

ਰਾਹੋਂ ਮੁੜ ਆਇਆ ਤੇ ਕਹਿਣ ਲੱਗਾ, ਕਿ ਸ: ਜਵਾਲਾ ਸਿੰਘ ਹੁਕਮ ਮੰਨਣ ਤੋਂ ਇਨਕਾਰੀ ਹੈ ਤੇ ਮਹਾਰਾਜ ਦੇ ਟਾਕਰੇ ਦੀ ਤਿਆਰੀ ਕਰ ਰਿਹਾ ਹੈ। ਕੋਲੋਂ ਧਿਆਨ ਸਿੰਘ ਨੇ ਹੋਰ ਅੱਗ ਬਾਲ ਦਿੱਤੀ। ਗੁੱਸੇ ਵਿਚ ਮਹਾਰਾਜਾ ਸ਼ੇਰ ਸਿੰਘ ਨੇ ਸ: ਜਵਾਲਾ ਸਿੰਘ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਸ: ਜਵਾਲਾ ਸਿੰਘ ਨੂੰ ਏਸ ਸਾਰੀ ਗੱਲ ਦਾ ਪਤਾ ਲੱਗਾ, ਤਾਂ ਉਹ ਸੱਖਣੇ ਹੱਥੀਂ ਤੇ ਪੈਰੀਂ ਚੱਲ ਕੇ ਮਹਾਰਾਜੇ ਦੇ ਚਰਨਾਂ ਵਿਚ ਹਾਜ਼ਰ ਹੋਣ ਵਾਸਤੇ ਆਇਆ। ਉਹਨੂੰ ਆਸ ਸੀ, ਕਿ ਉਹ ਬੇਗੁਨਾਹ ਹੈ ਤੇ ਪਿਛਲੀ ਸੇਵਾ ਦਾ ਸਦਕਾ ਮਾਫ਼ ਕਰ ਦਿੱਤਾ ਜਾਵੇਗਾ।
ਜਵਾਲਾ ਸਿੰਘ ਕੈਦ ਪਰ-ਡੋਗਰਿਆਂ ਦੇ ਭੜਕਾਏ ਹੋਏ- ਮਹਾਰਾਜਾ ਸ਼ੇਰ ਸਿੰਘ ਨੇ ਮਿਲਣ ਦੀ ਆਗਿਆ ਨਾ ਦਿੱਤੀ ਤੇ ਕੈਦ ਦਾ ਹੁਕਮ ਦੇ ਦਿੱਤਾ। ਮਈ ੧੮੪੧ ਈ: ਨੂੰ ਸ: ਜਵਾਲਾ ਸਿੰਘ ਕੈਦ ਕਰ ਲਿਆ ਗਿਆ। ਕੈਦੀ ਸ: ਜਵਾਲਾ ਸਿੰਘ ਆਪਣੇ ਜਾਨੀ ਦੁਸ਼ਮਣ ਰਾਜਾ ਧਿਆਨ ਸਿੰਘ ਦੀ ਨਿਗਰਾਨੀ ਹੇਠ ਰਖਿਆ ਗਿਆ। ਡੋਗਰੇ ਦੇ ਹੁਕਮ ਨਾਲ ਸਰਦਾਰ ਨੂੰ ਰੋਜ਼ ਕੋਰੜੇ ਲਗਣੇ ਤੇ ਆਟੇ ਵਿਚ ਅੱਧਾ ਲੂਣ ਮਿਲਨਾ। ਓਧਰ ਮਹਾਰਾਜਾ ਸ਼ੇਰ ਸਿੰਘ ਪਾਸ ਸ: ਜਵਾਲਾ ਸਿੰਘ ਦੀ ਮਾਫ਼ੀ ਵਾਸਤੇ ਸਫ਼ਾਰਸ਼ਾਂ ਆਉਣ ਲੱਗੀਆਂ। ਏਸ ਗੱਲ ਤੋਂ ਡਰਦਿਆਂ, ਇਕ ਮਹੀਨੇ ਪਿਛੋਂ ਧਿਆਨ ਸਿੰਘ ਨੇ ਜਵਾਲਾ ਸਿੰਘ ਨੂੰ ਸ਼ੇਖੂਪੁਰ ਭੇਜ ਦਿੱਤਾ। ਏਥੇ ਸਜ਼ਾ ਅੱਗੇ ਨਾਲੋਂ ਵੀ ਵਧ ਗਈ। ੧੦ ਦਿਨ ਦੀ ਕਰੜੀ ਮਾਰ ਪਿਛੋਂ ਸ: ਜਵਾਲਾ ਸਿੰਘ ਚਲਾਣਾ ਕਰ ਗਿਆ। ਕੁਝ ਚਿਰ ਪਿਛੋਂ ਮਹਾਰਾਜਾ ਸ਼ੇਰ ਸਿੰਘ ਨੂੰ ਦੱਸਿਆ ਗਿਆ, ਕਿ ਜਵਾਲਾ ਸਿੰਘ ਕੈਦ ਵਿਚ ਕੁਦਰਤੀ ਮੌਤ ਨਾਲ ਮਰ ਗਿਆ ਹੈ। ਜਵਾਲਾ ਸਿੰਘ ਸ਼ੇਖੂਪੁਰ ਵਿਚ ਮਰ ਗਿਆ
ਚੰਦ ਕੌਰ ਤੇ ਸ਼ੇਰ ਸਿੰਘ
ਦਾ ਪੁਨਰ ਵਿਆਹ ਹੁੰਦਾ
ਹੁੰਦਾ ਰਹਿ ਗਿਆ ਗਿਆਨੀ ਗੁਰਮੁਖ ਸਿੰਘ ਨੇ ਇਕ ਵਾਰ ਫੇਰ ਚਾਰਾ ਕੀਤਾ, ਕਿ ਜੇ ਚੰਦ ਕੌਰ ਤੇ ਸ਼ੇਰ ਸਿੰਘ ਦਾ ਵਿਆਹ ਹੋ ਜਾਵੇ, ਤੇ ਸੰਧਾਵਾਲੀਏ ਰਿਹਾ ਹੋ ਜਾਣ, ਤਾਂ ਇਹ ਦੋਵੇਂ ਤਾਕਤਾਂ ਮਿਲ ਕੇ ਡੋਗਰਾ ਤਾਕਤ ਤੋੜ ਦੇਣ। ਗਿਆਨੀ ਜੀ ਦੇ ਕਹਿਣ-ਕਹਾਉਣ 'ਤੇ ਮ. ਸ਼ੇਰ ਸਿੰਘ ਤੇ ਮਹਾਰਾਣੀ ਚੰਦ ਕੌਰ ਦੋਵੇਂ ਮੰਨ ਗਏ, ਪਰ ਜਦੋਂ ਏਸ