Back ArrowLogo
Info
Profile

ਗੱਲ ਦਾ ਪਤਾ ਗੁਲਾਬ ਸਿੰਘ ਨੂੰ ਲੱਗਾ, ਤਾਂ ਉਹਨੂੰ ਬੜਾ ਫ਼ਿਕਰ ਬਣਿਆਂ। ਉਹਨੂੰ ਡਰ ਸੀ, ਕਿ ਚੰਦ ਕੌਰ ਦਾ ਸ਼ੇਰ ਸਿੰਘ ਨਾਲ ਵਿਆਹ ਹੋ ਗਿਆ, ਤਾਂ ਸਾਰਾ ਖਾਧਾ ਹੋਇਆ ਮਾਲ ਉਗਲਛਣਾ ਪਵੇਗਾ ਤੇ ਮਹਾਰਾਣੀ ਦੀ ਜਾਗੀਰ ਵੀ ਹੱਥੋਂ ਜਾਵੇਗੀ। ਉਹਨੇ ਚੰਦ ਕੌਰ ਨੂੰ ਏਸ ਗੱਲ 'ਤੇ ਭੜਕਾਇਆ, 'ਮਹਾਰਾਜਾ ਸ਼ੇਰ ਸਿੰਘ ਤਾਂ ਏਸ ਬਹਾਨੇ ਵਿਸਾਹ ਕੇ ਤੈਨੂੰ ਤੇ ਤੇਰੀ ਨੀਂਹ ਨੂੰ ਮਰਵਾਉਣਾ ਚਾਹੁੰਦਾ ਹੈ, ਤੇ ਇਸ ਸਾਰੀ ਵਿਉਂਤ ਦਾ ਪਤਾ ਮੈਨੂੰ ਰਾਜਾ ਧਿਆਨ ਸਿੰਘ ਪਾਸੋਂ ਲੱਗਾ ਹੈ। ਏਨੀ ਸੁਣ ਕੇ ਚੰਦ ਕੌਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਇਹ ਕਾਰਜ ਸਿਰੇ ਨਾ ਚੜ੍ਹ ਸਕਿਆ।

ਗੁਪਤ ਤੌਰ 'ਤੇ ਗੁਲਾਬ ਸਿੰਘ ਨੇ ਧਿਆਨ ਸਿੰਘ ਨੂੰ ਕਿਹਾ, ਕਿ ਜਿੰਨੀ ਛੇਤੀ ਹੋ ਸੱਕੇ, ਚੰਦ ਕੌਰ ਤੇ ਬੀਬੀ ਨਾਨਕੀ (ਮਹਾਰਾਜਾ ਨੌਨਿਹਾਲ ਸਿੰਘ ਦੀ ਪਟਰਾਣੀ) ਨੂੰ ਮਰਵਾ ਦਿੱਤਾ ਜਾਵੇ।

ਬੀਬੀ ਨਾਨਕੀ ਦੇ ਵਿਰੁੱਧ ਡੋਗਰਿਆਂ ਦੀ ਗੋਂਦ          ਇਕ ਦਿਨ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕਿਹਾ, "ਮਹਾਰਾਜ! ਦਾਸ ਨੇ ਆਪ ਨੂੰ ਪੰਜਾਬ ਦਾ ਤਖ਼ਤ ਲੈ ਦਿੱਤਾ, ਪਰ ਇਹਨੂੰ ਸੰਭਾਲੀ ਰਖਣਾ ਤਾਂ ਆਪ ਜੀ ਦਾ ਹੀ ਕੰਮ ਹੈ। ਮੈਨੂੰ ਡਰ ਹੈ....।”

ਮ. ਸ਼ੇਰ ਸਿੰਘ :-"ਕਿਉਂ ? ਡਰ ਕੇਹਾ।"

ਧਿਆਨ ਸਿੰਘ :-"ਈਸ਼ਵਰ ਆਪ ਨੂੰ ਸਦਾ ਸਲਾਮਤ ਰੱਖੇ। ਜੇ ਕੰਵਰ ਨੌਨਿਹਾਲ ਸਿੰਘ ਦੇ ਘਰ ਲੜਕਾ ਹੋ ਪਵੇ, ਤਾਂ ਫੇਰ ?

ਮ. ਸ਼ੇਰ ਸਿੰਘ :-"ਫੇਰ ਕੀ ਹੋਇਆ ?" ਧਿਆਨ ਸਿੰਘ :-"ਫੇਰ ਕੀ ਹੋਇਆ ? ਰਾਜ ਦਾ ਅਸਲੀ ਹੱਕਦਾਰ ਉਹ ਹੈ। ਖ਼ਾਲਸਾ ਫ਼ੌਜਾਂ ਉਸਦੀ ਮਦਦ ਕਰਨਗੀਆਂ ਤੇ ਆਪ ਨੂੰ ਕਿਸੇ ਮੁਸ਼ਕਲ ਵਿਚ ਫਸਾ ਦੇਣਗੀਆਂ।"

ਮ. ਸ਼ੇਰ ਸਿੰਘ :-"ਇਸਦਾ ਇਲਾਜ ?

ਧਿਆਨ ਸਿੰਘ :--"ਇਕੋ ਈ। ਜਿਸ ਬਾਲ ਨੇ ਅਜੇ ਜੰਮਣਾ ਏਂ ਤੇ ਫੇਰ ਤੁਹਾਡੇ ਮੁਕਾਬਲੇ ਉੱਤੇ ਆਉਣਾ ਏਂ, ਤੁਸੀਂ ਉਹਨੂੰ ਜੰਮਣ ਤੋਂ ਪਹਿਲਾਂ ਹੀ ਕਿਉਂ ਨਹੀਂ ਸੰਭਾਲ ਲੈਂਦੇ ?"

53 / 251
Previous
Next