Back ArrowLogo
Info
Profile

ਕਿਹਾ, “ਡਾਕਟਰ ਸਾਹਿਬ! ਕੰਵਰ ਸਾਹਿਬ ਕੁੱਕੜ ਦੀ ਤਰੀ ਮੰਗਦੇ ਹਨ, ਦੇ ਦਿੱਤੀ ਜਾਵੇ ?" ਉੱਤਰ ਵਿਚ ਡਾਕਟਰ ਨੇ ਕਿਹਾ, "ਹੁਣ ਤਰੀ ਦੀ ਲੋੜ ਨਹੀਂ, ਸਾਬਤ ਮੁਰਗਾ ਛਕਾਉ, ਛਕਣਗੇ।”

ਕੰਵਰ ਸਾਹਿਬ* ਦਿਲ ਦੀਆਂ ਦਿਲ ਵਿਚ ਲੈ ਕੇ ਇਸ ਭਰੀ ਦੁਨੀਆਂ ਤੋਂ ਚਲ ਬਸੇ।

"ਸੌਦਾ ਜਹਾਂ ਸੇ ਆ ਕੇ ਕੋਈ ਕੁਛ ਨਾ ਲੇ ਗਿਆ

ਜਾਤਾ ਹੂੰ ਏਕ ਮੈਂ ਹੀ ਦਿਲ ਮੈਂ ਆਰਜ਼ੂ ਲੀਏ"

ਕੰਵਰ ਨੌਨਿਹਾਲ ਸਿੰਘ ਇਕ ਸਾਲ, ੨੮ ਦਿਨ ਰਾਜ ਕਰਕੇ, ੧੯ ਸਾਲ, ੭ ਮਹੀਨੇ, ੨੭ ਦਿਨ ਦੀ ਉਮਰ ਭੋਗ ਕੇ, ਵੀਰਵਾਰ, ੫ ਨਵੰਬਰ, ੧੮੪੦ ਈ. ਨੂੰ ਡੋਗਰਾ-ਗਰਦੀ ਦਾ ਸ਼ਿਕਾਰ ਹੋ ਗਏ।

ਧਿਆਨ ਸਿੰਘ ਸੋਚਾਂ ਵਿਚ            ਹੁਣ ਧਿਆਨ ਸਿੰਘ ਸੋਚਦਾ ਹੈ, 'ਜੇ ਅੱਜ ਹੀ ਤਖ਼ਤ ਉੱਤੇ ਆਪਣੇ ਪੁੱਤਰ-ਹੀਰਾ ਸਿੰਘ ਨੂੰ ਬਿਠਾਵਾਂ, ਤਾਂ ਅਜੇ ਸ਼ੇਰੇ-ਪੰਜਾਬ ਦੇ ਛੇ ਪੁੱਤਰ ਬਾਕੀ ਹਨ। ਉਹ ਸਾਨੂੰ ਰਾਜ ਨਹੀਂ ਕਰਨ ਦੇਣਗੇ। ਹੋਵੇ ਨਾਂ, ਤਾਂ ਜਿਵੇਂ ਖੜਕ ਸਿੰਘ ਤੇ ਨੌਨਿਹਾਲ ਸਿੰਘ ਨੂੰ ਸੰਭਾਲ ਲਿਆ ਹੈ, ਏਵੇਂ ਹੀ ਬਾਕੀਆਂ ਵਾਲਾ ਵੀ ਕੀਰਤਨ ਸੋਹਿਲਾ ਪੜ੍ਹ ਲਿਆ ਜਾਵੇ ਤੇ ਫੇਰ ਬੇ-ਖਟਕੇ ਰਾਜ ਕਰੀਏ।

ਹੁਣ ਉਸਦੀ ਨਜ਼ਰ ਕੰਵਰ ਸ਼ੇਰ ਸਿੰਘ 'ਤੇ ਪਈ। ਉਹਨੇ ਸਾਰਾ ਹਾਲ ਲਿਖ ਕੇ ਉਸਨੂੰ ਭੇਜਿਆ। ਓਧਰ ਵਜ਼ੀਰ ਨੇ ਮਹਾਰਾਣੀ ਚੰਦ ਕੌਰ ਨੂੰ

*ਜੇ ਕੰਵਰ ਜੀ ਏਥੋਂ ਬਚ ਜਾਂਦੇ, ਤਾਂ ਉਹਨਾਂ ਦੀ ਪਾਲਸੀ ਸਾਰੇ ਡੋਗਰਿਆਂ ਨੂੰ ਤਬਾਹ ਕਰ ਦੇਣ ਦੀ ਸੀ। ਕੰਵਰ ਜੀ ਏਸ ਕੰਮ ਵਿਚ ਕਾਮਯਾਬ ਹੋ ਜਾਂਦੇ, ਤਾਂ ਸ਼ਾਇਦ ਸਿੱਖ ਰਾਜ ਬਚ ਰਹਿੰਦਾ।

ਕੰਵਰ ਜੀ ਦਾ ਜਨਮ ੯ ਮਾਰਚ, ੧੮੨੧ ਈ. (ਫੱਗਣ, ੧੮੭੭ ਬਿਕ੍ਰਮੀ) ਨੂੰ ਹੋਇਆ।

ਵਿਚ ਵਟਾਲੇ ਕੌਰ ਦੀ ਸਭ ਖ਼ਬਰ ਪੁਚਾਈ

ਸ਼ੇਰ ਸਿੰਘ ਗੱਲ ਸੁਣਦਿਆਂ ਝੱਟ ਕੀਤੀ ਧਾਈ

ਵਿਚ ਬਦਾਮੀ ਬਾਗ਼ ਦੇ ਆ ਛਾਉਣੀ ਪਾਈ

ਫੇਰ 'ਕੌਰ' ਦੇ ਮਰਨ ਦੀ ਗੱਲ ਸੁਣੀ ਲੁਕਾਈ

ਖ਼ਬਰ ਹੋਈ ਵਿਚ ਸ਼ਹਿਰ ਦੇ ਪਰਜਾ ਕੁਰਲਾਈ

ਰੋਜ਼ ਤੀਸਰੇ ਲੋਥ ਨੂੰ ਦਾਹ ਕੀਤਾ ਸਾਈ

43 / 251
Previous
Next