Back ArrowLogo
Info
Profile

ਸ਼ੇਰ ਸਿੰਘ ਫੇਰ ਲਾਹੌਰ ਵਿਚ         ਗੱਲਬਾਤ ਕੀਤੀ, ਤਾਂ ਉਸਨੇ ਉੱਤਰ ਦਿੱਤਾ, 'ਅਸੀਂ ਪੰਜਾਬ ਵਿਚ ਮਜ਼ਬੂਤ ਹਕੂਮਤ ਚਾਹੁੰਦੇ ਹਾਂ।'" ਏਸ ਪਾਸਿਓਂ ਤਸੱਲੀ ਹੋ ਜਾਣ 'ਤੇ ਸ਼ੇਰ ਸਿੰਘ ਨੇ ਸ. ਜਵਾਲਾ ਸਿੰਘ ਨੂੰ ਬੁਧੂ ਦੇ ਆਵੇ 'ਤੇ ਫ਼ੌਜਾਂ ਕੋਲ ਘੱਲਿਆ। ਫ਼ੌਜੀ ਪੰਚਾਂ ਤੇ ਸਰਦਾਰਾਂ ਨਾਲ ਹਰ ਤਰ੍ਹਾਂ ਦਾ ਫੈਸਲਾ ਹੋ ਜਾਣ 'ਤੇ ਅਗਲੇ ਦਿਨ ਸ਼ੇਰ ਸਿੰਘ ਜਰਨੈਲ ਐਵੀਟੇਬਲ (General Avitable) ਦੇ ਘਰ (ਜੋ ਇਕ ਛੋਟੇ ਜਿਹੇ ਕਿਲ੍ਹੇ ਵਾਂਗ ਸੀ) ਆ ਉਤਰਿਆ। ਏਥੇ ਹੀ ਸਾਰੇ ਪੰਚ ਤੇ ਸਰਦਾਰ ਸ਼ੇਰ ਸਿੰਘ ਨੂੰ ਆ ਮਿਲੇ। ਜਰਨੈਲ ਵੰਤੂਰਾ (Ventura) ਤੇ ਰਾਜਾ ਸੁਚੇਤ ਸਿੰਘ ਡੋਗਰਾ ਵੀ ਸ਼ੇਰ ਸਿੰਘ ਨੂੰ ਆ ਮਿਲੇ। ਫ਼ੌਜੀ ਸਰਦਾਰਾਂ ਤੇ ਸ਼ਹਿਰ ਦੇ ਕੁਛ ਪਤਵੰਤਿਆਂ ਨੇ ਸ਼ੇਰ ਸਿੰਘ ਦੀ ਭੇਟ ਨਜ਼ਰਾਨੇ ਧਰੇ, ਇਕ ਸੌ ਇਕ ਤੋਪ ਦੀ ਸਲਾਮੀ ਹੋਈ ਤੇ ਸ਼ੇਰ ਸਿੰਘ ਦੇ ਮਹਾਰਾਜਾ ਹੋਣ ਦਾ ਐਲਾਨ ਕੀਤਾ ਗਿਆ।

ਰਾਜਾ ਗੁਲਾਬ ਸਿੰਘ

ਚੰਦ ਕੌਰ ਦੀ ਮਦਦ 'ਤੇ             ਦੁੱਜੇ ਪਾਸੇ ਚੰਦ ਕੌਰ ਦੇ ਤਰਫ਼ਦਾਰ ਰਾਜਾ ਗੁਲਾਬ ਸਿੰਘ, ਹੀਰਾ ਸਿੰਘ, ਤੇ ਸੰਧਾਵਾਲੀਏ ਸ਼ੇਰ ਸਿੰਘ ਦੇ ਟਾਕਰੇ ਦੀ ਤਿਆਰੀ ਕਰਨ ਲੱਗੇ। ਗੁਲਾਬ ਸਿੰਘ ਨੇ ਦਿਲ ਖੋਲ੍ਹ ਕੇ ਫ਼ੌਜਾਂ ਵਿਚ ਪੈਸਾ ਵੰਡਿਆ ਤੇ ਹਰ ਫ਼ੌਜੀ ਨੂੰ ਚਾਰ ਮਹੀਨੇ ਦੀ ਤਨਖ਼ਾਹ ਵੀ ਅਗਾਊਂ ਦੇ ਦਿੱਤੀ। ਖੁਰਾਕ ਤੇ ਜੰਗੀ ਸਾਮਾਨ ਇਕੱਠਾ ਕਰਕੇ ਉਹ ਕਿਲ੍ਹਾ ਬੰਦ ਹੋ ਬੈਠੇ। ਚੰਦ ਕੌਰ ਦੀ ਮਦਦ ਕਰਨ ਦੇ ਗੁਲਾਬ ਸਿੰਘ ਦੇ ਦੋ ਕਾਰਨ ਸਨ: ਇਕ ਤਾਂ ਇਹ, ਕਿ ਜੇ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਸ਼ੇਰ ਸਿੰਘ ਨੇ ਤਖ਼ਤ ਲੈ ਲਿਆ, ਤਾਂ ਉਹ ਸਾਡੇ ਪੰਜੇ ਵਿਚੋਂ ਨਿਕਲ ਜਾਵੇਗਾ, ਤੇ ਦੁੱਜਾ ਇਹ, ਕਿ ਕੀ ਪਤਾ ਖ਼ਾਲਸਾ ਫ਼ੌਜਾਂ ਲੜਾਈ ਛਿੜੀ 'ਤੇ ਫੇਰ ਚੰਦ ਕੌਰ ਦੀ ਮਦਦ 'ਤੇ ਹੋ ਖਲੋਣ। ਜੇ ਸਾਰੇ ਡੋਗਰੇ ਸ਼ੇਰ ਸਿੰਘ ਦੀ ਮਦਦ 'ਤੇ ਹੋ ਗਏ, ਤੇ ਚੰਦ ਕੌਰ ਫੇਰ ਵੀ ਜਿੱਤ ਗਈ ਤਾਂ ਡੋਗਰੇ ਅਸਲੋਂ ਲਾਹੌਰੋਂ ਨਿਕਲ ਜਾਣਗੇ। ਸੋ ਗੁਲਾਬ ਸਿੰਘ

*(Cunningham) (1849 p. 248) Quoted from M. Clerk's letters to Govt. ਕਨਿੰਘਮ (੧੮੪੯) ਪੰਨਾ ੨੪੮।

ਡੋਗਰੇ-ਰਾਜਾ ਗੁਲਾਬ ਸਿੰਘ, ਰਾਜਾ ਧਿਆਨ ਸਿੰਘ, ਰਾਜਾ ਸੁਚੇਤ ਸਿੰਘ- ਤਿੰਨੇ ਭਰਾ ਸਨ।

47 / 251
Previous
Next