Back ArrowLogo
Info
Profile

ਵਾਸਤੇ ਕਿਹਾ, ਪਰ ਉਹ ਨਾ ਮੰਨਿਆਂ                    ਅਜ਼ੀਜੁੱਦੀਨ ਰਾਹੀਂ ਚਿੱਠੀ ਲਿਖੀ, ਕਿ ਉਹ ੧੨ ਹਜ਼ਾਰ ਅੰਗਰੇਜ਼ੀ ਫ਼ੌਜ ਨਾਲ ਭੜਕੀ ਹੋਈ ਸਿੱਖ ਫ਼ੌਜ ਨੂੰ ਦਬਾਉਣ ਵਾਸਤੇ ਤਿਆਰ ਹੈ। ਪਰ ਮਹਾਰਾਜਾ ਸ਼ੇਰ ਸਿੰਘ ਨੂੰ ਏਸ ਸਹਾਇਤਾ ਬਦਲੇ ਸਤਲੁਜ ਪਾਰ ਦੇ ਇਲਾਕੇ ਤੇ ੪੦ ਲੱਖ ਰੁਪਇਆ ਦੇਣਾ ਪਵੇਗਾ। ਮਹਾਰਾਜਾ ਸ਼ੇਰ ਸਿੰਘ ਨੇ ਇਹ ਮਦਦ ਪਰਵਾਨ ਨਾ ਕੀਤੀ। ਜੇ ਮੰਨ ਲੈਂਦਾ, ਤਾਂ ਆਪਣੇ ਹੀ ਸਿਪਾਹੀਆਂ ਹੱਥੋਂ ਮਾਰਿਆ ਜਾਂਦਾ। ਉਸ ਨੇ ਆਪਣੀ ਬਹਾਦਰੀ ਤੇ ਸਿਰਤੋੜ ਮਿਹਨਤ ਨਾਲ ਫ਼ੌਜ 'ਤੇ ਕਾਬੂ ਪਾ ਲਿਆ।

ਜਵਾਲਾ ਸਿੰਘ 'ਤੇ ਮੁਸੀਬਤ                    ਹੁਣ ਆਈ ਵਾਰੀ ਸ: ਜਵਾਲਾ ਸਿੰਘ ਦੀ, ਜੀਹਨੇ ਸ਼ੇਰ ਸਿੰਘ ਦੇ ਮਹਾਰਾਜਾ ਬਣਨ ਵਾਸਤੇ ਸਿਰੋਂ ਪਰੇ ਜ਼ੋਰ ਲਾਇਆ ਸੀ। ਸ: ਜਵਾਲਾ ਸਿੰਘ ਨੂੰ ਇਹ ਪਸੰਦ ਨਹੀਂ ਸੀ, ਕਿ ਉਸਦੀ ਮਿਹਨਤ ਦਾ ਫਲ ਉਸਨੂੰ ਨਾ ਮਿਲੇ ਤੇ ਧਿਆਨ ਸਿੰਘ 'ਵਜ਼ੀਰ' ਬਣ ਜਾਏ। ਨਾ ਧਿਆਨ ਸਿੰਘ ਨੂੰ ਹੀ ਭਾਉਂਦਾ ਸੀ, ਕਿ ਸ. ਜਵਾਲਾ ਸਿੰਘ ਦਾ, 'ਮਹਾਰਾਜੇ' ਨਾਲ ਏਨਾ ਰਸੂਖ ਰਹੇ। ਡੋਗਰੇ ਨੇ ਮਹਾਰਾਜੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, 'ਸ. ਜਵਾਲਾ ਸਿੰਘ (ਜੋ ਛੇ ਹਜ਼ਾਰ ਫ਼ੌਜ ਸਣੇ ਸ਼ਾਹਦਰੇ ਬੈਠਾ ਹੈ) ਸੰਧਾਵਾਲੀਆਂ ਨਾਲ ਮਿਲ ਗਿਆ ਹੈ। ਇਹਦਾ ਚਿੱਠੀ ਪੱਤਰ ਉਹਨਾਂ ਨਾਲ ਹੋ ਰਿਹਾ ਹੈ। ਇਹ ਉਹਨਾਂ ਰਾਹੀਂ (ਅੰਗਰੇਜ਼ਾਂ ਦੀ ਮਦਦ ਨਾਲ) ਪਸ਼ੌਰਾ ਸਿੰਘ ਨੂੰ ਗੱਦੀ 'ਤੇ ਬਿਠਾਉਣਾ ਚਾਹੁੰਦਾ ਹੈ।' ਏਸ ਸਿਲਸਿਲੇ ਵਿਚ ਡੋਗਰੇ ਨੇ ਕੁਛ ਜਾਹਲੀ ਖ਼ਤ ਵੀ ਮਹਾਰਾਜੇ ਨੂੰ ਵਿਖਾਏ। ਮ: ਸ਼ੇਰ ਸਿੰਘ ਸ: ਜਵਾਲਾ ਸਿੰਘ ਦੇ ਖ਼ਿਲਾਫ਼ ਹੋ ਗਿਆ ਤੇ ਉਸਨੂੰ ਹਾਜ਼ਰ ਹੋਣ ਵਾਸਤੇ ਹੁਕਮ ਦਿੱਤਾ। ਧਿਆਨ ਸਿੰਘ ਨੇ ਆਪਣਾ ਆਦਮੀ ਬੁਲਾਉਣ ਵਾਸਤੇ ਭੇਜਿਆ, ਜੋ ਰਾਹ ਵਿਚੋਂ ਹੀ ਮੁੜ ਆਇਆ ਤੇ-ਧਿਆਨ ਸਿੰਘ ਦੇ ਇਸ਼ਾਰੇ ਅਨੁਸਾਰ-ਆ ਕਿਹਾ, ਕਿ ਸ: ਜਵਾਲਾ ਸਿੰਘ ਆਉਣ ਤੋਂ ਇਨਕਾਰੀ ਹੈ। ਮਹਾਰਾਜੇ ਨੇ ਫਿਰ ਦੁਬਾਰਾ ਹੁਕਮ ਭੇਜਿਆ। ਦੂੱਜਾ ਆਦਮੀ (ਜੋ ਧਿਆਨ ਸਿੰਘ ਦਾ ਨੌਕਰ ਸੀ) ਵੀ

+M.Clerk to Govt. 26 March, 1841.

ਕਲਾਰਕ ਸਰਕਾਰ ਨੂੰ ੨੬ ਮਾਰਚ ੧੮੪੧ ਈ.।

ਸੇਵਾ ਸਿੰਘ, ਪੰਨਾ ੨੬।

51 / 251
Previous
Next