Back ArrowLogo
Info
Profile

ਨੇ ਏਹਾ ਠੀਕ ਸਮਝਿਆ, ਕਿ ਧਿਆਨ ਸਿੰਘ ਤੇ ਸੁਚੇਤ ਸਿੰਘ ਸ਼ੇਰ ਸਿੰਘ ਵੱਲੇ ਰਹਿਣ, ਤੇ ਗੁਲਾਬ ਸਿੰਘ ਤੇ ਹੀਰਾ ਸਿੰਘ ਚੰਦ ਕੌਰ ਵੱਲੇ ਰਹਿਣ।

ਸੇਰ ਸਿੰਘ

ਹਜ਼ੂਰੀ ਬਾਗ ਵਿਚ         ਦੋਹਾਂ ਵਿਚੋਂ ਕੋਈ ਜਿੱਤੇ, ਡੋਗਰੇ ਅੱਗੇ ਦੇ ਅੱਗੇ। ਸ਼ੇਰ ਸਿੰਘ ਨੇ ਜਿਹੜਾ ਪੈਸਾ ਨਾਲ ਲਿਆਂਦਾ, ਫ਼ੌਜਾਂ ਨੂੰ ਵੰਡ ਦਿੱਤਾ। ੫੦-੬੦ ਹਜ਼ਾਰ ਫ਼ੌਜ ਨਾਲ ਲੈ ਕੇ ਉਹ ਯੱਕੀ, ਦਹਿਲੀ ਤੇ ਟਕਸਾਲੀ ਦਰਵਾਜ਼ੇ ਰਾਹੀਂ ਸ਼ਹਿਰ ਵਿਚ ਵੜਿਆ। ਉਹਨੇ ਅੱਗੇ ਵੱਧ ਕੇ ਹਜ਼ੂਰੀ ਬਾਗ਼ ਤੇ ਬਾਦਸ਼ਾਹੀ ਮਸੀਤ ਵਿਚ ਗੁਲਾਬ ਸਿੰਘ ਦੇ ਕੱਠੇ ਕੀਤੇ ਹੋਏ, ਜੰਗੀ ਸਮਾਨ 'ਤੇ ਕਬਜ਼ਾ ਕਰ ਲਿਆ।

ਪੰਜ ਦਿਨ

ਲੜਾਈ ਹੋਈ               ਜੰਗ ਦੇ ਵਾਜੇ ਵੱਜੇ ਤੇ ਦੋਹਾਂ ਪਾਸਿਆਂ ਤੋਂ ਅੱਗ ਵਰ੍ਹਨੀ ਆਰੰਭ ਹੋ ਗਈ। ਸਿੱਖਾਂ ਦੀਆਂ ਗੋਲੀਆਂ ਸਿੱਖਾਂ ਦੀਆਂ ਛਾਤੀਆਂ ਵਿਚ ਠੰਢੀਆਂ ਹੋਣ ਲੱਗੀਆਂ। ਸਿੱਖ ਸਿੱਖਾਂ ਦੇ ਲਹੂ ਨਾਲ ਤੇਹ ਬੁਝਾਉਣ ਲੱਗੇ। ੧੪ ਜਨਵਰੀ, ੧੮੪੧ ਈ. ਨੂੰ ਲੜਾਈ ਆਰੰਭ ਹੋਈ ਤੇ ੧੮ ਜਨਵਰੀ ਤਕ ਇਹੋ ਹਾਲ ਰਿਹਾ। ਅੰਤ ੧੮ ਨੂੰ ਰਾਜਾ ਧਿਆਨ ਸਿੰਘ ਆਇਆ, ਤੇ ਲੜਾਈ ਖ਼ਤਮ ਹੋਈ। ਇਸ ਘਮਸਾਣ ਵਿਚ ਸ਼ੇਰ ਸਿੰਘ ਦੇ* ੪੭੮੬ ਆਦਮੀ, ੬੧੦ ਘੋੜੇ ਤੇ ੩੨੦ ਬਲਦ ਮਰੇ ਤੇ ਜ਼ਖ਼ਮੀ ਹੋਏ। ਕਿਲ੍ਹੇ ਵਿਚੋਂ ੧੩੦ ਆਦਮੀ ਮਰੇ ਤੇ ਜ਼ਖ਼ਮੀ ਹੋਏ। ਧਿਆਨ ਸਿੰਘ ਨੇ ਵਿਚ ਪੈ ਕੇ ਦੋਹਾਂ ਧਿਰਾਂ ਵਿਚ ਚਾਰ ਸ਼ਰਤਾਂ 'ਤੇ ਸੁਲ੍ਹਾ ਕਰਾ ਦਿੱਤੀ।

ਚਾਰ ਸ਼ਰਤਾਂ 'ਤੇ

ਸੁਲ੍ਹਾ                        ੧. ਮਹਾਰਾਣੀ ਚੰਦ ਕੌਰ ਨੂੰ ਨੌਂ ਲੱਖ ਸਾਲ ਦੀ ਜਾਗੀਰ ਜੰਮੂ ਦੇ ਨੇੜੇ ਦਿੱਤੀ ਜਾਵੇ ਤੇ ਉਸਦਾ ਮੁਖ਼ਤਿਆਰ ਰਾਜਾ ਗੁਲਾਬ ਸਿੰਘ ਬਣੇ।  

ਚੌਦਾਂ ਜਨਵਰੀ ਤੇ ਅਠਾਰਾਂ ਸੌ ਤੇ ਇਕਤਾਲੀ,

ਸੇਰ ਸਿੰਘ ਹੱਲਾ ਆ ਲਾਹੌਰ 'ਤੇ ਕਰਾਇਆ ਜੀ।

ਕਿਲ੍ਹੇ ਵਿਚੋਂ ਚੰਦ ਕੌਰਾਂ ਵਾਸਤੇ ਗੁਲਾਬ ਸਿੰਘ,

ਫ਼ੌਜਾਂ ਉਤੇ ਗੋਲੀਆਂ ਦਾ ਗੜਾ ਬਰਸਾਇਆ ਜੀ।

ਪੰਜ ਦਿਨ ਹੋਇਆ ਜੰਗ ਦੋਹੀਂ ਧਿਰੀਂ ਇਕੋ ਜਿਹਾ,

ਏਨੇ ਨੂੰ ਧਿਆਨ ਸਿੰਘ ਆਣ ਫੇਰਾ ਪਾਇਆ ਜੀ।

'ਮਾਈ' ਨੂੰ ਜਾਗੀਰ ਦੇ ਕੇ; ਰਾਜ ਸ਼ੇਰ ਸਿੰਘ ਤਾਈਂ,

ਆਪ ਹੋ ਵਜ਼ੀਰ, ਵਿਚ ਫੈਸਲਾ ਕਰਾਇਆ ਜੀ।

48 / 251
Previous
Next