

ਸ਼ਾਹੀ ਮਹੱਲ ਦੇ ਸਾਮ੍ਹਣੇ ਕੁਛ ਭੋਹਰੇ ਹਨ। ਓਥੇ ਹੀ ਇਹ ਭਾਣਾ ਵਰਤਿਆ। ਪਾਲਕੀ ਵਿਚੋਂ ਕੱਢ ਕੇ ਕੰਵਰ ਜੀ ਨੂੰ ਇਕ ਕਮਰੇ ਵਿਚ ਪਲੰਘ 'ਤੇ ਲਿਟਾਇਆ ਗਿਆ। ਅੰਦਰੋਂ ਬੂਹਾ ਬੰਦ ਹੋ ਗਿਆ। ਸਮਿੱਥ (ਪੰਨਾ ੩੬) ਲਿਖਦਾ ਹੈ, ਕਿ ਉਸ ਕਮਰੇ ਵਿਚ ਧਿਆਨ ਸਿੰਘ ਤੇ ਉਸਦੇ ਦੇ ਪਹਾੜੀ ਨੌਕਰ ਕੇਵਰ ਪਾਸ ਰਹੇ। ਉਹਨਾਂ ਨੌਕਰਾਂ ਦੀ ਮਦਦ ਨਾਲ ਧਿਆਨ ਸਿੰਘ ਨੇ
(ਦੇਖੋ ਪੰਨਾ ੪੫ ਦਾ ਬਾਕੀ ਫੁਟਨੇਟ)
ਮਿਹਰਬਾਨੀਆਂ ਸ਼ੇਰੇ-ਪੰਜਾਬ ਦੀਆਂ,
ਯਾਦ ਰੱਖਿਓ ਦਿਲੋਂ ਵਿਸਾਰਿਓ ਨਾ!
ਜੇ ਹੋ ਰਾਜ ਦੇ ਭੁੱਖੇ, ਤਾਂ ਸਾਂਭ ਲੈ ਆਹ,
ਮੈਨੂੰ ਰਾਜ ਬਦਲੇ ਜਾਨੋਂ ਮਾਰਿਓ ਨਾ।
ਲਿਆਉ, ਤਾਜ ਪੰਜਾਬ ਦਾ ਆਪ ਹੱਥੀਂ,
ਹੀਰਾ ਸਿੰਘ ਦੇ ਸਿਰ ਪਹਿਨਾਂ ਦੇਨਾਂ।
ਕਲਮ ਆਪਣੀ ਨਾਲ ਮੈਂ ਹੁਕਮ ਲਿਖ ਕੇ,
ਉੱਤੇ ਬਾਦਸ਼ਾਹੀ ਮੋਹਰ ਲਾ ਦੇਨਾਂ।"
ਗੱਲ ਕੰਵਰ ਦੀ ਸੁਣੀ-ਅਣਸੁਣੀ ਕਰ ਕੇ,
ਫੜ ਕੇ ਬਾਂਹੀਂ ਤੋਂ ਫੇਰ ਲਿਟਾ ਦਿੱਤਾ।
"ਸਮਾਂ ਬੀਤ ਗਿਐ, ਕੰਵਰ ਜੀ । ਖਿਮਾ ਕਰਨਾ,
ਨਹੀਂ ਇਹ ਗੱਲਾਂ ਦਾ ਵਕਤ", ਅਟਕਾ ਦਿੱਤਾ।
"ਵੇਲਾ ਅੰਤ ਦੇ, ਰੱਬ ਨੂੰ ਯਾਦ ਕਰ ਲੋ”,
ਕੌੜੇ ਹੋਏ ਵਜ਼ੀਰ ਸੁਣਾ ਦਿੱਤਾ।
ਪੱਥਰ ਚੁੱਕ ਕੇ ਹੱਥੀਂ ਧਿਆਨ ਸਿੰਘ ਨੇ,
ਮਾਰ ਕੰਵਰ ਦੇ ਸਿਰ ਧੁੰਦਲਾ ਦਿੱਤਾ।
ਹਿਰਦਾ ਕੰਬਿਆ ਨਾ, ਨਾ ਹੀ ਹੱਥ ਡੋਲੇ,
ਜਦੋਂ ਕੰਵਰ ਜੀ ਨੂੰ ਪੱਥਰ ਮਾਰਿਓ ਸੂ।
"ਸੀਤਲ" ਸ਼ੇਰੇ-ਪੰਜਾਬ ਦੀਆਂ ਨੇਕੀਆਂ ਦਾ,
ਅੱਜ ਇਹ ਸਿਰੋਂ ਅਹਿਸਾਨ ਉਤਾਰਿਉ ਸੂ।