Back ArrowLogo
Info
Profile

ਚੰਦ ਕੌਰ ਫੱਟੜ            ਖ਼ੈਰ ਗੁਜ਼ਾਰਨ ਦੇਂਦੀਆਂ ਸਨ। ਬੁਧਵਾਰ, ੨੮ ਜੇਠ ਦੀ ਅੱਧੀ ਕੁ ਰਾਤ ਬੀਤੀ ਸੀ। ਚੰਦ ਕੌਰ ਪਲੰਘ ਤੇ ਬੇਫ਼ਿਕਰ ਸੌਂ ਰਹੀ ਸੀ, ਜਾਂ ਚਾਰੇ ਗੋਲੀਆਂ* ਬਾਰਾਂ ਕੁ ਸੇਰ ਕੱਚੇ (ਪੱਕਾ ਤੋਲ ੫ ਸੇਰ) ਦਾ ਪੱਥਰ ਲੈ ਕੇ ਕਾਲ ਰੂਪ ਧਾਰ ਕੇ ਜਾਨ 'ਤੇ ਆ ਚੜੀਆਂ ਤੇ ਕੁੱਟ-ਕੁੱਟ ਕੇ ਸਿਰ ਫੇਹ ਦਿੱਤਾ। ਹੁਣ ਚੰਦ ਕੌਰ ਤੜਫ ਰਹੀ ਸੀ, ਨਾ ਸੁਆਸ ਪੂਰੇ ਹੁੰਦੇ ਸਨ ਤੇ ਨਾ ਜਿੰਦ ਬਚਦੀ ਸੀ। ਤਿੰਨ ਦਿਨ ਏਸੇ ਤਰ੍ਹਾਂ ਬੀਤੇ।

ਰਾਜਾ ਧਿਆਨ ਸਿੰਘ ਚੰਦ ਕੌਰ ਦੇ ਕੋਲ ਬੈਠਾ ਕਹਿ ਰਿਹਾ ਸੀ, "ਮਹਾਰਾਣੀ ਜੀ ! ਹੁਕਮ ਕਰੋ, ਜਿਸ ਪਾਪੀ ਨੇ ਤੁਹਾਡੇ ਨਾਲ ਇਹ ਜ਼ੁਲਮ ਕੀਤਾ ਏ, ਮੈਂ ਉਸਨੂੰ ਜੀਉਂਦੇ ਨੂੰ ਨਰਕੀਂ ਪੁਚੱ ਛੱਡਾਂਗਾ।"

ਮਹਾਰਾਣੀ ਨੇ ਪਾਸਾ ਪਰਤ ਕੇ ਡਿੱਠਾ, ਪੁੱਤਰ ਦਾ ਕਾਤਲ ਸਾਮ੍ਹਣੇ ਨਜ਼ਰ ਆਇਆ, ਤਾਂ ਮੂੰਹ ਫੇਰ ਲਿਆ। ਕੁਛ ਚਿਰ ਪਿੱਛੋਂ ਉਹਨੇ ਕਿਹਾ,

ਸ਼ੇਰ ਸਿੰਘ ਤੇ ਧਿਆਨ ਸਿੰਘ ਦੋਹਾਂ ਨੇ, ਪਾਪ ਦੀਆਂ ਗੋਂਦਾਂ ਗੁੰਦੀਆਂ

ਚੰਦ ਕੌਰ ਦੀਆਂ ਬਾਂਦੀਆਂ ਚਾਰੇ, ਪੈਸੇ ਦੇ ਕੇ ਕਾਬੂ ਕੀਤੀਆਂ

ਕਿਹਾ 'ਦਿਆਂਗੇ ਇਨਾਮ, ਜਾਗੀਰਾਂ, ਮਾਰ ਦਿਓ ਚੰਦ ਕੌਰ ਨੂੰ

ਇਹ ਸੁਣ ਕੇ ਬਦਾਮੋ ਪੇਰੋ, ਆਸੋ, ਭਾਗੋ ਚਾਰੇ ਗੋਲੀਆਂ ਲੱਕ

ਪਾਪਣਾਂ ਜ਼ੁਲਮ 'ਤੇ ਬੰਨ੍ਹਿਆਂ, ਜ਼ਹਿਰ ਦਿਤਾ ਚੰਦ ਕੋਰ ਨੂੰ

ਏਥੋਂ ਬਚ ਗਈ ਕੰਵਰ ਦੀ ਮਾਈ, ਕੁਛ ਦਿਨ ਹੋਰ ਲੰਘ ਗਏ

ਦਿਨ ਜੂਨ ਦੇ ਅਠਾਰਾਂ ਸੋ ਬਤਾਲੀ, ਇਕ ਰਾਤ ਗੱਲੀਆਂ ਨੇ

ਰਾਣੀ ਸੁੱਤੀ ਪਈ ਪਲੰਘ 'ਤੇ ਨੱਪ ਲਈ, ਪੱਥਰ ਲੈ ਪੰਜ ਸੇਰ ਦਾ

ਮਾਰ ਸਿਰ ਦੀ ਖੋਪਰੀ ਤੋੜੀ, ਖੂਨ ਦੇ ਫੁਹਾਰੇ ਚੱਲ ਪਏ

ਕੁੱਟ ਕੁੱਟ ਸਿਰ ਨਾਲ ਪੱਥਰਾਂ ਦੇ, ਜਾਨ ਕੱਢੀ ਚੰਦ ਕੌਰ ਦੀ

ਫੇਰ ਵੇਖ ਲੈ ਸਮੇਂ ਦੇ 'ਸੀਤਲਾ' ਚੰਦ ਕੌਰ ਏਸ ਹਾਲ ਸੀ

ਜਾਵਣਾ ! ਜਾਵਣਾ !! ਮੋਇਆਂ ਫੇਰ ਦੁਨੀਆਂ 'ਤੇ ਨਹੀਓਂ ਆਵਣਾ।

ਸਿੱਖ ਦਰਬਾਰ ਦੇ ਰੋਜ਼ਨਾਮਚੇ, ਕਰਮ ਸਿੰਘ ਹਿਸਟੋਰੀਅਨ।

56 / 251
Previous
Next