Back ArrowLogo
Info
Profile

ਚੰਦ ਕੌਰ ਨੂੰ ਤਖ਼ਤ ਦਾ ਲਾਰਾ                 ਮਿਲ ਕੇ ਕਿਹਾ, "ਕੰਵਰ ਜੀ ਮਰ ਚੁੱਕੇ ਹਨ। ਮੈਂ ਬੜਾ ਚਾਰਾ ਕੀਤਾ, ਪਰ ਪੇਸ਼ ਕੋਈ ਨਹੀਂ ਗਈ। ਮੈਂ ਉਹਨਾਂ ਨੂੰ ਤਾਂ ਬਚਾ ਨਹੀਂ ਸਕਿਆ,

ਪਰ ਜੇ ਉਹਨਾਂ ਦੀ ਮੌਤ ਦੀ ਖ਼ਬਰ ਕੁਛ ਦਿਨ ਪੜਦੇ ਵਿੱਚ ਰੱਖੋ, ਤਾਂ ਮੈਂ ਆਪ ਨੂੰ ਤਖ਼ਤ ਦਿਵਾ ਸਕਦਾ ਹਾਂ । ਪਹਿਲਾਂ ਫ਼ੌਜਾਂ ਨੂੰ ਆਪ ਨਾਲ ਸਹਿਮਤ ਕਰਨਾ ਜ਼ਰੂਰੀ ਹੈ। ਸੋ ਜੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ, ਤਾਂ ਕੰਵਰ ਦੀ ਮੌਤ ਦੀ ਕਿਤੇ ਗੱਲ ਨਾ ਕਰਨਾ।" ਏਸ ਪੱਤੇ 'ਤੇ ਲੱਗ ਕੇ ਚੰਦ ਕੌਰ ਚੁੱਪ ਕਰ ਰਹੀ।

ਸ਼ੇਰ ਸਿੰਘ ਲਾਹੌਰ ਵਿਚ                        ਓਧਰ ਜਿਸ ਵੇਲੇ ਸ਼ੇਰ ਸਿੰਘ ਨੂੰ ਖ਼ਬਰ ਮਿਲੀ, ਉਹ ਝੱਟ ਲਾਹੌਰ ਆ ਵੜਿਆ।

ਤੀਸਰੇ ਦਿਨ ਪਿੱਛੋਂ ਕੰਵਰ ਦੀ ਲੋਥ ਦਾ ਸਸਕਾਰ-ਦਾਦੇ ਤੇ ਪਿਤਾ ਦੀ ਸਮਾਧ ਦੇ ਕੋਲ ਕੀਤਾ ਗਿਆ। ਸਮੇਂ ਤੋਂ ਪਹਿਲਾਂ ਹੀ, ਮੌਤ ਨੇ ਇਹ ਹੀਰਾ

ਨੋਨਿਹਾਲ ਸਿੰਘ ਕਨਿੰਘਮ ਦੀਆਂ ਨਜ਼ਰਾਂ ਵਿਚ                   ਪੰਜਾਬੀਆਂ ਤੋਂ ਖੋਹ ਲਿਆ। ਜੇ ਕਦੇ ਉਮਰ ਸਾਥ ਦੇਂਦੀ, ਤਾਂ ਕਨਿੰਘਮ ਦੇ ਕਥਨ ਅਨੁਸਾਰ, "ਓਸ 'ਤੇ ਆਸ ਸੀ, ਕਿ ਉਹ ਇਕ ਲਾਇਕ ਤੇ ਜ਼ਬਰਦਸਤ ਹਾਕਮ ਹੁੰਦਾ। ਜੇ ਉਸਦੀ ਜ਼ਿੰਦਗੀ ਬਚ ਜਾਂਦੀ ਤਾਂ, ਜੇ ਅੰਗਰੇਜ਼ਾਂ ਦੀ ਪਾਲਸੀ ਉਸਨੂੰ ਪਹਿਲਾਂ ਹੀ ਨਾ ਹਿਲਾ ਦਿੰਦੀ, ਤਾਂ ਉਹਦੇ ਵਾਸਤੇ ਸਿੰਧ, ਅਫ਼ਗਾਨਿਸਤਾਨ ਤੇ ਹਿੰਦੂਕੁਸ਼ ਤੋਂ ਪਾਰ ਆਪਣਾ ਰਾਜ ਵਧਾਉਣ ਦਾ ਕਾਫ਼ੀ ਮੈਦਾਨ ਸੀ। ਤੇ ਸ਼ਾਇਦ ਉਹ ਇਸ ਗੱਲ ਨੂੰ ਫ਼ਖ਼ਰ ਨਾਲ ਕਹਿੰਦਾ, ਕਿ ਮਹਿਮੂਦ ਤੇ ਤੈਮੂਰ ਦੇ ਹਮਲਿਆਂ ਦਾ, ਹਿੰਦ ਦੇ ਜਾਗੇ ਹੋਏ ਜੱਟਾਂ ਨੇ ਪੂਰਾ ਬਦਲਾ ਲਿਆ ਹੈ।”*

*He (Nau-Nihal Singh) promised to be an able and vigorous ruler, and had his life been spared and had not English Policy partly forestalled him, he would have found an ample field for his ambi- tion in Sind, in Afghanistan and beyond the Hindu kush and be might perhaps at last have boasted that inroads of Mahroud Taimur had been fully avenged by aroused peasants of India. (Cunningham, (1849) Р. 245.

44 / 251
Previous
Next