Back ArrowLogo
Info
Profile

"ਧਿਆਨ ਸਿੰਘਾ । ਹੁਣ ਤੇਰੀ ਹਮਦਰਦੀ ਦੀ ਲੋੜ ਨਹੀਂ।"*

ਧਿਆਨ ਸਿੰਘ ਨੇ ਫਿਰ ਕਿਹਾ, "ਆਪ ਜੀ ਦੀ ਕੋਈ ਅੰਤਮ ਇੱਛਾ ਹੋਵੇ, ਜੋ ਮੈਂ ਪੂਰੀ ਕਰ ਸਕਦਾ ਹੋਵਾਂ ?"

ਧੀਮੀ ਜੇਹੀ ਆਵਾਜ਼ ਵਿਚ ਚੰਦ ਕੌਰ ਨੇ ਉੱਤਰ ਦਿੱਤਾ, "ਮੈਂ ਵੀ ਛਾਤੀ ਵਿਚ ਦਿਲ ਤੇ ਦਿਲ ਵਿਚ ਅਰਮਾਨ ਰੱਖਦੀ ਹਾਂ। ਮੇਰੀ ਵੀ ਕੋਈ ਖ਼ਾਹਸ਼ ਹੈ, ਪਰ ਤੂੰ ਨਹੀਂ ਪੂਰੀ ਕਰ ਸਕਦਾ। ਈਸ਼ਵਰ ਪੂਰੀ ਕਰੇ, ਤਾਂ ਮੇਰੀ ਅੰਤਮ-ਇੱਛਿਆ ਹੈ, ਕਿ ਜਿਵੇਂ ਮੇਰਾ ਪੁੱਤਰ ਪਾਣੀ ਨੂੰ ਤਰਸਦਾ ਮੋਇਆ ਏ, ਤੂੰ ਵੀ ‘ਪਾਣੀ-ਪਾਣੀ' ਕਰਦਾ ਜਹਾਨੋਂ ਜਾਵੇਂ।" ਇਹ ਕੁਝ ਕਹਿੰਦਿਆਂ ਹੋਇਆਂ ਸਵਾਸ ਪੂਰੇ ਹੋ ਗਏ। ਛਨਿਛਰਵਾਰ, ਜੇਠ, ੧੮੯੯ ਬਿ. (੧੩ ਜੂਨ, ੧੮੪੨ ਈ.) ਨੂੰ ਮਹਾਰਾਣੀ ਚਲਾਣਾ ਕਰ ਗਈ ਤੇ ੩੨ ਜੇਠ ਵਾਲੇ ਦਿਨ ਉਸਦਾ ਸਸਕਾਰ ਕੀਤਾ ਗਿਆ।

ਸਾਰੇ ਸ਼ਹਿਰ ਵਿਚ ਰੌਲਾ ਪੈ ਗਿਆ, ਕਿ ਇਹ ਕਾਰਾ ਨਿਰਾ ਗੱਲੀਆਂ ਦਾ ਹੀ ਨਹੀਂ, ਸਗੋਂ ਧਿਆਨ ਸਿੰਘ ਦਾ ਹੈ। ਦੂਜਿਆਂ ਦੇ ਲਹੂ ਨਾਲ ਆਪਣੇ

ਮੈਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਹੁਣ,

ਆਉਂਦੀ ਬੁੱਲ੍ਹੀਆਂ ਉੱਤੇ ਫਰਯਾਦ ਵੀ ਨਹੀਂ।

ਛਾਲੇ ਜਿਗਰ ਵਾਲੇ ਭਰ ਕੇ ਫਿੱਸ ਗਏ ਨੇ,

ਦੁੱਖ ਨਹੀਂ ਭੁੱਲੇ, ਰਹੇ ਯਾਦ ਵੀ ਨਹੀਂ।

ਸੱਟਾਂ ਖਾ ਖਾ ਕੇ ਆਹਰਨ ਵਾਂਗ ਹੋਈਆਂ,

ਮੇਰੇ ਦਿਲ ਤੋਂ ਸਖ਼ਤ ਫ਼ੌਲਾਦ ਵੀ ਨਹੀਂ।

ਮੇਰੀ ਆਹ ਦੀ ਅੱਗ ਤੋਂ ਮੋਤ ਕੰਬੇ,

ਨੇੜੇ ਢੁੱਕਦੇ ਡਰਦੇ ਜੱਲਾਦ ਵੀ ਨਹੀਂ।

ਤੂੰ ਵੀ ਤੱਤੀਏ ਕਿਸਮਤੇ ! ਰਹੀਂ ਬਚ ਕੇ,

ਮੇਰੀ ਆਹ ਤੋਂ ਬਚ ਕੇ ਖ਼ੁਦਾ ਨਿਕਲੂ।

ਮੈਨੂੰ ਕਸਮ ਰੱਬ ਦੀ, 'ਸੀਤਲ' ਸਤੇ ਦਿਲ 'ਚੋਂ,

ਨਿਕਲੂ, ਜਦੋਂ ਨਿਕਲੂ, ਬਦ-ਦੁਆ ਨਿਕਲੂ।

57 / 251
Previous
Next