Back ArrowLogo
Info
Profile

੨. ਚੰਦ ਕੌਰ ਨੂੰ (ਖੜਕ ਸਿੰਘ ਦੀ ਵਿਧਵਾ ਜਾਣ ਕੇ) ਉਸਦੀ ਮਰਜ਼ੀ ਅਨੁਸਾਰ ਰਹਿਣ ਦੀ ਆਗਿਆ ਹੋਵੇ ਤੇ ਸ਼ੇਰ ਸਿੰਘ ਵਿਚ ਕੋਈ ਦਖ਼ਲ ਨਾ ਦੇਵੇ (ਭਾਵ ਚਾਦਰ ਪਾਉਣ-ਪੁਨਰ ਵਿਆਹ ਕਰਨ-ਦੀ ਕੋਸ਼ਿਸ਼ ਨਾ ਕਰੇ)।

੩. ਕਿਲ੍ਹੇ ਵਿਚਲੀ ਡੋਗਰਾ ਫ਼ੌਜ ਨਸ਼ਾਨ ਲਹਿਰਾਉਂਦੀ ਬਾਹਰ ਚਲੀ ਜਾਵੇ। ਉਸਨੂੰ ਕੋਈ ਰੁਕਾਵਟ ਨਾ ਪਾਈ ਜਾਵੇ । (ਉਸ ਉੱਤੇ ਕੋਈ ਹੱਲਾ ਨਾ ਕਰੇ)।

੪. ਇਹਨਾਂ ਸ਼ਰਤਾਂ ਦੀ ਪਾਲਣਾ ਵਾਸਤੇ ਜ਼ਮਾਨਤ ਦਿੱਤੀ ਜਾਵੇ। ਦੋ ਮਹੀਨੇ, ੯ ਦਿਨ ਰਾਜ ਕਰਨ ਪਿਛੋਂ ਚੰਦ ਕੌਰ ਤਖ਼ਤੋਂ ਵੱਖ ਹੋ ਗਈ। ਸ਼ੇਰ ਸਿੰਘ 'ਮਹਾਰਾਜਾ' ਤੇ ਧਿਆਨ ਸਿੰਘ 'ਵਜ਼ੀਰ' ਬਣੇ।

ਰਾਜਾ ਗੁਲਾਬ ਸਿੰਘ, ਚੰਦ ਕੌਰ ਦੇ ਸਾਮਾਨ ਦੇ ਬਹਾਨੇ ਸ਼ਾਹੀ ਖ਼ਜ਼ਾਨਾ!

ਗੁਲਾਬ ਸਿੰਘ ਖਜ਼ਾਨਾ

ਲੈ ਕੇ ਜੰਮੂ ਚਲਿਆ

ਗਿਆ                                ਜ਼ੇਵਰਾਤ ਤੇ ਕਈ ਬਹੁਮੁੱਲੇ ਹੀਰੇ- ਜਵਾਹਰਾਤ-ਲਦਵਾ ਕੇ ਜੰਮੂ ਨੂੰ ਲੈ ਗਿਆ। ਸ਼ੇਰ ਸਿੰਘ ਕਿਲ੍ਹੇ ਵਿਚ ਗਿਆ, ਤਾਂ ਖ਼ਜ਼ਾਨਾ ਖ਼ਾਲੀ ਪਾਇਆ।

ਜਿਹੜੀ ਜਾਗੀਰ ਚੰਦ ਕੌਰ ਨੂੰ ਮਿਲੀ, ਉਸ ਵਿਚੋਂ ਬਹੁਤ ਥੋੜ੍ਹਾ ਉਸ ਨੂੰ ਮਿਲਦਾ, ਬਾਕੀ ਗੁਲਾਬ ਸਿੰਘ ਹਜ਼ਮ ਕਰ ਜਾਂਦਾ।

(Smyth) ਸਮਿੱਥ, ਪੰਨਾ ੫੯, ਸਿੱਖੋਂ ਕਾ ਉਥਾਨ ਔਰ ਪਤਨ, ਪੰਨਾ ੧੬੭।

ਗੁਲਾਬ ਸਿੰਘ-ਬਹੁਤ ਸਾਰਾ ਮਾਲ-੧੬ ਛਕੜੇ ਚਾਂਦੀ, ਕਈ ਭਾਰ ਸੋਨੇ ਦੀਆਂ ਮੋਹਰਾਂ, ਜਵਾਹਰਾਤ, ਪਸ਼ਮੀਨਾ, ਦੁਸ਼ਾਲੇ ਤੇ ਸ਼ੇਰੇ-ਪੰਜਾਬ ਦੇ ਖ਼ਾਸ ਘੋੜਿਆਂ ਵਿਚੋਂ ੧੨, ਨੂੰ ਜੰਮੂ ਲੈ ਗਿਆ। (Smyth) ਸਮਿੱਥ, ਪੰਨਾ ੫੯।

49 / 251
Previous
Next