

ਮਹਾਰਾਣੀ ਚੰਦ ਕੌਰ
ਇਹ ਪਿੱਛੇ ਆ ਚੁੱਕਾ ਹੈ, ਕਿ ਤਿੱਜੇ ਦਿਨ ਪਿੱਛੋਂ ਸ਼ੇਰ ਸਿੰਘ ਦੇ ਆਉਣ ਨੌਨਿਹਾਲ ਸਿੰਘ ਦੇ ਘਰ 'ਤੇ ਕੰਵਰ ਦੀ ਲੋਥ ਦਾ ਸਸਕਾਰ ਹੋਇਆ। ਇਹਨਾਂ ਹੀ ਦਿਨਾਂ ਵਿਚ ਮਹਾਰਾਣੀ ਚੰਦ ਕੌਰ ਨੇ ਸਾਰੇ ਸਰਦਾਰਾਂ ਵਿਚ ਪਰਗਟ ਕਰ ਦਿੱਤਾ, ਕਿ "ਕੰਵਰ ਦੀ ਰਾਣੀ* (ਬੀਬੀ ਨਾਨਕੀ, ਪੁੱਤਰੀ ਸ: ਸ਼ਾਮ ਸਿੰਘ ਅਟਾਰੀ) ਦੇ ਬਾਲ ਹੋਣ ਵਾਲਾ ਹੈ। ਉਹ ਬਾਲ ਹੋਣ ਵਾਲਾ ਲੜਕਾ ਹੋਵੇ, ਤਾਂ ਰਾਜ ਦਾ ਅਸਲੀ ਹੱਕਦਾਰ ਉਹ ਹੋਵੇਗਾ, ਤੇ ਜੇ ਲੜਕੀ ਹੋਵੇ, ਤਾਂ ਜਿਵੇਂ ਸਰਦਾਰਾਂ ਦੀ ਮਰਜ਼ੀ ਹੋਵੇ। ਪਰ ਬੱਚੇ ਦੇ ਜਨਮ ਤੱਕ ਗੱਦੀ ਰਾਖਵੀਂ ਰੱਖੀ ਜਾਵੇ।" ਏਸ ਗੱਲ ਦਾ ਲੋਕਾਂ 'ਤੇ ਬੜਾ ਅਸਰ ਹੋਇਆ। ਸੰਧਾਵਾਲੀਏ ਤੇ ਕਈ ਹੋਰ ਸਰਦਾਰ ਚੰਦ ਕੌਰ ਦੀ ਮਦਦ 'ਤੇ ਹੋ ਗਏ।
ਓਧਰੋਂ-ਤਖ਼ਤ ਦੇ ਦਾਅਵੇ ਵਾਸਤੇ ਧਿਆਨ ਸਿੰਘ ਦਾ ਬੁਲਾਇਆ ਹੋਇਆ-ਸ਼ੇਰ ਸਿੰਘ ਵੀ ਆ ਗਿਆ। ਵਜ਼ੀਰ ਧਿਆਨ ਸਿੰਘ ਤੇ ਮਿਸਟਰ ਕਲਾਰਕਾਂ ਅੰਗਰੇਜ਼ੀ ਏਜੰਟ (ਰਾਜਦੂਤ) ਨੇ ਸ਼ੇਰ ਸਿੰਘ ਨੂੰ ਨੌਨਿਹਾਲ ਸਿੰਘ ਦਾ ਜਾਨਸ਼ੀਨ-ਪੰਜਾਬ ਦਾ ਬਾਦਸ਼ਾਹ-ਮੰਨ ਲਿਆ, ਪਰ ਸੰਧਾਵਾਲੀਆਂ ਦਾ ਧੜਾ ਏਨਾ ਭਾਰਾ ਹੋ ਗਿਆ, ਕਿ ਸ਼ੇਰ ਸਿੰਘ ਤਖ਼ਤ 'ਤੇ ਕਬਜ਼ਾ ਨਾ ਕਰ ਸਕਿਆ। ਸੰਧਾਵਾਲੀਆਂ ਦੀ ਤਾਕਤ ਵੇਖ ਕੇ ਰਾਜਾ ਗੁਲਾਬ ਸਿੰਘ ਵੀ ਉਹਨਾਂ ਵੱਲੇ ਹੋ ਗਿਆ। ਇਹ ਡੋਗਰਿਆਂ ਦੀ ਚਾਲ ਸੀ । ਧਿਆਨ ਸਿੰਘ ਸ਼ੇਰ ਸਿੰਘ ਵੱਲੇ ਸ਼ੇਰ ਸਿੰਘ ਤਖ਼ਤ ਵਾਸਤੇ ਲਾਹੌਰ ਵਿਚ
*(Cunningham) ਕਨਿੰਘਮ (੧੮੪੯) ਪੰਨਾ ੨੪੬। ਮ: ਦਲੀਪ ਸਿੰਘ ਪੰਨਾ ੧੯।
(Cunningham) ਕਨਿੰਘਮ (੧੮੪੯) ਪੰਨਾ ੨੪੫।
ਤੇ ਗੁਲਾਬ ਸਿੰਘ ਚੰਦ ਕੌਰ ਵੱਲੇ, ਪਈ, ਭਾਵੇਂ ਕੋਈ ਧੜਾ ਜਿੱਤੇ, ਡੋਗਰੇ ਅੱਗੇ ਰਹਿਣ।
ਸੰਭਵ ਸੀ, ਕਿ ਆਪਸ ਵਿਚ ਤਲਵਾਰ ਖੜਕ ਪੈਂਦੀ, ਪਰ ਕੁਛ ਦੂਰ ਦੀ ਸੋਚਣ ਵਾਲਿਆਂ ਨੇ ਸੁਲ੍ਹਾ ਦਾ ਇਕ ਹੋਰ ਰਾਹ ਕੱਢ ਲਿਆ। ਤਜਵੀਜ਼ ਹੋਈ, ਕਿ ਮਹਾਰਾਣੀ ਚੰਦ ਕੌਰ ਤੇ ਕੰਵਰ ਸ਼ੇਰ ਸਿੰਘ ਦਾ ਆਪਸ ਵਿਚ ਪੁਨਰ-ਵਿਆਹ (ਚਾਦਰ ਪਾਉਣੀ) ਕਰ ਦਿੱਤਾ ਜਾਵੇ ਤੇ ਰਾਜ ਪਰਬੰਧ ਇਹਨਾਂ ਦੋਹਾਂ ਦੇ ਹਵਾਲੇ ਕਰ ਦਿੱਤਾ ਜਾਵੇ, ਤਾਂ ਕਿ ਦੋਵੇਂ ਤਾਕਤਾਂ ਆਪਸ ਵਿਚ ਖਹਿਣ ਨਾ, ਸਗੋਂ ਕੱਠੀਆਂ ਹੋ ਜਾਣ। ਇਹ ਕੰਮ ਡੋਗਰਿਆਂ ਨੂੰ ਪਸੰਦ ਨਹੀਂ ਸੀ। ਸੋ ਉਹਨਾਂ ਨੇ ਦੋਹਾਂ ਧਿਰਾਂ ਨੂੰ ਚੁੱਕ-ਚੁਕਾ ਕੇ ਵਿਆਹ ਨੇਪਰੇ ਨਾ ਚੜ੍ਹਨ ਦਿੱਤਾ। ਵਿਆਹ ਰੁਕ ਗਿਆ, ਪਰ ਕਈ ਸਰਦਾਰਾਂ ਦੇ ਉੱਦਮ ਨਾਲ ਇਹ ਫੈਸਲਾ ਹੋ ਗਿਆ, ਕਿ ਹੋਣ ਵਾਲੇ ਬੱਚੇ ਦੇ ਨਾਮ ਉੱਤੇ ਮਹਾਰਾਣੀ ਚੰਦ ਕੌਰ ਤਖ਼ਤ 'ਤੇ ਬੈਠੇ, ਧਿਆਨ ਸਿੰਘ ਵਜ਼ੀਰ ਬਣੇ ਤੇ ਸ਼ੇਰ ਸਿੰਘ ਰਾਜ ਸਭਾ ਦਾ ਪਰਧਾਨ ਬਣੇ।
ਸ਼ੇਰ ਸਿੰਘ ਤੇ ਧਿਆਨ ਸਿੰਘ
ਲਾਹੌਰੋਂ ਚਲੇ ਗਏ ਛੇਤੀ ਹੀ ਧਿਆਨ ਸਿੰਘ ਤੇ ਸ਼ੇਰ ਸਿੰਘ ਏਸ ਖ਼ਿਆਲ 'ਤੇ ਲਾਹੌਰੋਂ ਚਲੇ ਗਏ, ਕਿ ਫ਼ੌਜ ਨੂੰ ਆਪਣੇ ਨਾਲ ਗੰਢ ਕੇ ਚੰਦ ਕੌਰ ਦੇ ਵਿਰੁੱਧ ਲਾਹੌਰ 'ਤੇ ਧਾਵਾ ਕੀਤਾ ਜਾਵੇ। ਇਹਨਾਂ ਦੇ ਮਗਰੋਂ ਅਤਰ ਸਿੰਘ ਸੰਧਾਵਾਲੀਆ ਵਜ਼ਾਰਤ ਦਾ ਕੰਮ ਕਰਨ ਲੱਗਾ।
ਰਾਜਾ ਧਿਆਨ ਸਿੰਘ ਭਾਵੇਂ ਜੰਮੂ ਨੂੰ ਤੁਰ ਗਿਆ ਸੀ, ਪਰ ਉਸਦੇ ਛੱਡੇ ਹੋਏ ਨੀਤਕ-ਚੂਹੇ ਪੰਜਾਬ ਰਾਜ ਦੀਆਂ ਨੀਹਾਂ ਖੋਖਲੀਆਂ ਕਰਨ ਵਾਸਤੇ ਲਾਹੌਰ ਵਿਚ ਕਾਫ਼ੀ ਸਨ । ਉਹਨਾਂ ਫ਼ੌਜੀ ਪੰਚਾਂ ਨੂੰ ਚੰਦ ਕੌਰ ਦੇ ਉਲਟ ਸ਼ੇਰ ਸਿੰਘ ਦੀ ਮਦਦ ਵਾਸਤੇ ਉਭਾਰਨਾ ਸ਼ੁਰੂ ਕਰ ਦਿੱਤਾ। ਕਹਿੰਦੇ 'ਰਾਜ ਬਦਲਨ ਦੀ ਖ਼ੁਸ਼ੀ ਵਿਚ ਮਹਾਰਾਣੀ ਨੇ ਫ਼ੌਜਾਂ ਨੂੰ ਇਨਾਮ ਨਹੀਂ ਦਿੱਤਾ, ਜੇ ਸ਼ੇਰ ਸਿੰਘ ਤਖ਼ਤ 'ਤੇ ਬਹਿੰਦਾ, ਤਾਂ ਇਨਾਮ ਵੀ ਮਿੱਲਦਾ ਤੇ ਤਨਖ਼ਾਹ ਵਿਚ ਵੀ ਵਾਧਾ ਹੁੰਦਾ। ਨਾਲੇ ਸੰਧਾਵਾਲੀਏ ਅੰਗਰੇਜ਼ਾਂ ਦੇ ਮਿੱਤਰ ਹਨ ਤੇ