝੇਗਾ ਮੇਰੇ ਜ਼ਖਮਿ ਦਿਲ ਕੋ

ਜਿਗਰ ਪਰ ਜਿਸ ਕੇ ਇਕ ਨਾਸੂਰ ਹੋਗਾ।"

"ਤੰਦਰੁਸਤ ਨੂੰ ਸਾਰ ਕੀ ਦੁਖੜੇ ਦੀ

ਜਾ ਕੇ ਪੁਛ ਲੈ ਕਿਸੇ ਬੀਮਾਰ ਕੋਲੋਂ।"

"ਸੋ ਜਾਣੈ, ਜਿਸੁ ਵੇਦਨ ਹੋਵੇ।"

ਪੁੱਤਰ ਦੇ ਵਿਛੋੜੇ ਦੀ ਮਾਰੀ ਮਾਂ ਦੀਆਂ ਦੁਹਾਈਆਂ ਕਿਲ੍ਹੇ ਦੀਆਂ ਕੰਧਾਂ ਕੰਬਾ ਰਹੀਆਂ ਸਨ।

ਚੰਦ ਕੌਰ ਦੇ ਅੱਜ ਸਾਰੇ ਸੱਲ ਜਾਗ ਪਏ। ਮੈਂ ਉਹਦੇ ਕਿਹੜੇ-ਕਿਹੜੇ ਦੁਖਾਂ ਬਾਬਤ ਅਰਜ਼ ਕਰਾਂ।

"ਕਿਆ ਪੂਛਤੇ ਹੋ 'ਹਮਦਮ' ਇਸ ਜਿਸਮਿ ਨਾਤਵਾਂ ਕੀ

ਰਗ ਰਗ ਮੇਂ ਦਰਦੋ-ਗ਼ਮ ਹੈ ਕਹੀਏ ਕਹਾਂ ਕਹਾਂ ਕੀ"   

ਕੰਵਰ ਕਿਲ੍ਹੇ ਵਿੱਚ                    ਏਧਰ ਤਾਂ ਇਹ ਕੁਝ ਹੋ ਰਿਹਾ ਹੈ ਤੇ ਚੱਲੋ ਕਿਲ੍ਹੇ ਦੇ ਅੰਦਰ ਚੱਲਕੇ ਵੇਖੀਏ, ਓਥੇ ਕੀ ਬੀਤ ਰਹੀ ਹੈ। ਉਹ ਛੱਜਾ ਕੰਵਰ 'ਤੇ ਨਹੀਂ ਡਿੱਗਾ ਸੀ, ਸਗੋਂ ਸਿੱਖਾਂ ਦੀ

ਸੱਲ ਭਾਂਬੜ ਮੱਚਿਆਂ ਦੇ,

ਰੋ ਰੋ ਕੇ ਮਰ ਜਾਵਾਂਗੀ, ਦੁੱਖ ਬੁਰੇ ਹੁੰਦੇ ਬੱਚਿਆਂ ਦੇ,

ਜਿੰਦ ਟੁੱਟਦੀ ਏ ਮੇਰੀ ਵੇ,

ਇਕ ਵਾਰੀ ਬੋਲ ਚੰਨਾ ! ਮਾਂ ਰੋਂਦੀ ਏ ਤੇਰੀ ਵੇ।

ਚੈਨ ਦਿਲ ਨੂੰ ਨਾ ਆਵੇ ਵੇ,

ਰੋਵੇ ਤੇਰੀ ਰਾਣੀ ਚੰਨਾ ! ਦੁੱਖ ਝੱਲਿਆ ਨਾ ਜਾਵੇ ਵੇ। $

ਛੱਜਾ ਡਿੱਗਿਆ ਕਿਸਮਤ ਪੰਜਾਬ ਦੀ 'ਤੇ,

ਫੱਟੜ ਮਹਾਰਾਜਾ ਨੋਨਿਹਾਲ ਹੋਇਆ।

ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ,

ਲਾਗੂ ਜਾਨ ਦਾ ਜਿਹੜਾ ਚੰਡਾਲ ਹੋਇਆ।

(ਦੇਖੋ ਬਾਕੀ ਫੁਟਨੇਂਟ ਪੰਨਾ ੪੫ 'ਤੇ)

39 / 251
Previous
Next