Back ArrowLogo
Info
Profile

ਕਿਸਮਤ 'ਤੇ ਡਿੱਗਾ ਸੀ, ਜਿਸ ਥੱਲੇ ਪੰਜਾਬ ਦੇ ਨਸੀਬ ਸਦਾ ਵਾਸਤੇ ਦੱਬੇ ਗਏ।

(ਦੇਖੋ ਪੰਨਾ ੪੪ ਦਾ ਬਾਕੀ ਫੁਟਨੋਟ)

ਘੱਤ ਪਾਲਕੀ ਕਿਲ੍ਹੇ ਦੇ ਵਿਚ ਲੈ ਗਏ,

ਬੂਹਾ ਬੰਦ ਬਾਹਰੋਂ ਹੁਕਮ ਨਾਲ ਹੋਇਆ।

ਅੱਗੇ ਸੁਣੋ ਕਲੇਜੇ 'ਤੇ ਹੱਥ ਧਰ ਕੇ,

ਜਾ ਕੇ ਵਿਚ ਮਹਿਲਾਂ ਜਿਹੜਾ ਹਾਲ ਹੋਇਆ।

ਅੰਦਰ ਇਕ ਨਵੇਕਲੇ ਵਿਚ ਕਮਰੇ,

ਉਤੇ ਪਲੰਘ ਦੇ ਕੌਰ ਲਿਟਾ ਦਿੱਤਾ।

ਫੇਰ ਅੰਦਰੋਂ ਡੋਗਰਾ ਪਾਰਟੀ ਨੇ,

ਬੂਹਾ ਭੇੜ ਕੇ ਜੰਦਰਾ ਲਾ ਦਿੱਤਾ।

ਆਈ ਹੋਸ਼, ਤਾਂ ਕੰਵਰ ਜੀ ਉਠ ਬੈਠੇ,

ਕਿਹਾ : "ਪਾਣੀ ਦਾ ਘੁੱਟ ਪਿਲਾ ਦੇਵੋ।

ਛੱਡੋ ਬਾਹਰ ਦੀ ਹਵਾ ਕੁਛ ਆਉਣ ਦੇਵੋ,

ਕੀਤਾ ਬੰਦ ਕਾਹਨੂੰ ਬੂਹਾ ਲਾਹ ਦੇਵੋ।

ਮੇਰੇ ਕਾਲਜੇ ਨੂੰ ਕੁਛ ਕੁਛ ਹੋ ਰਿਹਾ ਏ,

ਮੇਰੀ ਮਾਂ ਨੂੰ ਕੋਲ ਬੁਲਾ ਦੇਵੋ।

ਮੈਂ ਹੁਣ ਤਕੜਾ ਹਾਂ, ਫ਼ਿਕਰ ਨਾ ਕਰੇ ਕੋਈ,

ਮੇਰੀ ਰਾਣੀ ਨੂੰ ਖ਼ਬਰ ਪੁਚਾ ਦੇਵੋ"।

ਅੱਗੋਂ ਕਿਹਾ ਧਿਆਨ ਸਿੰਘ, "ਜ਼ਰਾ ਠਹਿਰੋ।

ਫੋਕਾ ਪਾਣੀ ਕੀ ? ਸ਼ਰਬਤ ਪਿਆ ਦੇਨਾਂ।

ਮਿਲ ਕੇ ਮਾਂ ਨੂੰ ਆਪ ਨੇ ਕੀ ਲੈਣੇਂ ?

ਹੁਣੇ ਪਿਤਾ ਦੇ ਕੋਲ ਪੁਚਾ ਦੇਨਾਂ।"

ਸੁਣ ਕੇ ਗੱਲ ਇਹ ਕੰਵਰ ਜੀ ਤੜਪ ਉਠੇ,

ਬੋਲੇ : "ਵੇਖਿਓ ਜੇ ! ਲੋਹੜਾ ਮਾਰਿਓ ਨਾ।

ਮੈਂ ਹਾਂ ਤੁਸਾਂ ਦੇ ਵੱਸ ਧਿਆਨ ਸਿੰਘ ਜੀ ।

ਕਰਿਓ ਰਹਿਮ ਕੁਛ, ਕਹਿਰ ਗੁਜ਼ਾਰਿਓ ਨਾ।

(ਦੇਖੋ ਬਾਕੀ ਫੁਟਨੋਟ ਪੰਨਾ ੪੬ 'ਤੇ)

40 / 251
Previous
Next