Back ArrowLogo
Info
Profile

ਕਿ ਚੰਦ ਕੌਰ ਆਪ ਜੀ ਦੇ ਖ਼ਿਲਾਫ਼ ਸਾਜ਼ਸ਼ਾਂ ਕਰ ਰਹੀ ਹੈ। ਮ. ਸ਼ੇਰ ਸਿੰਘ ਧਿਆਨ ਸਿੰਘ ਦੇ ਪੱਤੇ 'ਤੇ ਚੜ੍ਹ ਗਿਆ ਤੇ ਚੰਦ ਕੌਰ ਦੇ ਮਰਵਾਉਣ ਦੀਆਂ ਤਜਵੀਜ਼ਾਂ ਹੋਣ ਲੱਗੀਆਂ। ਮ. ਚੰਦ ਕੌਰ ਦੀਆਂ ਚਾਰੇ ਖ਼ਾਸ ਬਾਂਦੀਆਂ (ਆਸੋ, ਭਾਗੋ, ਬਦਾਮੋ ਤੇ ਪੇਰੋ) ਪਹਾੜਨਾਂ ਸਨ। ਚੌਹਾਂ ਨੂੰ ਬੁਲਾ ਕੇ ਕਿਹਾ, 'ਚੰਦ ਕੌਰ ਨੂੰ ਮਾਰ ਦਿਓ ਤੇ ਇਸ ਦੇ ਬਦਲੇ* ਪੰਜ-ਪੰਜ ਹਜ਼ਾਰ ਨਕਦ ਇਨਾਮ ਤੇ ਮੂੰਹ ਮੰਗੀਆਂ ਜਾਗੀਰਾਂ ਦਿਆਂਗੇ। ਤੇ ਜੇ ਤੁਸੀਂ ਇਹ ਕੰਮ ਨਾ ਕਰੋਗੀਆਂ, ਤਾਂ ਕਤਲ ਕਰ ਦਿੱਤੀਆਂ ਜਾਉਗੀਆਂ। ਉਹਨਾਂ ਨੇ ਮੌਤ ਤੋਂ ਡਰ ਕੇ ਤੇ ਮਾਇਆ ਦੇ ਜਾਲ ਵਿਚ ਫਸਕੇ ਚੰਦ ਕੌਰ ਦੀ ਜਾਨ ਲੈਣੀ ਪਰਵਾਨ ਕਰ ਲਈ। ਮਾਇਆ ਦੀ ਮਾਰ ਮਿੱਤਰ ਨੂੰ ਵੈਰੀ ਤੇ ਵੈਰੀ ਨੂੰ ਮਿੱਤਰ ਬਣਾ ਦੇਂਦੀ ਹੈ।

ਗਰਮੀਆਂ ਦਾ ਸਮਾਂ ਸੀ। ਮਹਾਰਾਣੀ ਚੰਦ ਕੌਰ ਨੂੰ-ਸ਼ਰਬਤ ਵਿਚ ਮਿਲਾਕੇ-ਗੋਲੀਆਂ ਨੇ ਜ਼ਹਿਰ ਦਿੱਤਾ। ਗਲਾਸ ਮੂੰਹ ਨਾਲ ਲਾਇਆ, ਤਾਂ ਬੇਸੁਆਦ ਜਿਹਾ ਪਰਤੀਤ ਹੋਣ ਕਰਕੇ ਪੀਤਾ ਨਾ, ਪਰ ਦਿਲ ਵਿਚ ਸ਼ੱਕ ਕੋਈ ਨਾ ਹੋਇਆ। ਏਸ ਹੱਲਿਓਂ ਤਾਂ ਮਹਾਰਾਣੀ ਬਚ ਗਈ, ਪਰ ਜੋ ਪਾਪਣਾਂ ਹੱਥ ਧੋ ਕੇ ਮਗਰ ਲਗੀਆਂ ਹੋਈਆਂ ਸਨ, ਉਹ ਕਦ ਤੱਕ

$ ਸਿੱਖ ਦਰਬਾਰ ਦੇ ਰੋਜ਼ਨਾਮਚੇ, ਕਰਮ ਸਿੰਘ ਹਿਸਟੋਰੀਅਨ।

* (Smyth) ਸਮਿੱਥ, ਪੰਨਾ ੬੯।

ਮਾਇਆ ਮੋਹਣੀ ਭੁਲਾਵੇ ਦਾ ਜਾਲ ਪਾ ਕੇ,

ਵੱਡੇ ਦਾਨਿਆਂ ਦੀ ਅਕਲ ਮਾਰ ਦੇਂਦੀ।

ਵੈਰੀ ਵੀਰ ਦੀ ਜਾਨ ਦਾ ਵੀਰ ਹੋਵੇ,

ਜ਼ਹਿਰ ਪਤੀ ਤਾਈਂ ਹੱਥੀਂ ਨਾਰ ਦੇਂਦੀ।

ਗਾਹਕ ਪਿਤਾ ਦੀ ਜਾਨ ਦੇ ਪੁੱਤ ਬਣਦੇ,

ਦੁੱਧੀ ਪਾਲਿਆਂ ਹੱਥ ਤਲਵਾਰ ਦੇਂਦੀ।

'ਸੀਤਲ' ਗਰਕੀਆਂ ਕੌਮਾਂ ਦੇ ਵਿੱਚ ਪਾਵੇ,

ਅਰਸ਼ੋਂ ਲਾਹ ਪਤਾਲ ਨਿਘਾਰ ਦੇਂਦੀ।

55 / 251
Previous
Next