

ਕੰਵਰ ਜੀ ਦਾ ਸਿਰ ਪੱਥਰ ਮਾਰ ਮਾਰ ਕੇ ਫਿਹ ਦਿੱਤਾ*। ਮਾਨੋ ਸ਼ੇਰੇ-ਪੰਜਾਬ ਦੀਆਂ ਨੇਕੀਆਂ ਦਾ ਬਦਲਾ ਧਿਆਨ ਸਿੰਘ ਨੇ ਉਤਾਰ ਦਿੱਤਾ
ਨੌਨਿਹਾਲ ਸਿੰਘ ਕਤਲ ਥੋੜ੍ਹੇ ਚਿਰ ਪਿੱਛੋਂ ਕਮਰੇ ਦਾ ਬੂਹਾ ਖੁੱਲ੍ਹਾ, ਤਾਂ ਸਾਰੇ ਲਹੂ ਮਿੱਝ ਦਾ ਘਾਣ ਵੱਜਾ ਪਿਆ ਸੀ। ਲੋਕ- ਦਿਖਾਵੇ ਮਾਤਰ ਦਰਬਾਰੀ ਡਾਕਟਰ ਜਾਨਮਾਰਟਨ,
ਹੋਨਿੰਗਬਰਗਰ (J.M. Honingberger) ਨੂੰ ਬੁਲਾਇਆ ਗਿਆ। ਜਦ ਡਾਕਟਰ ਪਹੁੰਚਾ, ਸਭ ਕਾਰਾ ਹੋ ਚੁੱਕਾ ਸੀ। ਧਿਆਨ ਸਿੰਘ ਨੇ ਡਾਕਟਰ ਨੂੰ ਕੱਸ ਕੇ ਕਿਹਾ, "ਵੇਖਣਾ ! ਕੰਵਰ ਦੀ ਮੌਤ ਦੀ ਖ਼ਬਰ ਬਾਹਰ ਨਾ ਨਿਕਲੇ।" ਡਾਕਟਰ ਵਾਪਸ ਮੁੜਿਆ, ਤਾਂ ਧਿਆਨ ਸਿੰਘ ਨੇ ਪਿੱਛੋਂ ਉੱਚੀ ਅਵਾਜ਼ ਵਿਚ
'ਗਾਰਡਨਰ ਕਹਿੰਦਾ ਹੈ, "ਉਹ (ਪਾਲਕੀ ਚੁੱਕ ਕੇ ਅੰਦਰ ਲੈ ਜਾਣ ਵਾਲੇ) ਮੇਰੇ ਤੋਪਖ਼ਾਨੇ ਦੇ ਸਿਪਾਹੀ ਸਨ ਤੇ ਗਿਣਤੀ ਵਿੱਚ ਪੰਜ ਸਨ। ਦੋ ਅੰਦਰਖ਼ਾਨੇ ਮਾਰ ਦਿੱਤੇ ਗਏ, ਦੋ ਬਚ ਕੇ ਹਿੰਦੁਸਤਾਨ ਨੂੰ ਨੱਸ ਗਏ ਤੇ ਪੰਜਵੇਂ ਬਾਬਤ ਕੋਈ ਪਤਾ ਨਹੀਂ। (ਉਹ ਕਤਲ ਕਿਉਂ ਕੀਤੇ ਗਏ ? ਕਿਉਂਕਿ ਉਹਨਾਂ) ਪਾਲਕੀ ਚੁੱਕਣ ਵਾਲਿਆਂ ਵਿਚੋਂ ਇਕ ਨੇ ਮਗਰੋਂ ਦੱਸਿਆ, ਕਿ ਜਿਸ ਵੇਲੇ ਉਹਨੇ ਆਪ ਸ਼ਹਿਜ਼ਾਦੇ ਨੂੰ ਚੁੱਕ ਕੇ ਪਾਲਕੀ ਵਿਚ ਰੱਖਿਆ, ਤਾਂ ਉਸ ਨੇ ਵੇਖਿਆ, ਕਿ ਸ਼ਹਿਜ਼ਾਦੇ ਦੇ ਸੱਜੇ ਕੰਨ ਉਪਰ ਇਕ ਜ਼ਖ਼ਮ ਸੀ, ਜਿਸ ਵਿਚੋਂ ਏਨਾ ਥੋੜ੍ਹਾ ਖ਼ੂਨ ਨਿਕਲਦਾ ਸੀ, ਜਿਸ ਦਾ ਸਿਰ ਹੇਠ ਰੱਖੇ ਸਰ੍ਹਾਣੇ ਦੇ ਕੱਪੜੇ 'ਤੇ ਸਿਰਫ਼ ਇਕ ਰੁਪਇਆ ਭਰ ਦਾਗ਼ ਲੱਗਾ। ਉਸ ਨੇ ਹੋਰ ਦੱਸਿਆ, ਕਿ ਸ਼ਹਿਜ਼ਾਦੇ ਦੇ ਪਾਲਕੀ ਵਿਚੋਂ ਬਾਹਰ ਲੈ ਜਾਣ ਤੋਂ ਪਹਿਲੋਂ ਖੂੰਨ ਨਾ ਵਗਿਆ ਤੇ ਨਾ ਸਿਮਿਆਂ। ਪਰ ਹੈਰਾਨੀ ਦੀ ਗੱਲ ਹੈ, ਜਦ ਕਮਰਾ ਖੁੱਲ੍ਹਾ ਜਿਸ ਵਿਚ ਰਾਜੇ (ਧਿਆਨ ਸਿੰਘ) ਨੇ ਕੰਵਰ ਨੂੰ ਪਹਿਲਾਂ ਰਖਿਆ ਸੀ—ਤਾਂ ਵੇਖਿਆ, ਕਿ ਉਸ ਕੱਪੜੇ ਉਤੇ ਜਿਸ 'ਤੇ ਲਾਸ਼ ਪਈ ਸੀ, ਸਿਰ ਦੇ ਉਦਾਲੇ ਲਹੂ ਦੇ ਛੱਪੜ ਲੱਗੇ ਹੋਏ ਸਨ ਤੇ ਵਧੇਰੇ ਖੂਨ ਵਗਿਆ ਹੋਇਆ ਤੇ. ਜੰਮਿਆਂ ਹੋਇਆ ਸੀ। (Smyth) ਸਮਿਥ, ਪੰਨਾ ੩੬ ਦਾ ਫੁੱਟਨੋਟ।
ਪਹਿਲਾਂ ਏਹੋ ਡੋਗਰੇ (ਗੁਲਾਬ ਸਿੰਘ ਤੇ ਧਿਆਨ ਸਿੰਘ) ਫ਼ੌਜ ਵਿਚ ੩-੩ ਰੁਪੈ ਮਹੀਨੇ 'ਤੇ ਭਰਤੀ ਹੋਏ ਸਨ। ਪੰਜਾਬ ਦੇ ਮੰਦੇ ਭਾਗਾਂ ਨੂੰ ਸ਼ੇਰੇ-ਪੰਜਾਬ ਦੀ ਨਜ਼ਰ ਪੈ ਗਏ ਤੇ ਰਾਜੇ ਤੇ ਵਜ਼ੀਰ ਬਣਾ ਦਿੱਤੇ ਗਏ, ਜਿਸ ਦਾ ਬਦਲਾ ਇਹਨਾਂ ਇਉਂ ਚੁਕਾਇਆ।
ਡਾ. ਗੰਡਾ ਸਿੰਘ।